ਤੇਲ ਸਸਤਾ ਕਰਨ ਦੀ ਥਾਂ ਗਰੀਬ ਨੂੰ ਫਾਇਦਾ ਪਹੁੰਚਾਉਣ ਵਾਲੀਆਂ ਨੀਤੀਆਂ ਬਣਾਉਣ ਦੀ ਲੋੜ
ਦਿੱਲੀ ਸਰਕਾਰ ਵੱਲੋਂ ਮਜਦੂਰਾਂ ਦੀ ਘੱਟੋ ਘੱਟ ਮਜਦੂਰੀ ਵਿੱਚ 33 ਫੀਸਦੀ ਵਾਧੇ ਦਾ ਫੈਸਲਾ ਸੁਆਗਤ ਯੋਗ ਹੈ। ਇਸ ਵਾਧੇ ਨਾਲ ਗਰੀਬ ਜਨਤਾ ਲਗਾਤਾਰ ਮਹਿੰਗਾਈ ਦਾ ਸਾਹਮਣਾ ਕਰਨ ਵਿੱਚ ਸਮਰਥ ਹੋ ਸਕੇਗੀ। ਇਸ ਦੌਰਾਨ ਵਿਰੋਧੀ ਦਲਾਂ ਨੂੰ ਮਹਿੰਗਾਈ ਤੇ ਸਰਕਾਰ ਨੂੰ ਘੇਰਨ ਦੀ ਮੁਹਿੰਮ ਤੇ ਮੁੜ ਵਿਚਾਰ ਕਰਨਾ ਪੈ ਸਕਦਾ ਹੈ। read more...
ਏਸ਼ੀਆਈ ਅਦਾਕਾਰਾਂ ਦੀ ਸੂਚੀ ਪਿੱਛੇ ਲੁਕੇ ਅਰਥ ਨੂੰ ਸਮਝਣ ਦੀ ਲੋੜ
ਆਸਕਰ ਪੁਰਸਕਾਰਾਂ ਤੋਂ ਠੀਕ ਪਹਿਲਾਂ ਇੱਕ ਪ੍ਰਸਿੱਧ ਅਮਰੀਕੀ ਨਿਊਜ ਚੈਨਲ ਨਾਲ ਜੁੜੀ ਵੈਬਸਾਈਟ ਤੇ ਪੱਚੀ ਮਹਾਨ ਏਸ਼ੀਆਈ ਅਭਿਨੇਤਾ- ਅਭਿਨੇਤਰੀਆਂ ਦੀ ਸੂਚੀ ਜਾਰੀ ਹੋਈ ਹੈ। ਸਾਈਟ ਦੇ ਅਨੁਸਾਰ ਇਸ ਦਾ ਮਕਸਦ ਅਕੈਡਮੀ ਪੁਰਸਕਾਰਾਂ ਵਿੱਚ ਏਸ਼ੀਆਈ ਐਕਟਿੰਗ ਟੈਲੰਟ ਦੀ ਅਣਦੇਖੀ ਦੀ ਭਰਭਾਈ ਕਰਨਾ ਹੈ। read more...
ਪੂਰੇ ਦੇਸ਼ ਦੀ ਸੰਪਰਕ ਭਾਸ਼ਾ ਬਣਦੀ ਜਾ ਰਹੀ ਹੈ ਹਿੰਦੀ
ਕੁਝ ਦਹਾਕੇ ਪਹਿਲਾਂ ਸ਼ਿਮਲਾ ਵਿੱਚ ਹਿੰਦੀ ਤੇ ਹੋਈ ਇੱਕ ਵਰਕਸ਼ਾਪ ਵਿੱਚ ਇੱਕ ਦਿਲਚਸਪ ਫਿਕਰਾ ਸੁਣਨ ਨੂੰ ਮਿਲਿਆ ਸੀ ਕਿ ਆਖਿਰ ਹਿੰਦੀ ਦਾ ਇਸਲਾਮ ਕਦੋਂ ਤੱਕ ਖਤਰੇ ਵਿੱਚ ਰਹੇਗਾ। ਇਸ ਅਨੋਖੀ ਟਿਪਣੀ ਦੀ ਗੂੰਜ ਹਾਲੇ ਖਤਮ ਨਹੀਂ ਹੋਈ ਸੀ ਕਿ ਇਸ ਦੌਰਾਨ ਹਿੰਦੀ ਤੇ ਇੱਕ ਹੋਰ ਹੰਗਾਮਾ ਹੋਇਆ। ਮਰਾਠੀ ਦੀ ਰਾਜਨੀਤੀ ਰਾਹੀਂ ਉਠੇ ਇਸ ਵਿਵਾਦ ਦੀ ਪ੍ਰਤੀਕ੍ਰਿਆ ਵਿੱਚ ਇੱਕ ਅਨੋਖਾ ਸੁਝਾਅ ਆਇਆ ਹੈ ਕਿ ਕਿਉਂ ਨਾ ਦੇਸ਼ ਵਿੱਚ ਹਿੰਦੀ ਪੜ੍ਹਨਾ ਜਰੂਰੀ ਕਰ ਦਿੱਤਾ ਜਾਵੇ। ਇਹ ਸੁਝਾਅ ਦੇਣ ਵਾਲਿਆਂ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਆਪਣੀ ਸੁਭਾਵਿਕ ਵਿਕਾਸ ਪ੍ਰਕ੍ਰਿਆ ਵਿੱਚ ਹੀ ਹਿੰਦੀ ਪੂਰੇ ਦੇਸ਼ ਲਈ ਲਗਭਗ ਜਰੂਰੀ ਹੁੰਦੀ ਜਾ ਰਹੀ ਹੈ। read more...
ਭਾਜਪਾ ਨੂੰ ਨਹੀਂ ਤਾਂ ਕਾਂਗਰਸ ਨੂੰ ਤਾਂ ਫਾਇਦਾ ਦੇ ਹੀ ਰਹੇ ਹਨ ਅਡਵਾਨੀ
ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਣ ਅਡਵਾਣੀ ਆਪਣੀ ਪਾਰਟੀ ਦਾ ਪੀ ਐਮ ਕੈਂਡੀਡੇਟ ਬਣਨ ਤੋਂ ਬਾਅਦ ਆਪਣੇ ਲੋਕਾਂ ਲਈ ਤਾਂ ਕੁਝ ਨਹੀਂ ਕਰ ਪਾ ਰਹੇ, ਪਰ ਕਾਂਗਰਸ ਦੇ ਲਈ ਜਰੂਰ ਇੱਕ ਵੱਡਾ ਕੰਮ ਕਰ ਰਹੇ ਹਨ। ਉਹ ਸਮੇਂ ਸਮੇਂ ਤੇ ਡਾ. ਮਨਮੋਹਨ ਸਿੰਘ ਵਰਗੇ ਚੁੱਪ ਆਦਮੀ ਨੂੰ ਵੀ ਜੁਬਾਨ ਖੋਲਣ ਲਈ ਮਜਬੂਰ ਕਰ ਦਿੰਦੇ ਹਨ ਅਤੇ ਦੇਸ਼ ਨੂੰ ਯਾਦ ਦਿਵਾ ਦਿੰਦੇ ਹਨ ਕਿ ਡਾ. ਮਨਮੋਹਨ ਸਿੰਘ ਦਰਅਸਲ ਉਹ ਨਹੀਂ, ਜੋ ਦਿਖਦੇ ਹਨ। ਉਹ ਅਕਸਰ ਚੁੱਪ ਰਹਿੰਦੇ ਹਨ, ਪਰ ਜਦੋਂ ਬੋਲਣ ਤੇ ਆਉਂਦੇ ਹਨ ਤਾਂ ਕੁਝ ਦਮਦਾਰ ਕਹਿੰਦੇ ਹਨ। ਉਨ੍ਹਾਂ ਦੀਆਂ ਇੱਕ ਦੋ ਲਾਈਨਾਂ ਹੀ ਸਾਹਮਣੇ ਵਾਲੇ ਨੂੰ ਲਾਜਵਾਬ ਕਰਨ ਲਈ ਕਾਫੀ ਹੁੰਦੀਆਂ ਹਨ। read more...
ਵਿਅੰਗ-ਕਿਹੋ ਜਿਹਾ ਹੋਵੇਗਾ ਸਾਡਾ ਸ਼ਰਧਾਂਜਲੀ ਸਮਾਗਮ
ਸਾਨੂੰ ਇਸ ਗੱਲ ਦਾ ਡਰ ਨਹੀਂ ਕਿ ਸਾਡਾ ਦਾਣਾ ਪਾਣੀ ਇਸ ਸੰਸਾਰ ਤੋਂ ਕਦੋਂ ਮੁੱਕ ਜਾਣਾ ਹੈ । ਫਿਰਕ ਇਸ ਗੱਲ ਦਾ ਹੈ ਕਿ ਸਾਡੀ ਮੌਤ ਕਿਵੇਂ ਹੋਣੀ ਹੈ ਤੇ ਕਦੋਂ ਹੋਣੀ ਹੈ। ਜਾਹਿਰ ਹੈ ਕਿ ਸਾਡੇ ਤੁਰ ਜਾਣ ਪਿੱਛੋਂ ਸਾਡਾ ਸ਼ਰਧਾਂਜਲੀ ਸਮਾਗਮ ਵੀ ਕੀਤਾ ਜਾਵੇਗਾ। ਸਾਨੂੰ ਨਹੀਂ ਉਮੀਦ ਕਿ ਸਾਡੇ ਸ਼ਰਧਾਂਜਲੀ ਸਮਾਗਮ ਦੇ ਕਾਰਡ ਛਪਵਾ ਕੇ ਰਿਸ਼ਤੇਦਾਰਾਂ ਤੇ ਹੋਰ ਵਾਕਿਫਕਾਰਾਂ ਨੂੰ ਭੇਜੇ ਜਾਣਗੇ। ਇੰਨਾ ਟਾਈਮ ਕਿਸ ਕੋਲ ਹੋਵੇਗਾ ਕਿ ‘ਕੱਲੇ’ ਕੱਲੇ ਕਾਰਡ ਪਤਾ ਲਿਖਦਾ ਫਿਰੇ। ਫਿਰ ਟਿਕਟਾਂ ਲਗਾ ਕੇ ਡਾਕਖਾਨੇ ਜਾ ਕੇ ਪੋਸਟ ਕਰੇ ਜਾਂ ਘਰ ਘਰ ਵੰਡਦਾ ਫਿਰੇ। read more...
ਦੇਸ਼ ਦੀ ਗਰੀਬ ਜਨਤਾ ਲਈ ਸਰਕਾਰ ਦੇ ਪਿਟਾਰੇ ਵਿੱਚ ਕੀ ਹੈ?
ਮਹਿੰਗਾਈ ਦੇ ਸਵਾਲ ਤੇ ਵਿਰੋਧੀ ਧਿਰ ਅਤੇ ਯੂ ਪੀ ਏ ਨੂੰ ਬਾਹਰੋਂ ਸਮਰਥਨ ਦੇ ਰਹੀਆਂ ਕੁਝ ਪਾਰਟੀਆਂ ਦੀ ਇਕਜੁਟਤਾ ਬਹੁਤ ਮਹੱਤਪੂਰਣ ਹੈ। ਗੈਰ ਕਾਂਗਰਸੀ ਦਲਾਂ ਦੀ ਅਜਿਹੀ ਏਕਤਾ ਸਾਲਾਂ ਬਾਅਦ ਦੇਖੀ ਜਾ ਰਹੀ ਹੈ। ਸਾਲ 1989 ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਭਾਜਪਾ ਅਤੇ ਲੈਫਟ ਪਾਰਟੀਆਂ ਕਿਸੇ ਮੁੱਦੇ ਤੇ ਇੱਕ ਮਜਬੂਤੀ ਦੇ ਨਾਲ ਖੜੀਆਂ ਹਨ। ਯਕੀਨੀ ਹੀ ਇਹ ਭਾਰੀ ਜਨ ਦਬਾਅ ਦੀ ਦੇਣ ਹੈ। ਪਿਛਲੇ ਕੁਝ ਸਮੇਂ ਤੋਂ ਮਹਿੰਗਾਈ ਨੂੰ ਲੈ ਕੇ ਆਮ ਆਦਮੀ ਵਿੱਚ ਜੋ ਨਾਰਾਜਗੀ ਫੈਲੀ ਹੈ, ਉਸਦਾ ਇਨ੍ਹਾਂ ਦਲਾਂ ਨੂੰ ਅਹਿਸਾਸ ਹੈ। ਇਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਵੀ ਉਨ੍ਹਾਂ ਨੇ ਕੋਈ ਜਰੂਰੀ ਕਦਮ ਨਾ ਚੁੱਕਿਆ ਤਾਂ ਜਨਤਾ ਦੀ ਨਜਰ ਵਿੱਚ ਪੂਰੀ ਤਰ੍ਹਾਂ ਅਪ੍ਰਸੰਗਿਕ ਹੋ ਸਕਦੇ ਹਾਂ। read more...
ਮੁਸਲਿਮ ਭਾਈਚਾਰੇ ਦੀ ਛਵੀ ਵਿੱਚ ਸੁਧਾਰ ਜਰੂਰੀ
ਭਾਰਤੀ ਮੁਸਲਮਾਨਾਂ ਨੂੰ ਸਮਝਣਾ ਆਸਾਨ ਨਹੀਂ ਹੈ। ਇਸ ਦਾ ਕਾਰਣ ਇਹ ਹੈ ਕਿ ਦੇਸ਼ ਵਿੱਚ ਉਨ੍ਹਾਂ ਦੀਆਂ ਕਈ ਛਵੀਆਂ ਬਣੀਆਂ ਹੋਈਆਂ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਛਵੀਆਂ ਮੀਡੀਆ ਵੱਲੋਂ ਪ੍ਰਚਾਰਿਤ ਪ੍ਰਸਾਰਿਤ ਹਨ। ਮਿਸਾਲ ਦੇ ਤੌਰ ਤੇ ਭਾਰਤ ਦੇ ਮੰਨੇ ਪ੍ਰਮੰਨੇ ਅੰਗਰੇਜੀ ਲੇਖਕ ਖੁਸ਼ਵੰਤ ਸਿੰਘ ਦੇ ਮਤ ਵਿੱਚ ਇੱਕ ਆਮ ਮੁਸਲਮਾਨ ਉਹ ਹੈ ਜਿਸ ਦੇ 8-10 ਬੱਚੇ ਹੁੰਦੇ ਹਨ, ਉਹ ਬਨੈਨ ਲੁੰਗੀ ਪਾ ਕੇ ਗਲੀ ਮੁਹੱਲੇ ਦੇ ਨੁੱਕੜ ਤੇ ਪਾਨ ਦੀ ਪੀਕ ਥੁੱਕਦਾ ਨਜਰ ਆਵੇਗਾ। ਇੱਕ ਹੋਰ ਲੇਖਿਕਾ ਤਵਲੀਨ ਸਿੰਘ ਦੇ ਵਿਚਾਰ ਵਿੱਚ ਇੱਕ ਆਮ ਮੁਸਲਮਾਨ ਰੂੜੀਵਾਦੀ ਹੁੰਦਾ ਹੈ। read more...
ਕੇਂਦਰੀ ਪ੍ਰੀਖਿਆ ਪ੍ਰਣਾਲੀ ਵਿੱਚ ਬਦਲਾਅ ਦੇ ਮਾਇਨੇ
ਬੁੱਧਵਾਰ ਤੋਂ ਕੇਂਦਰੀ ਸਕੈਂਡਰੀ ਸਿੱਖਿਆ ਬੋਰਡ (ਸੀ ਬੀ ਐਸ ਈ) ਦੀਆਂ ਸ਼ੁਰੂ ਹੋਈਆਂ ਪ੍ਰੀਖਿਆਵਾਂ ਨੂੰ ਇਸ ਮਾਇਨੇ ਵਿੱਚ ਇਤਿਹਾਸਿਕ ਕਿਹਾ ਜਾ ਸਕਦਾ ਹੈ ਕਿ 10ਵੀਂ ਦੇ ਵਿਦਿਆਰਥੀਆਂ ਨੂੰ ਇਸ ਤੋਂ ਬਾਅਦ ਬੋਰਡ ਪ੍ਰੀਖਿਆਵਾਂ ਦੇ ਤਣਾਅ ਤੋਂ ਛੁਟਕਾਰਾ ਮਿਲ ਜਾਵੇਗਾ। read more...
ਸਾਊਦੀ ਅਰਬ ਦਾ ਸਹਿਯੋਗ ਭਾਰਤ ਲਈ ਹੀ ਫਾਇਦੇਮੰਦ
ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਦੇ ਬਿਆਨਾਂ ਤੇ ਹੰਗਾਮੇ ਹੁੰਦੇ ਰਹਿੰਦੇ ਹਨ। ਸਾਊਦੀ ਅਰਬ ਨੂੰ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵਿਚੋਲਗੀ ਦੀ ਤਰ੍ਹਾਂ ਦੇਖਣ ਦੀ ਉਨ੍ਹਾਂ ਦੀ ਰਾਏ ਤੇ ਵੀ ਕਿਸੇ ਦਾ ਸਹਿਮਤ ਹੋਣਾ ਮੁਸ਼ਕਿਲ ਹੈ, ਪਰ ਬਿਹਤਰ ਹੋਵੇਗਾ ਕਿ ਇਸ ਵਿਵਾਦ ਨੂੰ ਫਿਲਹਾਲ ਅਸੀਂ ਇੱਕ ਪਾਸੇ ਰੱਖ ਦਈਏ ਅਤੇ ਇਸ ਦਿਸ਼ਾ ਵਿੱਚ ਹੋ ਰਹੇ ਬਦਲਾਵਾਂ ਨੂੰ ਖੁੱਲੇ ਦਿਮਾਗ ਨਾਲ ਸਮਝਣ ਦਾ ਯਤਨ ਕਰੀਏ। read more...
ਮਹਿਲਾ ਰਾਖਵਾਂਕਰਣ ਤੇ ਕਾਂਗਰਸੀ ਸਟੰਟ?
