Akali Dal Distt Urban burnt Effigy of Congress MLAs

ਅਕਾਲੀ ਦਲ ਨੇ ਫੂਕਿਆ ਕਾਂਗਰਸੀ ਵਿਧਾਇਕਾਂ ਦਾ ਪੁਤਲਾ
ਐਸ.ਏ.ਐਸ.ਨਗਰ,14 ਸਤੰਬਰ (ਸ.ਬ.) ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਵੱਲੋਂ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਦੀ ਪ੍ਰਧਾਨਗੀ ਵਿਚ ਅੱਜ ਫੇਜ਼ 3-5 ਲਾਈਟ ਚੌਂਕ ਵਿਚ ਕਾਂਗਰਸੀ ਵਿਧਾਇਕਾਂ ਦਾ ਪੁਤਲਾ ਸਾੜਿਆ ਅਤੇ ਕਾਂਗਰਸ ਵਿਰੁੱਧ ਨਾਅਰੇਬਾਜੀ ਕੀਤੀ|
ਇਸ ਮੌਕੇ ਸੰਬੋਧਨ ਕਰਦਿਆ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਧਾਇਕਾਂ ਵੱਲੋਂ ਵਿਧਾਨ ਸਭਾ ਦੇ ਸਪੀਕਰ ਅਤੇ ਕੈਬਨਿਟ ਮੰਤਰੀ ਉਪਰ ਜੁੱਤੀ ਸੁਟਣ ਦੀ ਕਾਰਵਾਈ ਨਿੰਦਣਯੋਗ ਹੈ ਅਤੇ ਨਾ ਕਾਬਲੇ ਬਰਦਾਸਤ ਹੈ| ਉਹਨਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਨੇ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਹਨ| ਵਿਧਾਨ ਸਭਾ ਲੋਕਤੰਤਰ ਦਾ ਮੰਦਰ ਹੈ, ਜਿਸ ਵਿਚ ਹਰ ਇੱਕ ਨੂੰ ਮਰਿਆਦਾ ਵਿਚ ਰਹਿਣਾ ਚਾਹੀਦਾ ਹੈ|
ਉਹਨਾਂ ਕਿਹਾ ਕਿ ਕਾਂਗਰਸ ਅੱਜ ਮੁਦਾਹੀਣ ਅਤੇ ਲੋਕਾਂ ਵੱਲੋਂ ਨਕਾਰੀ ਹੋਈ ਪਾਰਟੀ ਬਣ ਗਈ ਹੈ| ਅੱਜ ਬੁਖਲਾਹਟ ਵਿਚ ਕਾਂਗਰਸੀ ਵਿਧਾਇਕਾਂ ਨੇ ਕੋਈ ਮੁੱਦਾ ਨਾ ਹੋਣ ਕਾਰਨ ਇਹ ਘਟੀਆਂ ਹਰਕਤ ਕੀਤੀ ਹੈ| ਜੋ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਦੇ| ਲੋਕ ਇਹੋ ਜਿਹੀਆਂ ਘਟੀਆਂ ਹਰਕਤਾਂ ਦਾ ਮੂੰਹ ਤੋੜ ਜਵਾਬ ਵਿਧਾਨ ਸਭਾ ਚੋਣ ਅੰਦਰ ਦੇਣਗੇ ਅਤੇ ਮਰਿਆਦਾ ਦਾ ਪਾਲਣ ਕਰਨ ਵਾਲੇ ਆਗੂਆ ਦੀ ਚੋਣ ਕਰਨਗੇ| ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਨਿਰਮਤਾ ਅਤੇ ਮਰਿਆਦਾ ਵਾਲੀ ਪਾਰਟੀ ਨੁੰ ਮੁੜ ਸੱਤਾ ਵਿਚ ਲਿਆਉਣਗੇ| ਅੱਜ ਦੇ ਇਸ ਕਾਂਗਰਸ ਦੇ ਪੁੱਤਲਾ ਸਾੜਨ ਦੇ ਪ੍ਰੋਗਰਾਮ ਵਿੱਚ ਸ੍ਰ. ਕਾਹਲੋਂ ਤੋਂ ਇਲਾਵਾ ਸ੍ਰ. ਗੁਰਮੁੱਖ ਸਿੰਘ ਸੋਹਲ ਪ੍ਰਧਾਨ ਬੀ.ਸੀ.ਸੈਲ, ਸ੍ਰੀ ਸਤਵੀਰ ਸਿੰਘ ਧਨੋਆ, ਐਮ.ਸੀ, ਸੀਨੀਅਰ ਅਕਾਲੀ ਆਗੂ ਕਰਮ ਸਿੰਘ ਬਬਰਾ, ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਮਾਲਵਾ-2 ਸ੍ਰ. ਅਮਰਿੰਦਰ ਸਿੰਘ ਲਵਲੀ, ਵਪਾਰ ਮੰਡਲ ਦੇ ਜਨਰਲ ਸਕੱਤਰ, ਸਰਬਜੀਤ ਸਿੰਘ ਪਾਰਸ, ਸੀਨੀ ਅਕਾਲੀ ਆਗੂ ਗਗਨਪ੍ਰੀਤ ਸਿੰਘ ਬੈਂਸ, ਸੀਨੀਅਰ ਅਕਾਲੀ ਆਗੂ ਜਸਵਿੰਦਰ ਸਿੰਘ ਵਿਰਕ, ਬਲਾਕ ਸੰਮਤੀ ਮੈਂਬਰ ਬਲਜੀਤ ਸਿਘ ਵਿੱਕੀ, ਕੈਪਟਨ ਰਮਨਦੀਪ ਸਿੰਘ ਬਾਵਾ ਮੀਤ ਪ੍ਰਧਾਨ ਮਾਲਵਾ-2 ਯੂਥ ਵਿੰਗ, ਸ੍ਰ.  ਤੇਜਿੰਦਰ ਸਿੰਘ ਸ਼ੇਰਗਿੱਲ ਸੀਨੀਅਰ ਅਕਾਲੀ ਆਗੂ, ਸ੍ਰ. ਬਿਕਰਮ ਸਿੰਘ ਗੀਗੇਮਾਜਰਾ ਮੀਤ ਪ੍ਰਧਾਨ ਯੂਥ ਵਿੰਗ ਮਾਲਵਾ-2 , ਹਰਿੰਦਰ ਸਿੰਘ ਖਹਿਰਾ ਪੰਜਾਬ ਸਿੰਘ ਕੰਗ, ਅਬਰਿੰਦਰ ਸਿੰਘ ਬਿੰਨੀ, ਹਰਸਿਮਰਨ ਸਿੰਘ ਬਿਨੀ ਪ੍ਰਧਾਨ ਖਰੜ, ਇੰਦਰਜੀਤ ਸਿੰਘ ਸਰਪੰਚ ਕਰਮ ਸਿੰਘ ਮਾਵੀ, ਸਰਕਲ ਪ੍ਰਧਾਨ, ਮੌੜ ਸਭਾ ਪੰਜਾਬ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਜੌੜਾ, ਮਹਿੰਦਰ ਸਿੰਘ ਭੰਬੜ, ਰਵਿੰਦਰ ਸਿੰਘ ਸ਼ਾਮਪੁਰ ਹਰਪ੍ਰੀਤ ਸਿੰਘ ਤੁਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਆਗੂ ਸ਼ਾਮਿਲ ਹੋਏ|

 

Leave a Reply

Your email address will not be published. Required fields are marked *