Akali Dal will make govt for third consequitive term : Bubbi Badal

ਲੋਕਾਂ ਦੇ ਆਸੀਰਵਾਦ ਨਾਲ ਤੀਜੀ ਬਾਰ ਬਣੇਗੀ ਅਕਾਲੀ ਭਾਜਾਪਾ ਸਰਕਾਰ – ਬੱਬੀ ਬਾਦਲ
ਬੱਬੀ ਬਾਦਲ ਨੇ ਕੀਤੀ ਵਰਕਰਾਂ ਨਾਲ ਮੀਟਿੰਗ

ਐਸ ਏ ਐਸ ਨਗਰ, 30 ਅਗਸਤ : ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਮੁਹਾਲੀ ਵਿੱਚ ਪਾਰਟੀ ਨੂੰ ਮਜਬੂਤ ਕਰਨ ਲਈ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਤੱਕ ਪਹੁੰਚਾਣ ਲਈ ਸ੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ, ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੁਹਾਲੀ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਪਾਰਟੀ ਦੇ ਸਮੂਹ ਵਰਕਰ ਸਾਹਿਬਾਨ ਚੜ੍ਹਦੀ ਕਲਾ ਵਿੱਚ ਹਨ ਅਤੇ ਸ੍ਰੋਮਣੀ ਅਕਾਲੀ ਦਲ ਆਪਣੇ ਵਰਕਰਾਂ ਦੀ ਹਿੰਮਤ ਤੇ ਕਿਸੇ ਵੀ ਪ੍ਰਸਥਿਤੀ ਦਾ ਸਾਹਮਣਾ ਕਰ ਸਕਦੀ ਹੈ| ਬੱਬੀ ਬਾਦਲ ਨੇ ਕਿਹਾ ਕਿ ਹਰੇਕ ਵਰਗ ਦੇ ਪਿਆਰ ਸਦਕਾ ਵਰਕਰਾਂ ਦੀ ਹਿੰਮਤ ਅਤੇ ਮਿਹਨਤ ਨਾਲ ਸ੍ਰੋਮਣੀ ਅਕਾਲੀ ਦਲ 2017 ਵਿੱਚ ਫੇਰ ਲੋਕਾਂ ਦੀ ਸਰਕਾਰ ਬਣੇਗੀ ਕਿਉਂਕਿ ਪੰਜਾਬ ਵਿੱਚ ਵੱਡੇ ਪੱਧਰ ਤੇ ਹੋ ਰਹੇ ਵਿਕਾਸ ਕਾਰਜਾ ਕਰਕੇ ਸੂਬੇ ਦੇ ਲੋਕ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਤੋਂ ਖੁਸ਼ ਹਨ| ਪੰਜਾਬ ਦੇ ਲੋਕਾਂ ਦੇ ਮਸਲਿਆ ਤੋਂ ਅਨਜਾਣ ਅਤੇ ਪੰਜਾਬੀਆਂ ਨਾਲ ਵਿਸਵਾਸਘਾਤ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਲੋਕ ਕਦੇ ਵੀ ਮੂੰਹ ਨਹੀਂ ਲਗਾਉਣਗੇ| ਇਸ ਮੌਕੇ ਤੇ ਸੁਰਿੰਦਰ ਸਿੰਘ ਸਰਪੰਚ ਢੇਲਪੁਰ, ਧਰਮ ਸਿੰਘ ਸਰਪੰਚ ਬਠਲਾਨਾ, ਜੋਗਿੰਦਰ ਸਿੰਘ ਸਲੈਚ ਸਾਬਕਾ ਸਹਿਰੀ ਪ੍ਰਧਾਨ, ਸਰਮੁਖ ਸਿੰਘ ਲੰਬਰਦਾਰ, ਆਸੀਸਪਾਲ ਲੰਬਰਦਾਰ, ਸੁਰਜੀਤ ਸਿੰਘ ਰਾਏਪੁਰ, ਸਿਵਰਾਮ ਸਾਮਪਾਲ, ਗੁਰਮੇਲ ਸਿੰਘ ਢੇਲਪੁਰ, ਜਸਰਾਜ ਸਿੰਘ ਸੋਨੂੰ, ਜਸਵੰਤ ਸਿੰਘ ਠਸਕਾ, ਹਰਪਾਲ ਸਿੰਘ ਮੋਹਾਲੀ, ਹਰਚੇਤ ਸਿੰਘ, ਸੁਖਦੇਵ ਸਿੰਘ ਪਚੇਟਾ, ਬਲਦੇਵ ਸਿੰਘ ਢਿੱਲੋ, ਜਸਪਾਲ ਸਿੰਘ, ਪ੍ਰੀਤਮ ਸਿੰਘ, ਕਿਸਨਪਾਲ, ਸੁਖਵਿੰਦਰ ਸਿੰਘ ਜਗਤਪੁਰਾ, ਓਮ ਪ੍ਰਕਾਸ, ਜਗਵੀਰ ਸਿੰਘ, ਦਿਆਲ ਸਿੰਘ, ਇਕਬਾਲ ਸਿੰਘ, ਗੁਰਜੀਤ ਸਿੰਘ ਆਦਿ ਹਾਜਰ ਸਨ|

Leave a Reply

Your email address will not be published. Required fields are marked *