Agriculture officers staged Dharna outside Director’s office

ਖੇਤੀਬਾੜੀ ਅਫਸਰਾਂ ਨੇ ਕਿਸਾਨਾਂ ਦੇ ਸਹਿਯੋਗ ਨਾਲ ਦਿੱਤਾ ਸੂਬਾ ਪੱਧਰੀ ਧਰਨਾ
ਐਸ ਏ ਐਸ ਨਗਰ, 23 ਅਗਸਤ : ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਦੇ ਦਫ਼ਤਰ ਵਿਖੇ ਸਮੂਹ ਸੰਯੁਕਤ ਡਾਇਰੈਕਟਰ ਖੇਤੀਬਾੜੀ, ਡਿਪਟੀ ਡਾਇਰੈਕਟਰਾਂ, ਖੇਤੀਬਾੜੀ ਅਫ਼ਸਰਾਂ ਤੇ ਖੇਤੀਬਾੜੀ ਵਿਕਾਸ ਅਫ਼ਸਰਾਂ ਦੀ ਜਥੇਬੰਦੀ ਐਗਰੀਕਲਚਰ ਟੈਕਨੋਕਰੇਟਸ ਐਕਸ਼ਨ ਕਮੇਟੀ ਪੰਜਾਬ (ਐਗਟੈੱਕ) ਵੱਲੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਸਹਿਯੋਗ ਨਾਲ ਸੂਬਾ ਪੱਧਰੀ ਧਰਨਾ ਦਿੱਤਾ ਗਿਆ| ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਬੱਸਾਂ ਰਾਹੀਂ ਪੰਜਾਬ ਭਰ ਤੋਂ ਧਰਨੇ ‘ਤੇ ਇੱਕਠ ਹੋਏ| ਇਸ ਮੌਕੇ ਕੇਨ ਕਮਿਸ਼ਨਰ ਪੰਜਾਬ ਡਾ: ਰਣਜੀਤ ਸਿੰਘ ਅਤੇ ਸੰਯੁਕਤ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਡਾ: ਸੁਤੰਤਰ ਸਿੰਘ ਨੇ ਵੀ ਸਮੂਹ ਟੈਕਨੋਕਰੇਟਸ ਨੂੰ ਸੰਬੋਧਨ ਕੀਤਾ| ਇਸ ਮੌਕੇ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਮਤੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਵਲੋਂ ਪੰਜਾਬ ਸਰਕਾਰ ਨੂੰ ਕਈ ਵਾਰ ਆਪਣੀਆਂ ਹੱਕੀ ਮੰਗਾਂ ਸਬੰਧੀ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਸਰਕਾਰ ਵਲੋਂ ਜਾਣ ਬੁੱਝ ਕੇ ਉਨ੍ਹਾਂ ਦੀਆਂ ਮੰਗਾਂ ਨੂੰ ਅਖੋਂ ਪਰੋਖਿਆ ਕੀਤਾ ਜਾ ਰਿਹਾ ਹੈ| ਜਿਸ ਕਾਰਨ ਅੱਜ ਜਥੇਬੰਦੀ ਨੂੰ ਮਜਬੁਰਨ ਸੜਕਾਂ ‘ਤੇ ਉਤਰ ਕੇ ਧਰਨਾ ਲਗਾਉਣਾ ਪੈ ਰਿਹਾ ਹੈ| ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਗਾਂ ਜਿਵੇਂ ਖੇਤੀਬਾੜੀ ਅਫ਼ਸਰ ਕੇਡਰ ਵਿਚ 25 ਫੀਸਦੀ ਸਿੱਧੀ ਭਰਤੀ ਨੂੰ ਰੱਦ ਕਰਨਾ, ਖੇਤੀਬਾੜੀ ਅਫ਼ਸਰਾਂ ਨੂੰ ਡਿਪਟੀ ਡਾਇਰੈਕਟਰ ਦੀਆਂ ਖਾਲੀ ਅਸਾਮੀਆਂ ਵਿਰੁੱਧ ਤਜ਼ਰਬੇ ਵਿਚ ਛੋਟ ਦੇ ਕੇ ਪਦਉੱਨਤ ਕਰਨਾ, ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਦੇ ਖੇਤੀ ਟੈਕਨੋਕਰੇਟਸ ਨੂੰ ਏ. ਸੀ. ਪੀ ਦੇ ਅਨੈਕਸਚਰ ਏ ਵਿਚ ਸ਼ਾਮਿਲ ਕਰਨਾ, ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਅੱਗੇ ਡਾਕਟਰ ਸ਼ਬਦ ਲਗਾਉਣ ਦੀ ਆਗਿਆ ਦੇਣਾ ਅਤੇ ਡੀ. ਬੀ. ਟੀ. ਰਾਹੀਂ ਦਿੱਤੀ ਜਾਣ ਵਾਲੀ ਸਬਸਿਡੀ ਦੀ ਪਾਲਿਸੀ ਨੂੰ ਰੀਨਿਊ ਕਰਨਾ ਆਦਿ ਸ਼ਾਮਿਲ ਹਨ| ਇਸ ਮੌਕੇ ਖੇਤੀਬਾੜੀ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਸ਼ਪਾਲ ਸਿੰਘ ਖੋਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਫ਼ਸਰਸ਼ਾਹੀ ਵੱਲੋਂ ਜਾਣ ਬੁੱਝ ਕੇ ਉਕਤ ਅਧਿਕਾਰੀਆਂ ਦੀਆਂ ਤਰੱਕੀਆਂ ਦੇ ਰਾਹ ‘ਚ ਰੋੜੇ ਵਿਛਾਏ ਜਾ ਰਹੇ ਹਨ, ਜਿਸ ਕਾਰਨ ਕਈ ਅਧਿਕਾਰੀਆਂ ਦੀਆਂ ਤਰਕੀਆਂ ਰੁਕੀਆਂ ਹੋਈਆਂ ਹਨ| ਉਨ੍ਹਾਂ ਕਿਹਾ ਕਿ ਅੱਜ ਵੱਡੀ ਗਿਣਤੀ ਵਿੱਚ ਇਕਠੇ ਹੋਏ ਕਿਸਾਨਾਂ ਨੇ ਉਨ੍ਹਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਕੇ ਸਾਬਤ ਕਰ ਦਿੱਤਾ ਹੈ ਕਿ ਸਮੂਹ ਕਿਸਾਨ ਜਥੇਬੰਦੀਆਂ ਵੀ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੇ ਹੱਕ ਵਿੱਚ ਹਨ| ਇਸ ਧਰਨੇ ਦੌਰਾਨ ਸਮੂਹ ਐਗਰੀਕਲਚਰ ਟੈਕਨੋਕਰੇਟਸ ਐਕਸ਼ਨ ਕਮੇਟੀ ਪੰਜਾਬ ਨੇ ਕਿਸਾਨਾਂ ਦੇ ਸਹਿਯੋਗ ਚੰਡੀਗੜ੍ਹ ਵੱਲ ਨੂੰ ਰੋਸ ਮਾਰਚ ਸ਼ੁਰੂ ਕਰ ਦਿੱਤਾ ਤਾਂ ਮੁਹਾਲੀ ਪੁਲਿਸ ਨੇ ਧਰਨਾਕਾਰੀਆਂ ਨੂੰ ਦਾਰਾ ਸਟੂਡੀਓ ਦੇ ਨੇੜੇ ਹੀ ਰੋਕ ਲਿਆ| ਇਸ ਦੌਰਾਨ ਜਥੇਬੰਦੀ ਨੇ ਐਸ.ਡੀ.ਐਮ ਨੂੰ ਇੱਕ ਮੰਗ ਪੱਤਰ ਸੌਂਪਿਆ ਅਤੇ ਐਸ.ਡੀ.ਐਮ ਨੇ ਭਰੋਸ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਨਾਲ 25 ਅਗਸਤ ਤੋਂ ਬਾਅਦ ਕਿਸੇ ਵੀ ਸਮੇਂ ਮੀਟਿੰਗ ਕਰਾਉਦਾ ਸਮਾਂ ਲੈ ਦਿੱਤਾ ਜਾਵੇਗਾ| ਇਸ ਮੌਕੇ ਡਾ: ਗੁਰਜੀਤ ਸਿੰਘ ਬਰਾੜ, ਡਾ: ਰਾਜੇਸ਼ ਰਹੇਜਾ, ਡਾ: ਅਨਿਲ ਕੁਮਾਰ, ਡਾ: ਕ੍ਰਿਪਾਲ ਸਿੰਘ, ਡਾ. ਗੁਰਿੰਦਰਪਾਲ ਕੌਰ, ਡਾ. ਪ੍ਰਭਜੋਤ ਕੌਰ, ਡਾ: ਗੁਰਮੀਤ ਸਿੰਘ, ਡਾ: ਮਨਜੀਤਸਿੰਘ, ਡਾ: ਹਰਸੰਗੀਤ ਸਿੰਘ, ਡਾ. ਨਛੱਤਰ ਸਿੰਘ ਔਲਖ, ਡਾ: ਹਰਿੰਦਰ ਸਿੰਘ, ਡਾ: ਸੁਖਜਿੰਦਰ ਸਿੰਘ ਬਾਜਵਾ, ਬਖਸ਼ੀਸ਼ ਸਿੰਘ ਰੰਧਾਵਾ ਤੇ ਡਾ: ਸੰਦੀਪ ਬਹਿਲ, ਡਾ. ਕਮਲਜੀਤ ਕੌਰ, ਡਾ: ਬੇਅੰਤਸਿੰਘ, ਡਾ: ਬਲਜਿੰਦਰ ਸਿੰਘ, ਡਾ: ਵਿਕਰਮ ਸਿੰਘ, ਡਾ: ਸੰਦੀਪ ਕੁਮਾਰ, ਡਾ: ਗਰੀਸ਼ ਕੁਮਾਰ, ਲਵਜੀਤ ਸਿੰਘ, ਡਾ. ਪਰਮਜੀਤ ਸਿੰਘ ਮੋਗਾ, ਅੰਗਰੇਜ਼ ਸਿੰਘ ਸੰਘਾ ਸਮੇਤ ਵੱਡੀ ਗਿਣਤੀ ‘ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਹਾਜ਼ਰ ਸਨ| ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਮਾਂ ਰਹਿੰਦੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਮੁੜ ਧਰਨਾ
ਲਗਾਉਣਗੇ|

Leave a Reply

Your email address will not be published. Required fields are marked *