Akali Dal always took decisions favoring Punjab : Bubby Badal

ਸ੍ਰੋਮਣੀ ਅਕਾਲੀ ਦਲ ਸਰਕਾਰ  ਵੱਲੋਂ   ਲਏ ਫੈਸਲਿਆਂ ਨਾਲ ਸੂਬੇ ਦੇ ਲੋਕ ਵਧੇਰੇ ਸੰਤੁਸ਼ਟ – ਬੱਬੀ ਬਾਦਲ
ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਹਮੇਸ਼ਾ ਪੰਜਾਬ ਦੇ ਹਿੱਤੇ ਵਿੱਚ ਫੈਸਲੇ ਲਏ

ਐਸ ਏ ਐਸ ਨਗਰ, 31 ਅਗਸਤ : ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ  ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸਮਾਜ ਪੱਖੀ ਫੈਸਲੇ (ਜਿਸ ਵਿੱਚ ਨੌਜਵਾਨਾਂ ਤੇ ਬਜੁਰਗ ਸਮਾਜ ਲਈ ਵੱਡੀਆਂ ਰਿਆਇਤਾਂ ਦੇਣ ਦੇ ਨਾਲ ਨੀਲੇ ਕਾਰਡ ਧਾਰਕ ਅਤੇ ਲੱਖਾਂ ਪਰਿਵਾਰਾਂ ਦੇ ਮੁਫਤ ਇਲਾਜ ਲਈ 50,000 ਰੁਪਏ ਕਰਨਾ) ਉਹਨਾਂ ਦੀ ਪੰਜਾਬ ਦੇ ਹਿੱਤਾ ਲਈ ਵਚਨ ਵੱਧਤਾ ਨੂੰ ਦਰਸਾਉਂਦਾ ਹੈ| ਇਹਨਾਂ ਗੱਲਾਂ ਦਾ ਪ੍ਰਗਟਾਵਾ ਸ੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਤੇ ਸੀਨੀਅਰ ਮੀਤ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ  ਸ੍ਰੋਮਣੀ ਅਕਾਲੀ ਦਲ ਸਰਕਾਰ ਦੀਆ ਸਕੀਮਾ ਨੂੰ ਲੋਕਾਂ ਦੇ ਘਰ-ਘਰ ਪੁਜਦਾਂ ਕਰਨ ਲਈ ਅਕਾਲੀ ਦਲ ਦੇ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ|

ਬੱਬੀ ਬਾਦਲ ਨੇ ਕਿਹਾ ਕਿ ਜੋ ਵੀ ਗਰੀਬ ਪੱਖੀ ਨੌਜਵਾਨ ਕਿਸਾਨ ਅਤੇ ਵਪਾਰ ਪੱਖੀ ਫੈਸਲੇ ਪੰਜਾਬ ਵਿੱਚ ਹੋਏ, ਉਹ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਏ| ਬੁਢਾਪਾ ਪੈਨਸ਼ਨ ਅਤੇ ਬਿਜਲੀ ਮੁਫਤ ਦੇਣ ਦੇ ਫੈਸਲੇ ਸ੍ਰ.ਪਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਦੇਸ਼ ਵਿੱਚ ਪਹਿਲੀ ਵਾਰ ਲਾਗੂ ਹੋਏ| ਬੱਬੀ ਬਾਦਲ ਨੇ ਕਿਹਾ ਕਿ ਇਹ ਫੈਸਲੇ ਪੰਜਾਬ ਦੀ ਤਰੱਕੀ ਅਤੇ ਬੇਰੋਜਗਾਰੀ ਨੂੰ ਠੱਲ੍ਹਣ ਲਈ ਕਾਰਗਾਰ ਸਿੱਧ ਹੋਣਗੇ|  ਬੱਬੀ ਬਾਦਲ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਲੋਕਾਂ ਨਾਲ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ| ਉਨ੍ਹਾਂ ਕਿਹਾ ਕਿ ਜਨਤਾ ਕਾਂਗਰਸ ਅਤੇ ਆਪ ਪਾਰਟੀ  ਦੀਆਂ ਘਿਣੌਣੀਆਂ ਚਾਲਾਂ ਸਮਝ ਚੁੱਕੀ ਹੈ| ਇਨ੍ਹਾਂ ਦਾ ਮਕਸਦ ਸਿਰਫ ਤੇ ਸਿਰਫ ਪੰਜਾਬ ਵਿੱਚ ਰਾਜ ਕਰਨਾ ਹੈ| ਲੋਕ ਆਮ ਆਦਮੀ ਪਾਰਟੀ ਨੂੰ ਦਿਲੀ ਵਾਪਸੀ ਦਾ ਰਾਸਤਾ ਦਿਖਾਉਣਗੇ|

ਇਸ ਮੌਕੇ ਸ. ਜਸਵੀਰ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਸਰਪੰਚ, ਕੁਲਦੀਪ ਸਿੰਘ ਹੀਰਾ,  ਇਕਬਾਲ ਸਿੰਘ, ਬਲਦੇਵ ਸਿੰਘ ਢਿੱਲੋਂ, ਪਰਦੀਪ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੁੰਆ, ਹਰਦੇਵ ਸਿੰਘ, ਸਵਿੰਦਰ ਛਿੰਦੀ, ਨਰਿੰਦਰ ਸਿੰਘ ਮੈਣੀ, ਨਰਿੰਦਰ ਸਿੰਘ, ਸੁਖਮਤੰਰ ਸਿੰਘ,  ਹਰਦੀਪ ਸਿੰਘ, ਕਰਮਜੀਤ ਸਿੰਘ, ਲਖਵਿੰਦਰ ਸਿੰਘ, ਜਸਵੰਤ ਸਿੰਘ, ਗੋਲਡੀ, ਪਰਦੀਪ ਸਿੰਘ, ਹਰਦੀਪ ਸਿੰਘ, ਪ੍ਰੀਤਮ ਸਿੰਘ ਆਦਿ ਹਾਜਿਰ ਸਨ|

Leave a Reply

Your email address will not be published. Required fields are marked *