Helicopter scam made Air force role suspicious

ਹੈਲੀਕਾਪਟਰ ਘੁਟਾਲੇ ਨੇ ਸ਼ੱਕੀ ਬਣਾਈ ਹਵਾਈ ਫੌਜ ਦੀ ਭੂਮਿਕਾ
ਅਗੁਸਟਾ ਵੈਸਟਲੈਂਡ ਹੈਲੀਕਾਪਟਰ ਸੌਦੇ ਵਿੱਚ ਹੋਏ ਘਪਲੇ ਦੇ ਮਾਮਲੇ ਵਿੱਚ ਅਖੀਰ ਸਾਬਕਾ ਹਵਾਈ ਫੌਜ ਮੁੱਖੀ ਐਸ ਪੀ ਤਿਆਗੀ ਗ੍ਰਿਫਤਾਰ ਕਰ ਲਏ ਗਏ| ਇਸ ਤੋਂ ਪਹਿਲਾਂ ਆਮ ਫੌਜ, ਹਵਾਈ ਸੈਨਾ ਅਤੇ ਨੌਸੈਨਾ ਦੇ ਕਈ ਮੁੱਖ ਅਫਸਰਾਂ ਤੇ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਲੱਗੇ ਹਨ, ਕਈ ਸੀਨੀਅਰ ਅਧਿਕਾਰੀ ਗ੍ਰਿਫਤਾਰ ਵੀ ਹੋਏ ਹਨ, ਪਰ ਕਿਸੇ ਫੌਜ ਮੁੱਖੀ (ਮੌਜੂਦਾ ਜਾਂ ਛੁੱਟੀ ਪ੍ਰਾਪਤ) ਦੇ ਗ੍ਰਿਫਤਾਰ ਹੋਣ ਦੀ ਭਾਰਤ ਵਿੱਚ ਇਹ ਪਹਿਲੀ ਘਟਨਾ ਹੈ| ਤਿਆਗੀ 2004 ਤੋਂ 2007 ਦੇ ਵਿਚਾਲੇ ਭਾਰਤੀ ਹਵਾਈ ਫੌਜ ਦੇ ਸੀਨੀਅਰ ਰਹੇ| ਉਨ੍ਹਾਂ ਉੱਤੇ ਇਲਜ਼ਾਮ ਹੈ ਕਿ 3600 ਕਰੋੜ ਰੁਪਏ ਦੇ ਇਸ ਸੌਦੇ ਵਿੱਚ ਉਨ੍ਹਾਂ ਨੇ ਏਅਰ ਚੀਫ ਮਾਰਸ਼ਲ ਰਹਿੰਦੇ ਹੋਏ ਦਲਾਲੀ ਖਾਧੀ ਸੀ|
ਭਾਰਤ ਦੇ ਫੌਜੀ ਢਾਂਚੇ ਲਈ ਇਸ ਤੋਂ ਵੱਡੀ ਸ਼ਰਮਿੰਦਗੀ ਭਲਾ ਕੀ ਹੋ ਸਕਦੀ ਹੈ ? ਭਾਰਤੀ ਫੌਜ ਦੇ ਅਨੁਸ਼ਾਸਨ ਅਤੇ ਪ੍ਰਫੈਸ਼ਨਲੀਜਮ ਦੀਆਂ ਮਿਸਾਲਾਂ ਪੂਰੀ ਦੁਨੀਆ ਵਿੱਚ ਦਿੱਤੀਆਂ ਜਾਂਦੀਆਂ ਰਹੀਆਂ ਹਨ| ਗੁਆਂਢੀ ਦੇਸ਼ਾਂ ਦੇ ਮੁਕਾਬਲੇ ਸਾਡੀ ਫੌਜ ਦਾ ਇਤਿਹਾਸ ਇਸਦੀ ਪੁਸ਼ਟੀ ਕਰਦਾ ਹੈ| ਸਾਡੀਆਂ ਤਿੰਨ ਫੌਜਾਂ ਨੇ ਹਮੇਸ਼ਾ ਮਰਿਆਦਾ ਦੇ ਅੰਦਰ ਰਹਿ ਕੇ ਕੰਮ ਕੀਤਾ ਹੈ| ਪਰ ਇਸਦਾ ਇਹ ਮਤਲਬ ਲਗਾਉਣਾ ਗਲਤ ਹੋਵੇਗਾ ਕਿ ਫੌਜ ਦੇ ਅੰਦਰ ਸਭ ਕੁੱਝ ਹਮੇਸ਼ਾ ਠੀਕਠਾਕ ਹੀ ਰਹਿੰਦਾ ਹੈ, ਉੱਥੇ ਕਿਸੇ ਤਰ੍ਹਾਂ ਦੀ ਗੜਬੜੀ ਨਹੀਂ ਹੁੰਦੀ| ਕਈ ਵਾਰ ਫੌਜ ਦੇ ਅੰਦਰ ਗੰਭੀਰ ਸਮੱਸਿਆਵਾਂ ਦੀਆਂ ਸ਼ਿਕਾਇਤਾਂ ਹੀ ਨਹੀਂ, ਸਬੂਤ ਵੀ ਮਿਲਦੇ ਰਹਿੰਦੇ ਹਨ| ਕਦੇ ਕਿਸੇ ਅਧਿਕਾਰੀ ਦੇ ਜਾਸੂਸੀ ਦੇ ਰੈਕੇਟ ਵਿੱਚ ਸ਼ਾਮਿਲ ਹੋਣ ਦੇ, ਕਦੇ ਇਨਾਮ ਲਈ ਫਰਜੀ ਮੁਕਾਬਲੇ ਦਿਖਾਉਣ ਦੇ, ਤੇ ਕਦੇ ਜਹਾਜ਼ਾਂ ਅਤੇ ਯੁੱਧਾਂ ਦੇ ਰੱਖ-ਰਖਾਓ ਵਿੱਚ ਅਪਰਾਧਿਕ ਲਾਪਰਵਾਹੀ ਵਰਤਣ ਦੇ|
ਅਜਿਹੇ ਵਿੱਚ ਇਸ ਗੱਲ ਦੀ ਜ਼ਰੂਰਤ ਹਮੇਸ਼ਾ ਬਣੀ ਰਹਿੰਦੀ ਹੈ ਕਿ ਰਾਜਨੀਤਿਕ ਅਗਵਾਈ ਫੌਜ ਤੇ ਲਗਾਤਾਰ ਸਖਤ ਨਜ਼ਰ ਰੱਖੋ ਅਤੇ ਫੌਜੀ ਅਗਵਾਈ ਸਮੇਂ ਤੋਂ ਸਮੱਸਿਆਵਾਂ ਦੀ ਪਹਿਚਾਣ ਕਰਦੇ ਹੋਏ ਦੋਸ਼ੀ ਤੱਤਾਂ ਦੇ ਖਿਲਾਫ ਸਮੁੱਚੀ ਕਾਰਵਾਈ ਯਕੀਨੀ ਕਰੇ| ਉਦਾਸੀਨਤਾ ਜਾਂ ਲਾਪਰਵਾਈ ਦਾ ਸਿਲਸਿਲਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਰਾਜਨੀਤਿਕ ਅਗਵਾਈ ਆਪਣੇ ਫਾਇਦੇ ਲਈ ਫੌਜ ਦੇ ਮਹਿਮਾਮੰਡਨ ਵਿੱਚ ਜੁਟਿਆ ਰਹਿੰਦਾ ਹੈ ਅਤੇ ਫੌਜ ਖੁਦ ਨੂੰ ਹਰ ਤਰ੍ਹਾਂ ਦੀ ਆਲੋਚਨਾ ਤੋਂ ਦੂਰ ਮੰਨਣ ਲੱਗਦੀ ਹੈ| ਇੱਕ ਲੋਕਤੰਤਰਿਕ ਸਮਾਜ ਵਿੱਚ ਕਿਸੇ ਵੀ ਸੰਸਥਾ ਨੂੰ ਕਾਨੂੰਨ ਤੋਂ ਉੱਪਰ ਜਾਂ ਆਮ ਜਨਤਾ ਦੀ ਆਲੋਚਨਾ ਤੋਂ ਦੂਰ ਮੰਨਣ ਦੀ ਪ੍ਰਵ੍ਰਿਤੀ ਉਸ ਸੰਸਥਾ ਦੀ ਗਿਰਾਵਟ ਦਾ ਹੀ ਕਾਰਨ ਬਣਦੀ ਹੈ| ਫੌਜ ਦੇ ਮਾਮਲੇ ਵਿੱਚ ਇਹ ਗੱਲ ਖਾਸ ਤੌਰ ਤੇ ਲਾਗੂ ਹੁੰਦੀ ਹੈ|
