Aerocity plot owners to stage dharna against L&T on September 4

ਐਰੋਸਿਟੀ ਅਲਾਟੀਆਂ ਵੱਲੋ 4 ਸਤੰਬਰ ਨੂੰ ਐਲ ਐਡ ਟੀ ਦਫਤਰ ਅੱਗੇ ਧਰਨਾਂ ਦੇਣ ਦਾ ਐਲਾਨ

ਐਸ.ਏ.ਐਸ.ਨਗਰ 31 ਦਸੰਬਰ : ਐਰੋਸਿਟੀ ਅਲਾਟੀਆਂ ਨੇ ਸਟ੍ਰੀਟ ਲਾਈਟਾਂ ਨਾ ਜਗਾਉਣ, ਹਾਈਪਾਵਰ ਤਾਰਾਂ ਨੂੰ ਰਿਹਾਇਸ਼ੀ ਪਲਾਟਾਂ ਉਪਰੋਂ ਨਾ ਤਬਦੀਲ ਕਰਨ, ਇਨ੍ਹਾਂ ਸੈਕਟਰਾ ਵਿਚਲੇ ਪਾਰਕਾਂ ਅਤੇ ਹੋਰ ਵਿਕਾਸ ਦੇ ਕੰਮਾਂ ਵਿੱਚ ਗਮਾਡਾ ਅਤੇ ਐਲ ਐਂਡ ਟੀ ਦੇ ਅਧਿਕਾਰੀਆਂ ਵੱਲੋਂ ਢਿੱਲ ਵਰਤਣ ਦੇ ਰੋਸ ਵਜੋਂ 4 ਸਤੰਬਰ ਨੂੰ ਐਰੋਸਿਟੀ ਵਿਖੇ ਐਲ ਐਂਡ ਟੀ ਦਫਤਰ ਅੱਗੇ ਆਪਣੇ ਪਰਿਵਾਰਾਂ ਸਮੇਤ ਜਬਰਦਸਤ ਧਰਨਾ ਮਾਰਨ ਦਾ ਐਲਾਨ ਕੀਤਾ ਹੈ|

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸੋਸਿਟੀ ਦੇ ਪ੍ਰਧਾਨ ਨਰੇਸ਼ ਅਰੋੜਾ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੀਆਂ ਸਮੱਸਿਆਵਾ ਨੂੰ ਲੈ ਕੇ ਕਈ ਵਾਰੀ ਗਮਾਡਾ ਅਤੇ ਐਲ ਐਂਡ ਟੀ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪ੍ਰੰਤੂ ਉਨ੍ਹਾਂ ਵੱਲੋਂ ਹਾਲੇ ਤੱਕ ਵਸਨੀਕਾਂ ਦੀਆਂ ਸਮੱਸਿਆਵਾ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਰੋਸ ਵਜੋ ਉਨ੍ਹਾਂ ਧਰਨਾਂ ਦੇਣ ਦਾ ਫੈਸਲਾ ਕੀਤਾ ਹੈ|

Leave a Reply

Your email address will not be published. Required fields are marked *