ਕੇਂਦਰੀ ਮੰਤਰੀ ਮੰਡਲ ਨੇ ਮਹਿਲਾ ਰਾਖਵਾਂਕਰਣ ਬਿੱਲ ਨੂੰ ਹਰੀ ਝੰਡੀ ਦਿਖਾਈ ਹੈ। ਹੁਣ ਇਸ ਨੂੰ ਸੰਸਦ ਵਿੱਚ ਰੱਖਿਆ ਜਾਵੇਗਾ, ਜਿੱਥੇ ਇਸ ਨੂੰ ਕਾਨੂੰਨ ਵਿੱਚ ਬਦਲਣ ਦੇ ਲਈ ਦੋ-ਤਿਹਾਈ ਬਹੂਮਤ ਦੀ ਜਰੂਰਤ ਹੋਵੇਗੀ। ਇਸ ਨਾਲ ਲੋਕਸਭਾ ਅਤੇ ਵਿਧਾਨਸਭਾ ਵਿੱਚ ਮਹਿਲਾਵਾਂ ਦੀ 33 ਫੀਸਦੀ ਭਾਗੇਦਾਰੀ ਯਕੀਨੀ ਹੋ ਸਕੇਗਾ। read more...
ਸਰਕਾਰੀ ਪ੍ਰਾਪਰਟੀ ਦੇ ਨੁਕਸਾਨ ਸਬੰਧੀ ਕਾਨੂੰਨ
ਪੰਜਾਬ ਸਰਕਾਰ ਅਜਿਹਾ ਕਾਨੂੰਨ ਬਣਾਉਣ ਤੇ ਵਿਚਾਰ ਕਰ ਰਹੀ ਹੈ ਜਿਸਦੇ ਤਹਿਤ ਪਬਲਿਕ ਪ੍ਰਾਪਰਟੀ ਦੇ ਨੁਕਸਾਨ ਦੀ ਭਰਪਾਈ ਨੁਕਸਾਨ ਪਹੁੰਚਾਉਣ ਵਾਲਿਆਂ ਤੋਂ ਹੀ ਕੀਤੀ ਜਾਵੇਗੀ। ਇਸਦੇ ਲਈ ਤੋੜਫੋੜ ਕਰਨ ਵਾਲਿਆਂ ਤੇ ਭਾਰੀ ਜੁਰਮਾਨਾ ਲਗਾਉਣ ਦਾ ਪ੍ਰਸਤਾਵ ਹੈ। ਰਾਜ ਸਰਕਾਰ ਲਗਾਤਾਰ ਵਧਦੇ ਅਜਿਹੇ ਮਾਮਲਿਆਂ ਤੋਂ ਫਿਕਰਮੰਦ ਹੈ। read more...
ਪਾਰਲੀਮੈਂਟ ਵਿੱਚ ਹੋਲੀ ਖੇਡਦੇ ਵਿਰੋਧੀ ਪਾਰਟੀਆਂ ਦੇ ਆਗੂ
ਵਿਰੋਧੀ ਦਲਾਂ ਵਿੱਚ ਹੋਲੀ ਨੂੰ ਲੈ ਕੇ ਇਸ ਵਾਰ ਜਬਰਦਸਤ ਉਤਸ਼ਾਹ ਸੀ। ਉਹ ਹੋਲੀ ਖੇਡਣ ਨੂੰ ਇੰਨੇ ਉਤਾਵਲੇ ਸਨ ਕਿ ਤਿੰਨ ਦਿਨ ਪਹਿਲਾਂ ਬਜਟ ਦੇ ਦਿਨ ਹੀ ਉਨ੍ਹਾਂ ਤੇ ਹੋਲੀ ਦੀ ਮਸਤੀ ਚੜ੍ਹ ਗਈ ਅਤੇ ਉਹ ਲੱਗੇ ਗਲੇ ਮਿਲਣ। ਉਨ੍ਹਾਂ ਨੂੰ ਲੱਗਿਆ ਕਿ ਹੁਣ ਹੀ ਤਾਂ ਮੌਕਾ ਹੈ ਪੁਰਾਣੇ ਗਿਲੇ ਸ਼ਿਕਵੇ ਭੁਲਾਕੇ ਇੱਕ ਹੋ ਜਾਣ ਦਾ। ਸੋ ਕੀ ਲੈਫਟ ਕੀ ਰਾਈਟ, ਸਭ ਨੇ ਵਿਸਰਾ ਦਿੱਤੀ ਆਪਣੀ ਪੁਰਾਣੀ ਫਾਈਟ। ਇੱਥੋਂ ਤੱਕ ਕੀ ਤਰਿਸ਼ੰਕੂ ਦੀ ਤਰ੍ਹਾਂ ਸੱਤਾ ਅਤੇ ਵਿਰੋਧੀ ਦਲਾਂ ਦੇ ਵਿਚਕਾਰ ਲਮਕਣ ਵਾਲੇ ਲੀਡਰ ਵੀ ਖਾਂਟੀ ਵਿਰੋਧੀਆਂ ਵਾਂਗ ਟੱਪਣ ਲੱਗੇ। read more...
ਲਗਾਤਾਰ ਜਾਰੀ ਹੈ ਬਜਟ ਸੁਧਾਰਾਂ ਦਾ ਦੌਰ
ਜੇ ਐਨ ਯੂ ਦੇ ਵਾਈਸ ਚਾਂਸਲਰ ਅਤੇ ਪ੍ਰਸਿੱਧ ਆਰਥ ਸ਼ਾਸਤਰੀ ਬੀਬੀ ਭੱਟਾਚਾਰਿਆ ਦਾ ਕਹਿਣਾ ਹੈ ਕਿ ਆਜਾਦੀ ਤੋਂ ਬਾਅਦ ਕਈ ਸਾਲਾਂ ਤੱਕ ਭਾਰਤ ਦਾ ਬਜਟ ਕੀਂਸਿਅਨ ਨੀਤੀਆਂ ਨਾਲ ਨਿਦੇਰਸ਼ਿਤ ਹੁੰਦਾ ਰਿਹਾ। ਉਦਾਰੀਕਰਣ ਤੋਂ ਬਾਅਦ ਇਸ ਵਿੱਚ ਕਮੀ ਆਈ ਪਰ ਗਲੋਬਲ ਮੰਦੀ ਨੇ ਫਿਰ ਤੋਂ ਉਸਦੀ ਜਰੂਰਤ ਪੈਦਾ ਕੀਤੀ ਹੈ। ਸਾਡੀ ਆਰਥਿਕ ਨੀਤੀ ਦੀ ਯਾਤਰਾ ਦੀ ਇੱਕ ਝਲਕ ਪੇਸ਼ ਹੈ। ਕੀਂਸਵਾਦ ਹਾਲੇ ਜਾਰੀ ਹੈ:-1950 ਤੋਂ 1990 ਤੱਕ ਭਾਰਤ ਦਾ ਬਜਟ ਦਰਸ਼ਨ ਕੀਂਸਿਅਨ ਨੀਤੀਆਂ ਨਾਲ ਨਿਰਦੇਸ਼ਿਤ ਹੁੰਦਾ ਸੀ। ਉਦਾਰੀਕਰਣ ਤੋਂ ਬਾਅਦ ਕੀਂਸਿਅਨ ਨੀਤੀ ਦੀ ਥਾਂ ਸਪਲਾਈ ਸਾਈਡ ਆਰਥਿਕ ਨੀਤੀ ਨੇ ਲੈ ਲਈ ਹੈ। ਇਸ ਬਦਲਾਅ ਨੂੰ ਟੈਕਸ ਕਟੌਤੀ ਅਤੇ ਸਰਕਾਰੀ ਅਦਾਰਿਆਂ ਵਿੱਚ ਅਪਨਿਵੇਸ਼ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਪਰ 2007 ਦੀ ਗਲੋਬਲ ਮੰਦੀ ਨੇ ਦੁਨੀਆਂ ਭਰ ਵਿੱਚ ਕੀਂਸਵਾਦ ਨੂੰ ਦੁਬਾਰਾ ਚਲਨ ਵਿੱਚ ਲਿਆ ਦਿੱਤਾ ਹੈ। ਪ੍ਰਣਵ ਮੁਖਰਜੀ ਨੇ ਦੁਨੀਆਂ ਦੇ 2010-11 ਦੇ ਬਜਟ ਨਾਲ ਸਪਸ਼ਟ ਹੈ ਕਿ ਕੀਂਸਵਾਦ ਹਾਲੇ ਜਾਰੀ ਹੈ। ਇੰਡਸਟਰੀ ਨੇ ਕਿਹਾ ਸੀ ਕਿ ਉਸ ਨੂੰ ਹਾਲੇ ਸਿਟਮੁਲਸ ਚਾਹੀਦਾ ਹੈ, ਇਸ ਤੋਂ ਬਿਨਾਂ ਇਹ ਮੰਦੀ ਤੋਂ ਬਾਹਰ ਨਹੀਂ ਆ ਸਕਦੀ। ਇਹ ਮੰਗ ਕਮੋਬੇਸ਼ ਮੰਨ ਲਈ ਗਈ। ਪ੍ਰਾਈਵੇਟ ਇੰਡਸਟਰੀ ਨੂੰ ਪਬਲਿਕ ਸਪੋਰਟ ਜਾਰੀ ਰੱਖਣ ਦੀ ਇਹ ਗੱਲ ਕੀਂਸਵਾਦ ਦੀ ਵਾਪਸੀ ਦੀ ਪੁਸ਼ਟੀ ਕਰਦੀ ਹੈ। ਹਾਲਾਂਕਿ ਇਸ ਬਜਟ ਵਿੱਚ ਦੋ ਮਹੱਤਵਪੂਰਣ ਗੱਲਾਂ ਅਜਿਹੀ ਆਰਥਿਕ ਨੀਤੀਆਂ ਨੂੰ ਵੀ ਦਰਸਾਉਂਦੀਆਂ ਹਨ ਜੋ ਕੀਂਸਿਅਨ ਦਰਸ਼ਨ ਤੋਂ ਬਾਹਰ ਨਿਕਲਣ ਦੀ ਸੂਚਨਾ ਦਿੰਦੀ ਹੈ। ਇੱਕ, ਸਪਲਾਈ ਸਾਈਡ ਨੂੰ ਮਹੱਤਵ ਮਿਲਣਾ ਅਤੇ ਦੂਜਾ, ਟੈਕਸ ਕਟੌਤੀ ਅਤੇ ਸਰਕਾਰੀ ਅਦਾਰਿਆਂ ਦੇ ਅਪਨਿਵੇਸ਼ ਦਾ ਕ੍ਰਮ ਜਾਰੀ ਰੱਖਣਾ। read more...
