Akali Dal staged Protest Against Bhagwant Mann and Sandeep Kumar

2kahlon

ਅਕਾਲੀ ਦਲ ਨੇ ਭਗਵੰਤ ਮਾਨ ਅਤੇ ਸੰਦੀਪ ਕੁਮਾਰ ਦਾ ਪੁਤਲਾ ਫੂਕਿਆ

ਐਸ.ਏ.ਐਸ ਨਗਰ, 2 ਸਤੰਬਰ : ਅਕਾਲੀ ਦਲ ਦੀ ਜਿਲ੍ਹਾ ਸ਼ਹਿਰੀ ਇਕਾਈ  ਵੱਲੋਂ ਅੱਜ ਆਮ ਆਦਮੀ ਪਾਰਟੀ ਦੇ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਸੰਦੀਪ ਕੁਮਾਰ ਅਤੇ ਮੈਂਬਰ ਪਾਰਲੀਮੈਂਟ ਸੰਗਰੂਰ  ਭਗਵੰਤ ਮਾਨ  ਦਾ ਪੁਤਲਾ ਫੂਕਿਆ ਗਿਆ| ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਜਿਲਾ ਮੁਹਾਲੀ (ਸ਼ਹਿਰੀ) ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ ਅਗਵਾਈ ਹੇਠ ਰੋਸ ਮੁਜਹਾਰਾ ਵੀ ਕੀਤਾ ਗਿਆ|
ਇਸ ਮੌਕੇ ਸ੍ਰ. ਕਾਹਲੋਂ ਨੇ ਕਿਹਾ ਕਿ ਸੰਦੀਪ ਕੁਮਾਰ ਦੀ ਸ਼ਰਮਨਾਕ ਹਰਕਤ ਨੇ ਜਿੱਥੇ ਔਰਤ ਜਾਤੀ ਦਾ ਅਪਮਾਨ ਕੀਤਾ ਹੈ ਉੱਥੇ ਸਿਆਸੀ ਲੋਕਾਂ ਦੀ ਸਮਾਜ ਅੰਦਰ ਛਵੀ ਖਰਾਬ ਕੀਤੀ ਹੈ ਉੱਥੇ ਭਗਵੰਤ ਮਾਨ ਨੇ ਸਮਾਜ ਦੇ ਗਰੀਬ  ਵਰਗ ਦੀ ਤੋਹੀਨ ਕੀਤੀ ਹੈ ਜਦਕਿ ਦੁਨੀਆਂ ਦੇ ਬਾਕੀ ਵਿਕਸਤ ਦੇਸ਼ਾਂ ਵਾਂਗ ਸਮਾਜ ਦੇ ਗਰੀਬ ਲੋਕਾਂ ਨੂੰ ਰੋਟੀ ਦਾਲ ਦੇਣਾ ਆਪਣਾ ਫਰਜ ਸਮਝਦੇ ਹੋਏ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੀ ਹੈ|
ਇਸ ਮੌਕੇ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਮੈਨ ਬੀਬੀ ਪਰਮਜੀਤ ਕੌਰ ਲਾਂਡਰਾ ਵੱਡੀ ਗਿਣਤੀ ਵਿੱਚ ਬੀਬੀਆਂ ਲੈ ਕੇ ਰੋਸ ਮੁਜਾਹਰੇ ਵਿੱਚ ਪਹੁੰਚੇ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਆਗੂਆਂ ਦੀਆਂ ਘਟੀਆ ਅਤੇ ਲੋਕਾਂ ਨੂੰ ਸ਼ਰਮਸਾਰ ਕਰਨ ਵਾਲੀਆਂ ਕਾਰਵਾਈਆਂ ਖਿਲਾਫ ਸਾਹਮਣੇ ਆ ਕੇ ਇਹਨਾਂ ਆਗੂਆਂ ਨੂੰ ਸਮਾਜ ਵਿਚ ਨੰਗਾ ਕਰਨ ਲਈ ਹੋਰ ਹੰਭਲਾ ਮਾਰਨ| ਇਸ ਮੁਜਾਹਰੇ ਦੌਰਾਨ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸ. ਹਰਸੁੱਖਇੰਦਰ ਸਿੰਘ ਬੱਬੀ ਬਾਦਲ, ਸ਼੍ਰੋਮਣੀ ਅਕਾਲੀ ਦਲ ਬੀ. ਸੀ ਵਿੰਗ ਜਿਲਾ ਮੁਹਾਲੀ ਦੇ ਪ੍ਰਧਾਨ ਗੁਰਮੁੱਖ ਸਿੰਘ ਸੋਹਲ, ਇਸਤਰੀ ਅਕਾਲੀ ਦਲ ਜਿਲਾ ਮੁਹਾਲੀ ਦਿਹਾਤੀ ਦੀ ਪ੍ਰਧਾਨ ਬੀਬੀ ਬਲਜਿੰਦਰ ਕੌਰ ਸੈਦਪੁਰ, ਯੂਥ ਵਿੰਗ ਜਿਲਾ ਮੁਹਾਲੀ ਦਿਹਾਤੀ ਦੇ ਪ੍ਰਧਾਨ ਸਤਿੰਦਰ ਸਿੰਘ ਗਿੱਲ, ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਸ੍ਰ. ਜਸਪਿੰਦਰ ਸਿੰਘ ਲਾਲੀ,ਬਨੂੜ ਮਾਰਕੀਟ ਕਮੇਟੀ ਦੇ ਚੇਅਰਮੈਨ ਪ੍ਰਧਾਨ ਜਸਵਿੰਦਰ ਸਿੰਘ ਜੱਸੀ, ਸੀਨੀਅਰ ਅਕਾਲੀ ਆਗੂ ਸਤਵੀਰ ਸਿੰਘ ਧਨੋਆ, ਸ੍ਰ. ਹਰਮੇਸ਼ ਸਿੰਘ ਕੁੰਭੜਾ ਪ੍ਰਧਾਨ ਐਮ. ਸੀ ਵਿੰਗ ਮੁਹਾਲੀ, ਜਸਪਾਲ ਸਿੰਘ ਬਸੀ ਸਾਬਕਾ ਜਿਲਾ ਪ੍ਰਧਾਨ  ਐਮ. ਸੀ ਵਿੰਗ ਮੁਹਾਲੀ, ਰਾਮਗੜ੍ਹੀਆ ਸਮਾਜ ਦੇ ਸੀਨੀਅਰ ਆਗੂ ਕਰਮ ਸਿੰਘ ਬਬਰਾ, ਕੰਵਲਜੀਤ ਸਿੰਘ ਰੂਬੀ, ਗੁਰਮੁੱਖ ਸਿੰਘ ਵਾਲੀਆ, ਪਰਮਿੰਦਰ ਸਿੰਘ ਤਸਿੰਬਲੀ, ਆਰ ਪੀ ਸ਼ਰਮਾ, ਰਜਨੀ ਗੋਇਲ, ਜਸਵੀਰ ਕੌਰ, ਅਸ਼ੋਕ ਝਾਅ ਸਾਰੇ ਐਮ. ਸੀ, ਸੀਨੀਅਰ ਆਗੂ ਤੇਜਿੰਦਰ ਸਿੰਘ ਸ਼ੇਰਗਿੱਲ, ਹਰਿੰਦਰ ਸਿੰਘ ਖਹਿਰਾ, ਤੇਜਿੰਦਰ ਸਿੰਘ ਓਬਰਾਏ ਪ੍ਰਧਾਨ ਦੰਗਾ ਪੀੜਤ ਐਸੋਸੀਏਸ਼ਨ, ਪੰਜਾਬ ਸਿੰਘ ਕੰਗ ਅਰਮਿੰਦਰ ਸਿੰਘ ਬਿੰਨੀ, ਅਮਰਿੰਦਰ ਸਿੰਘ ਲਵਲੀ ਲਾਡਰਾਂ, ਬਿਰਮਜੀਤ ਸਿੰਘ  ਗੀਗੇ ਮਾਜਰਾ, ਕੈਪਟਨ ਰਮਨਦੀਪ ਸਿੰਘ ਬਾਵਾ, ਗੁਰਪ੍ਰੀਤ ਸਿੰਘ ਸਰਪੰਚ, ਨਸੀਬ ਸਿੰਘ ਸੰਧੂ, ਵਿਕੀ ਖੈਰਪੁਰ, ਪਰਮਜੀਤ ਸਿੰਘ ਸਿੱਧੂ, ਹਰਮਿੰਦਰ ਸਿੰਘ ਡੀ. ਐਮ ਕਰਮ ਸਿੰਘ ਮਾਵੀ, ਐਸ ਐਸ ਵਾਲੀਆ, ਸ਼ੁਰਿੰਦਰ ਸਿੰਘ ਕਲੇਰ, ਗੁਰਮੀਤ ਸਿੰਘ ਸ਼ਾਮਪੁਰ, ਮਹਿੰਦਰ ਸਿੰਘ ਲੁਬਾਣਾ, ਜਸਰਾਜ ਸਿੰਘ ਸੋਨੂ , ਹਰਵਿੰਦਰ ਸਿੰਘ ਸੈਣੀ, ਮਹਿੰਦਰ ਸਿੰਘ ਤੰਬੜ ਅਤੇ ਨਰਿੰਦਰ ਸਿੰਘ ਲਾਂਬਾ ਆਗੂ ਹਾਜਿਰ ਸਨ|

Leave a Reply

Your email address will not be published. Required fields are marked *