ਸਮੱਸਿਆਵਾਂ ਦਾ ਫੜਿਆ ਜਾਣਾ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਸਜਾ ਦਿੱਤੀ ਜਾਣਾ ਹੀ ਫੌਜ ਨੂੰ ਪਾਕਿ – ਸਾਫ਼ ਰੱਖਣ ਦਾ ਇਕਲੌਤਾ ਤਰੀਕਾ ਹੈ| ਜੇਕਰ ਭਾਰਤੀ ਫੌਜ ਵਿੱਚ ਇਸ ਤਰ੍ਹਾਂ ਦੇ ਘਪਲੇ ਫੜੇ ਜਾ ਰਹੇ ਹਨ ਤਾਂ ਕੀ ਪਾਕਿਸਤਾਨੀ ਫੌਜ ਵਿੱਚ ਸਭ ਕੁੱਝ ਚੰਗਾ ਹੀ ਚੰਗਾ ਹੋਵੇਗਾ ਪਰ ਉੱਥੇ ਫੌਜ ਦੇ ਘੁਟਾਲਿਆਂ ਦੀਆਂ ਖਬਰਾਂ ਬਾਹਰ ਨਹੀਂ ਆਉਂਦੀਆਂ ਤਾਂ ਇਸਦਾ ਕਾਰਨ ਇਹ ਹੈ ਕਿ ਉੱਥੋਂ ਦੀ ਫੌਜ ਸਾਰੀਆਂ ਆਲੋਚਨਾਵਾਂ ਅਤੇ ਸਖਤ ਕਾਰਵਾਈਆਂ ਤੋਂ ਉੱਪਰ ਜਾ ਚੁੱਕੀ ਹੈ| ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਪਾਕਿਸਤਾਨੀ ਫੌਜ ਦਾ ਮਹਿਮਾਮੰਡਿਤ ਸਵਰੂਪ ਉੱਥੋਂ ਦੀ ਕਮਜੋਰ ਰਾਜਨੀਤਿਕ ਅਗਵਾਈ ਦਾ ਸਬੂਤ ਹੈ| ਅਫਸੋਸ ਦੀ ਗੱਲ ਹੈ ਕਿ ਦੂਜੇ ਪਾਸੇ ਆਪਣੇ ਦੇਸ਼ ਵਿੱਚ ਵੀ ਅਜਿਹੀ ਪ੍ਰਵ੍ਰਿਤੀ ਦਿਖਣ ਲੱਗੀ ਹੈ| ਅਗੁਸਟਾ ਵੈਸਟਲੈਂਡ ਮਾਮਲੇ ਦੇ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਹੋਣੀ ਹੀ ਚਾਹੀਦੀ ਹੈ, ਪਰ ਇਸਦੇ ਨਾਲ ਹੀ ਫੌਜ ਨੂੰ ਹੋਰ ਭਾਰਤੀ ਸੰਸਥਾਵਾਂ ਦੀ ਹੀ ਤਰ੍ਹਾਂ ਦੇਖਣ ਦੀ ਸ਼ੁਰੂਆਤ ਵੀ ਹੋਣੀ ਚਾਹੀਦੀ ਹੈ|
ਸੁਖਦੇਵ

Leave a Reply

Your email address will not be published. Required fields are marked *