ਦ੍ਰਿੜ੍ਹ ਇਰਾਦੇ ਨਾਲ ਸੰਘਰਸ਼ ਕਰਨ ਵਾਲੇ ਹੀ ਬਣਦੇ ਹਨ ਆਮ ਜਨਤਾ ਦੇ ਰੋਲ ਮਾਡਲ
24 ਫਰਵਰੀ ਨੂੰ ਸਚਿਨ ਵਨ-ਡੇ ਮੈਚਾਂ ਵਿੱਚ ਨਾਟ ਆਉਟ ਦੋਹਰਾ ਸੈਂਕੜਾ ਬਣਾਉਣ ਵਾਲੇ ਦੁਨੀਆਂ ਦੇ ਪਹਿਲੇ ਬੱਲੇਬਾਜ ਬਣ ਗਏ। ਦੱਖਣੀ ਅਫਰੀਕਾ ਦੇ ਖਿਲਾਫ ਗਵਾਲੀਅਰ ਵਿੱਚ ਜਦੋਂ ਉਨ੍ਹਾਂ ਨੇ ਇਹ ਯਾਦਗਾਰ ਪਾਰੀ ਖੇਡੀ ਤਾਂ ਉਸ ਵਿੱਚ ਸੌ ਤੋਂ ਜ਼ਿਆਦਾ ਦੌੜਾਂ ਤਾਂ ਚੌਕਿਆਂ ਅਤੇ ਛੱਕਿਆਂ ਦੀ ਮਦਦ ਨਾਲ ਬਣੀਆਂ ਸਨ। ਯਾਦਗਾਰ ਇਸ ਲਈ ਕਿਉਂਕਿ ਕੁਝ ਸਾਲ ਬਾਅਦ ਲੋਕਾਂ ਨੂੰ ਉਸ ਮੈਚ ਦਾ ਇਹੀ ਹਿੱਸਾ ਯਾਦ ਰਹੇਗਾ। ਮੈਚ ਦਾ ਨਤੀਜਾ ਕੀ ਰਿਹਾ, ਇਹ ਬਹੁਤ ਮਾਇਨੇ ਨਹੀਂ ਰੱਖੇਗਾ। ਚੇਤਨ ਸ਼ਰਮਾ ਦੀ ਹੈਟ ਟ੍ਰਿਕ, ਕੁੰਬਲੇ ਦਾ ਇੱਕ ਪਾਰੀ ਵਿੱਚ ਦਸ ਵਿਕਟਾਂ ਲੈਣਾ, ਨਰਿੰਦਰ ਹਿਰਵਾਨੀ ਦੀ ਚਮਤਕਾਰੀ ਫਿਰਕੀ ਗੇਂਦਬਾਜੀ, ਇਹ ਤਾਂ ਸਾਨੂੰ ਸਹਿਜ ਯਾਦ ਰਹਿੰਦੇ ਹਨ, ਪਰ ਇਹ ਮੈਚ ਕਿਸ ਟੀਮ ਦੇ ਖਿਲਾਫ ਸੀ, ਜਾਂ ਉਸਦਾ ਨਤੀਜਾ ਕੀ ਰਿਹਾ ਸੀ, ਇਹ ਗੱਲਾਂ ਹੌਲੀ ਹੌਲੀ ਧੁੰਧਲੀਆਂ ਪੈਣ ਲਗਦੀਆਂ ਹਨ। read more...
