Another Snatching from woman sweeping outside house in Phase-7, Mohali

chain snatching copy

ਫੇਜ਼-7 ਵਿੱਚ ਝਪਟਮਾਰਾਂ ਨੇ ਘਰ ਦੇ ਬਾਹਰ ਸਫਾਈ ਕਰਦੀ ਔਰਤ ਦੀ ਚੈਨੀ ਝਪਟੀ

ਐਸ ਏ ਐਸ ਨਗਰ, 17 ਸਤੰਬਰ (ਕੁਲਦੀਪ ਸਿੰਘ) ਅੱਜ ਸਵੇਰੇ ਦੋ ਝਪਟਮਾਰ ਕੋਠੀ ਨੰ: 235 ਫੇਜ਼-7 ਵਿੱਚ ਰਹਿਣ ਵਾਲੀ ਸੰਤੋਸ਼ ਨਾਂ ਦੀ ਔਰਤ ਦੀ ਸੋਨੇ ਦੀ ਚੈਨੀ ਖਿੱਚ ਕੇ ਫਰਾਰ ਹੋ ਗਏ|  ਸੰਤੋਸ਼ ਨੇ ਦੱਸਿਆ ਕਿ ਉਹ ਸਵੇਰੇ 6 ਵਜੇ ਆਪਣੇ ਘਰ ਦੇ ਬਾਹਰ ਝਾੜੂ ਮਾਰ ਰਹੀ ਸੀ  ਅਤੇ ਝੁਕੀ ਹੋਈ ਸੀ ਜਦੋਂ ਇਕ ਝਪਟਮਾਰ ਉਸਦੇ ਪਿਛਲੇ ਪਾਸਿਓਂ ਆਇਆ ਅਤੇ ਉਸ ਦੀ ਚੈਨੀ ਖਿੱਚ ਲਈ| ਉਸਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਕਤ ਝਪਟਮਾਰ ਨੇ ਟੋਪੀ ਮੂੰਹ ਉੱਤੇ ਕੀਤੀ ਹੋਈ ਸੀ| ਇਸ ਝਪਟਮਾਰ ਦਾ ਸਾਥੀ ਆਪਣਾ ਮੋਟਰ ਸਾਈਕਲ ਸਟਾਰਟ ਕਰਕੇ ਖੜ੍ਹਾ ਸੀ ਅਤੇ ਇਹ ਦੋਵੇਂ ਮੌਕੇ ਤੋਂ ਫਰਾਰ ਹੋ ਗਏ| ਇੱਥੈ ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਇਸ ਥਾਂ ਤੋਂ ਕੁੱਝ ਹੀ ਦੂਰੀ ਤੇ ਰਾਤ ਵੇਲੇ ਸੈਰ ਕਰ ਰਹੀਆਂ ਪੀ ਜੀ ਕੁੜੀਆਂ ਵਿੱਚੋਂ ਇੱਕ ਦੇ ਗਲੇ ਵਿੱਚੋਂ ਝਪਟਮਾਰ ਸੋਨੇ ਦੀ ਚੈਨੀ ਖਿੱਚ ਕੇ ਫਰਾਰ ਹੋ ਗਏ ਸਨ| ਇਸ ਇਲਾਕੇ ਵਿੱਚ ਇਸ ਤੋਂ ਪਹਿਲਾਂ ਅਜਿਹੀਆਂ ਹੋਰ ਵੀ ਕਈ ਵਾਰਦਾਤਾਂ ਹੋ ਚੁੱਕੀਆਂ ਹਨ|
ਇਸ ਮਾਮਲੇ ਵਿੱਚ ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਝਪਟਮਾਰ ਵਾਰਦਾਤ ਕਰਨ ਤੋਂ ਬਾਅਦ ਚੰਡੀਗੜ੍ਹ ਵਾਲੇ ਪਾਸੇ ਫਰਾਰ ਹੋ ਜਾਂਦੇ ਹਨ ਕਿਉਂਕਿ ਇੱਥੇ ਨਾਲ ਹੀ ਚੰਡੀਗੜ੍ਹ ਦੀ ਸੀਮਾ ਪੈਂਦੀ ਹੈ|  ਮੁਹਾਲੀ ਅਤੇ ਚੰਡੀਗੜ੍ਹ ਵਿੱਚ ਕੁੱਝ ਸਮੇਂ ਦੇ ਵਕਫੇ ਮਗਰੋਂ ਝਪਟਮਾਰੀ ਦੀਆਂ ਵਾਰਦਾਤਾਂ ਅਚਾਨਕ ਵੱਧ ਜਾਂਦੀਆਂ ਹਨ| ਇਨ੍ਹਾਂ ਝਪਟਮਾਰਾਂ ਵਿੱਚੋਂ ਬਹੁਤੇ ਨਸ਼ੇੜੀ ਹੁੰਦੇ ਹਨ ਜਿਨ੍ਹਾਂ ਨੂੰ ਆਪਣੇ ਨਸ਼ੇ ਦੀ ਖੁਰਾਕ ਪੂਰੀ ਕਰਨ ਲਈ ਪੈਸਿਆਂ ਦੀ ਲੋੜ ਹੁੰਦੀ ਹੈ ਅਤੇ ਇਹ ਆਪਣਾ ਸ਼ਿਕਾਰ ਔਰਤਾਂ ਨੂੰ ਬਣਾਉਂਦੇ ਹਨ ਜੋ ਇਨ੍ਹਾਂ ਦਾ ‘ਸਾਫਟ ਟਾਰਗੈਟ’ ਹੁੰਦੀਆਂ ਹਨ|
ਇਹ ਝਪਟਮਾਰ ਵਾਰਦਾਤ ਤੋਂ ਬਾਅਦ ਖਿੱਚੀਆਂ ਚੈਨੀਆਂ ਨੂੰ ਸਥਾਨਕ ਸੁਨਿਆਰਿਆਂ ਕੋਲ ਹੀ ਵੇਚਦੇ ਹਨ ਅਤੇ ਸੁਨਿਆਰੇ ਇਨ੍ਹਾਂ ਨੂੰ ਬਹੁਤ ਘੱਟ ਕੀਮਤ ਦੇ ਕੇ ਇਹ ਸੋਨਾ ਖਰੀਦਦੇ ਹਨ ਕਿਉਂਕਿ ਉਨ੍ਹਾਂ ਨੂੰ ਵੀ ਪਤਾ ਹੁੰਦਾ ਹੈ ਕਿ ਇਹ ਸੋਨਾ ਚੋਰੀ ਦਾ ਹੈ| ਝਪਟਮਾਰ ਜਦੋਂ ਕਾਬੂ ਆਉਂਦੇ ਹਨ ਤਾਂ ਇਨ੍ਹਾਂ ਸੁਨਿਆਰਿਆਂ ਦਾ ਵੀ ਖੁਲਾਸਾ ਹੁੰਦਾ ਹੈ ਪਰ ਇਹ ਆਪਣੇ ਅਸਰ ਰਸੂਖ ਕਾਰਨ ਅਕਸਰ ਬਚ ਨਿਕਲਦੇ ਹਨ|

Leave a Reply

Your email address will not be published. Required fields are marked *