Aerocity Allottees staged Dharna near 200 ft. road

ਐਰੋਸਿਟੀ ਅਲਾਟੀਆਂ ਨੇ ਵਿਕਾਸ ਕੰਮਾ ਨੂੰ ਲੈ ਕੇ ਦਿੱਤਾ ਜਬਰਦਸਤ ਧਰਨਾ
(ਹਵਾਈ ਅੱਡੇ ਨੂੰ ਜਾਣ ਵਾਲੀ ਸੜਕ ਜਾਮ ਕਰਨ ਦੀ ਦਿੱਤੀ ਚਿਤਾਵਨੀ)

ਐਸ.ਏ.ਐਸ.ਨਗਰ, 5 ਸਤੰਬਰ : ਇੱਥੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਦੋਵੇਂ ਪਾਸੇ ਵਸਾਏ ਜਾ ਰਹੇ ਐਰੋਸਿਟੀ ਦੇ ਅਲਾਟੀਆਂ ਨੇ ਗ੍ਰੇਟਰ ਮੁਹਾਲੀ ਵਿਕਾਸ ਅਥਾਰਟੀ ( ਗਮਾਡਾ) ਅਤੇ ਇੱਥੋਂ ਦਾ ਵਿਕਾਸ ਕਰ ਰਹੀ ਐਲ ਐਂਡ ਟੀ ਕੰਪਨੀ ਵੱਲੋਂ ਵਿਕਾਸ ਕੰਮਾਂ ਵਿੱਚ ਢਿੱਲ-ਮੱਠ ਵਰਤਣ ਤੋਂ ਦੁਖੀ ਹੋ ਕੇ ਐਲ ਐਂਡ ਟੀ ਦਫਤਰ ਦੇ ਨੇੜੇ 200 ਫੁੱਟ ਸੜਕ ਨੇੜੇ  ਜਬਰਦਸਤ ਧਰਨਾ ਦਿੱਤਾ| ਇਸ ਦੌਰਾਨ ਉਨ੍ਹਾਂ ਗਮਾਡਾ ਅਤੇ ਐਲ ਐਂਡ ਟੀ ਕੰਪਨੀ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ| ਇਸ ਸਬੰਧ ਵਿੱਚ ਐਰੋਸਿਟੀ ਡਿਵੈਲਪਮੈਂਟ ਅਤੇ ਵੈਲਫੇਅਰ ਕਮੇਟੀ ਦੇ ਪ੍ਰਧਾਨ ਨਰੇਸ਼ ਅਰੋੜਾ, ਸਮਾਜਸੇਵੀ ਪਰਮਦੀਪ ਸਿੰਘ ਭਬਾਤ, ਮੀਤ ਪ੍ਰਧਾਨ ਜਸਪਿੰਦਰ ਕੌਰ, ਜਨਰਲ ਸਕੱਤਰ ਕੁਲਦੀਪ ਸਿੰਘ, ਰਵਿੰਦਰਪਾਲ ਸਿੰਘ ਤੁੱਲੀ, ਮਨਪ੍ਰੀਤ ਸਿੰਘ, ਰਕੇਸ਼ ਕੁਮਾਰ, ਰਛਪਾਲ ਸਿੰਘ, ਦਰਬਾਰਾ ਸਿੰਘ, ਲਖਬੀਰ ਸਿੰਘ, ਪ੍ਰਦੀਪ ਕੁਮਾਰ ਅਤੇ ਮਨਜੀਤ ਸਿੰਘ, ਜਸਵਿੰਦਰ ਸਿੰਘ ਆਦਿ ਅਲਾਟੀਆਂ ਨੇ ਕਿਹਾ ਕਿ ਉਪ ਮੁੱਖ ਮੰਤਰੀ ਇਥੇ ਬਣਾਏ ਜਾ ਰਹੇ ਅੰਤਰ ਰਾਸ਼ਟਰੀ ਹਵਾਈ ਅੱਡੇ ਤੋ ਉਡਾਣਾਂ ਸ਼ੁਰੂ ਕਰਵਾਉਣ ਲਈ ਨਿਰੰਤਰ ਤਤਪਰ ਹਨ ਪ੍ਰੰਤੂ ਗਮਾਡਾ ਅਤੇ ਐਲ.ਐਂਡ.ਟੀ.ਦੇ ਅਧਿਕਾਰੀ ਇਸਦੇ ਵਿਕਾਸ ਦੇ ਕੰਮਾਂ ਵੱਲ ਧਿਆਨ ਨਹੀਂ ਦੇ ਰਹੇ| ਉਨ੍ਹਾਂ ਕਿਹਾ ਕਿ ਇੱਥੇ ਐਫ ਬਲਾਕ ਦੇ ਬਾਰਾਂ ਮਰਲਾ ਪਲਾਟਾਂ ਨੂੰ ਜਾਣ ਲਈ ਕੋਈ ਪੱਕੀ ਸੜਕ ਨਹੀਂ ਹੈ| ਅਲਾਟੀਆਂ ਵੱਲੋਂ ਮਕਾਨ ਬਣਾਉਣ ਲਈ ਮਕਾਨ ਉਸਾਰੀ ਦਾ ਸਮਾਨ ਆਪਣੇ ਪਲਾਟ ਤੱਕ ਲੈ ਕੇ ਜਾਣਾ ਵੀ ਮੁਸ਼ਕਿਲ ਹੋ ਗਿਆ ਹੈ| ਗਮਾਡਾ ਵੱਲੋਂ ਅਲਾਟੀਆਂ ਦੇ ਰਿਹਾਇਸ਼ੀ ਪਲਾਟਾਂ ਅੱਗੇ ਜੋ ਪਾਰਕ ਬਣਾਏ ਹੋਏ ਹਨ ਉਨ੍ਹਾਂ ਦਾ ਵਿਕਾਸ ਵੀ ਅਧੁਰਾ ਹੈ ਅਤੇ ਜਿਨ੍ਹਾਂ ਪਲਾਟਾਂ ਵਿੱਚ ਮਕਾਨ ਬਣ ਗਏ ਹਨ ਅਤੇ ਅਲਾਟੀ ਨੇ ਉੱਥੇ ਰਿਹਾਇਸ਼ ਕਰ ਲਈ ਹੈਠ, ਉਨ੍ਹਾਂ ਦੇ ਅੱਗੇ ਸਟਰੀਟ ਲਾਈਟਾਂ ਵੀ ਨਹੀਂ ਜਗਾਈਆਂ ਜਾ ਰਹੀਆਂ| ਰਾਤ ਸਮੇ ਇਥੇ ਪੂਰਾ ਹਨੇਰਾ ਹੁੰਦਾ ਹੈ ਅਤੇ ਕੋਈ ਵੀ ਮੰਦਭਾਗੀ ਘਟਨਾ ਵਾਪਰ ਸਕਦੀ ਹੈ| ਇਸ ਤੋਂ ਇਲਾਵਾ ਬਹੁਤ ਸਾਰੇ ਅਲਾਟੀਆਂ ਦੇ ਪਲਾਟਾਂ ਉੱਪਰੋਂ ਬਿਜਲੀ ਦੀਆਂ ਹਾਈਪਾਵਰ ਤਾਰਾਂ ਲੰਘ ਰਹੀਆਂ ਹਨ ਜਿਸ ਕਾਰਨ ਅਲਾਟੀਆਂ ਦੇ ਮਕਾਨਾਂ ਦੀ ਉਸਾਰੀ ਦਾ ਕੰਮ ਰੁਕਿਆਂ ਹੋਇਆ ਹੈ| ਉਨ੍ਹਾਂ ਕਿਹਾ ਕਿ ਗਮਾਡਾ ਨੇ ਇਨ੍ਹਾਂ ਪਲਾਟਾਂ ਦੀ ਢੇਡ ਸਾਲ ਪਹਿਲਾਂ ਅਲਾਟਮੈਂਟ ਕੀਤੀ ਸੀ ਅਤੇ ਉਨ੍ਹਾਂ ਦੀ ਸ਼ਰਤ ਅਨੁਸਾਰ ਤਿੰਨ ਸਾਲਾਂ ਦੇ ਅੰਦਰ-ਅੰਦਰ ਮਕਾਨ ਬਣਾਉਣਾ ਹੁੰਦਾ ਹੈ ਪੰ੍ਰਤੂ ਬਿਜਲੀ ਦੀਆਂ ਤਾਰਾਂ ਅਤੇ ਪਲਾਟਾਂ ਤੱਕ ਜਾਣ ਵਾਲੀਆਂ ਸੜਕਾਂ ਦਾ ਨਿਰਮਾਣ ਨਾ ਹੋਣ ਕਾਰਨ ਅਲਾਟੀ ਤਿੰਨ ਸਾਲਾ ਵਿੱਚ ਮਕਾਨ ਬਣਾਉਣ ਤੋਂ ਅਸਮਰਥ ਹਨ ਜਿਸਦੀ ਸਿੱਧੀ ਜਿੰਮੇਵਾਰੀ ਐਲ.
ਅਂੈਡ.ਵੀ.ਦਫਤਰ ਅਤੇ ਗਮਾਡਾ ਅਧਿਕਾਰੀਆਂ ਦੀ ਬਣਦੀ ਹੈ| ਉਨ੍ਹਾਂ ਉਪ ਮੁੱਖ ਮੰਤਰੀ ਨੂੰ ਐਰੋਸਿਟੀ ਦਾ ਰਾਤ- ਬਰਾਤ ਦੌਰਾ ਕਰਨ ਦੀ ਅਪੀਲ ਕੀਤੀ ਅਤੇ  ਚਿਤਾਵਨੀ ਦਿੱਤੀ ਕਿ ਜੇਕਰ ਪਲਾਟਾਂ ਦੇ ਉਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਤੁਰੰਤ ਤਬਦੀਲ ਨਾ ਕੀਤਾ ਗਿਆ ਅਤੇ ਬਾਕੀ ਵਿਕਾਸ ਦੇ ਕੰਮ ਜਲਦੀ ਸ਼ੁਰੂ ਨਾ ਕੀਤੇ ਗਏ ਤਾਂ ਉਹ ਮਜਬੂਰੀ ਵੱਸ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਜਾਂਦੀ ਸੜਕ ਤੇ ਧਰਨਾ ਦੇ ਕੇ ਇਸ ਨੂੰ ਜਾਮ ਕਰਨਗੇ ਜਿਸਦੀ ਜਿੰਮੇਵਾਰੀ ਗਮਾਡਾ ਅਤੇ ਐਲ ਐਂਡ ਟੀ ਦੇ ਅਧਿਕਾਰੀਆਂ ਦੀ ਹੋਵੇਗੀ|

Leave a Reply

Your email address will not be published. Required fields are marked *