ਰੰਗਾਂ ਦਾ ਤਿਉਹਾਰ ਹੋਲੀ/ ਹੋਲਾ
ਜਿੰਦਗੀ ਇੱਕ ਰਵਾਨੀ ਦਾ ਨਾਮ ਹੈ ਜੋ ਕਿ ਹਮੇਸ਼ਾਂ ਚਲਦੀ ਰਹਿੰਦੀ ਹੈ। ਇਸ ਜਿੰਦਗੀ ਵਿੱਚ ਕਈ ਤਰ੍ਹਾਂ ਦੇ ਰੰਗ ਹੁੰਦੇ ਹਨ। ਇਸੇ ਲਈ ਕਿਹਾ ਜਾਂਦਾ ਹੈ ਕਿ ਜੇ ਜਿੰਦਗੀ ਰੰਗੀਨ ਹੋਵੇ ਤਾਂ ਉਸ ਦਾ ਆਪਣਾ ਹੀ ਅਨੰਦ ਹੁੰਦਾ ਹੈ। ਇਸ ਵਿੱਚ ਖੁਸ਼ੀਆਂ ਗਮੀਆਂ ਆਉਂਦੀਆਂ ਰਹਿੰਦੀਆਂ ਹਨ। ਅਕਾਲ ਪੁਰਖ ਨੇ ਵੀ ਕੁਦਰਤ ਵਿੱਚ ਵੱਖ ਵੱਖ ਮੌਸਮ ਬਣਾ ਕੇ ਇਸ ਨੂੰ ਸੁਹਾਵਣਾ ਬਣਾਇਆ ਹੋਇਆ ਹੈ। ਰੁੱਤਾਂ ਬਦਲਦੀਆਂ ਹਨ, ਕਦੀ ਗਰਮੀ ਕਦੀ ਸਰਦੀ। ਸਰਦੀ ਅਤੇ ਗਰਮੀ ਦੇ ਵਿਚਲਾ ਇੱਕ ਅਜਿਹਾ ਮੌਸਮ ਆਉਂਦਾ ਹੈ ਕਿ ਕਦੀ ਝਖੜ read more...
ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਜਾਰੀ ਰਹੇ
ਇਸ ਹਫਤੇ ਤੋਂ ਬਾਅਦ ਵਾਲੇ ਅੱਧੇ ਹਿੱਸੇ ਲਈ ਦੋ ਅਜਿਹੇ ਪ੍ਰੋਗਰਾਮ ਦਰਜ ਸਨ, ਜਿਨ੍ਹਾਂ ਤੇ ਲੰਬੇ ਸਮੇਂ ਤੋਂ ਲੋਕਾਂ ਦੀ ਨਿਗ੍ਹਾ ਸੀ। ਉਹਨਾਂ ਵਿੱਚੋਂ ਇੱਕ ਸੀ ਦੇਸ਼ ਦਾ ਸਾਲਾਨਾ ਬਜਟ ਅਤੇ ਦੂਜਾ ਭਾਰਤ-ਪਾਕਿਸਤਾਨ ਦੇ ਵਿਚਾਲੇ ਗੱਲਬਾਤ ਦੀ ਸ਼ੁਰੂਆਤ। ਬਜਟ ਇਹਨਾਂ ਆਸ਼ਾਵਾਂ-ਖਦਸ਼ਿਆਂ ਨਾਲ ਘਿਰਿਆ ਸੀ ਕਿ ਇਸ ਵਿੱਚ ਮਹਿੰਗਾਈ ਰੋਕਣ ਲਈ ਕੀ ਉਪਾਅ ਕੀਤੇ ਜਾਂਦੇ ਹਨ ਅਤੇ ਸਿਟਮੁਲਸ ਦਾ ਕੀ ਹਸ਼ਰ ਹੁੰਦਾ ਹੈ, ਜਦੋਂਕਿ ਭਾਰਤ-ਪਾਕਿ ਦੇ ਵਿਚਾਲੇ ਸਕੱਤਰ ਪੱਧਰ ਦੀ ਵਾਰਤਾ ਨੂੰ ਲੈ ਕੇ ਇਹ ਉਤਸੁਕਤਾ ਸੀ ਕਿ ਕੀ ਇਸ read more...
ਖਤਮ ਹੋ ਰਿਹਾ ਹੈ ਭਾਰਤੀਆਂ ਪ੍ਰਤੀ ਪਰਾਏਪਨ ਦਾ ਅਹਿਸਾਸ
ਭਾਰਤੀਆਂ ਲਈ ਇਹ ਜਾਨਣਾ ਸੁਖਦ ਹੈ ਕਿ ਇੱਕ ਅਮਰੀਕੀ ਜੋੜੇ ਨੇ ਕੁਝ ਹਿੰਦੀ ਫਿਲਮਾਂ ਦੀਆਂ ਧੁੰਨਾਂ ਤੇ ਭਾਰਤੀ ