Announce Banda Singh Bahadur inter state bus terminal, as tobacco-free Zone: Jatinderpal singh

ਬਾਬਾ ਬੰਦਾ ਸਿੰਘ ਬਹਾਦੁਰ ਅੰਤਰਰਾਜੀ ਬੱਸ ਅੱਡੇ ਨੂੰ ਤੰਬਾਕੂ ਮੁਕਤ ਜੋਨ ਐਲਾਨਿਆ ਜਾਵੇ: ਜਤਿੰਦਰਪਾਲ ਸਿੰਘ
ਐਸ.ਏ.ਐਸ.ਨਗਰ, 13 ਦਸੰਬਰ (ਸ.ਬ.) ਕਲਗੀਧਰ ਸੇਵਕ ਜੱਥੇ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੇ.ਪੀ ਨੇ ਮੁੱਖ ਮੰਤਰੀ, ਸਕੱਤਰ ਸਿਹਤ ਵਿਭਾਗ, ਡਿਪਟੀ ਕਮਿਸ਼ਨਰ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਕਿ ਮੁਹਾਲੀ ਵਿਖੇ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੀ ਯਾਦ ਵਿੱਚ ਬਣੇ ਨਵੇਂ ਬੱਸ ਸਟੈਂਡ ਅਤੇ ਉਸ ਦੇ ਨੇੜੇ 200 ਮੀਟਰ ਇਲਾਕੇ ਨੂੰ ਨੋ ਸਮੋਕਿੰਗ ਜੋਨ ਐਲਾਨਿਆ ਜਾਵੇ|
ਆਪਣੇ ਪੱਤਰ ਵਿੱਚ ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦੁਰ ਦੇ ਨਾਮ ਉਪਰ ਬਣੇ ਇਸ ਬੱਸ ਸਟੈਂਡ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ| ਇਸ ਲਈ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਇਸ ਨਵੇਂ ਬੱਸ ਸਟੈਂਡ ਅਤੇ ਇਸਦੇ ਨੇੜਲੇ 200 ਮੀਟਰ ਘੇਰੇ ਵਿੱਚ ਬੀੜੀ, ਸਿਗਰਟ, ਤੰਬਾਕੂ ਵੇਚਣ ਅਤੇ ਵਰਤੋਂ ਕਰਨ ਉਪਰ ਪਾਬੰਦੀ ਲਗਾਈ ਜਾਵੇ| ਇਸ ਬੱਸ ਸਟੈਂਡ ਉਪਰ ਬੀੜੀ ਤੰਬਾਕੂ ਵੇਚਣ ਦਾ ਠੇਕਾ ਕਿਸੇ ਨੂੰ ਵੀ ਨਾ ਦਿੱਤਾ ਜਾਵੇ ਅਤੇ ਕਿਸੇ ਵੀ ਦੁਕਾਨ ਉਪਰ ਤੰਬਾਕੂ, ਬੀੜੀ ਸਿਗਰਟ ਵੇਚਣ ਦੀ ਆਗਿਆ ਨਾ ਹੋਵੇ| ਇਸ ਕੰਮ ਲਈ ਹੁਣੇ ਤੋਂ ਹੀ ਹੁਕਮ ਜਾਰੀ ਕਰ ਦਿਤੇ ਜਾਵੇ ਚਾਹੀਦੇ ਹਨ| ਉਹਨਾਂ ਕਿਹਾ ਕਿ ਬੱਸ ਸਟੈਂਡ ਵਿੱਚ ਤੰਬਾਕੂ ਮੁਕਤ ਜੋਨ ਸਬੰਧੀ ਜੋ ਬੋਰਡ ਆਦਿ ਲਗਾਉਣੇ ਹਨ ਉਹ ਜਥੇ ਵੱਲੋਂ ਖੁਦ ਬਣਾ ਕੇ ਲਾ ਦਿਤੇ ਜਾਣਗੇ
ਉਹਨਾਂ ਲਿਖਿਆ ਹੈ ਕਿ ਸ਼ਹਿਰ ਨੂੰ ਤੰਬਾਕੂ ਮੁਕਤ ਕਰਨ ਲਈ ਪ੍ਰਸ਼ਾਸਨ ਦੇ ਸਹਿਯੋਗ ਨਾਲ ਵੱਖ-ਵੱਖ ਥਾਵਾਂ ਉਪਰ ਖੁਲੀਆਂ ਤੰਬਾਕੂ ਵੇਚਣ ਵਾਲੀਆਂ ਗੈਰ ਕਾਨੂੰਨੀ ਦੁਕਾਨਾਂ ਬੰਦ ਕਰਵਾਈਆਂ ਜਾਣਗੀਆਂ ਅਤੇ ਲੋਕਾਂ ਨੂੰ ਤੰਬਾਕੂ ਵਿਰੁੱਧ ਜਾਗਰੂਕ ਕੀਤਾ ਜਾਵੇਗਾ|

Leave a Reply

Your email address will not be published. Required fields are marked *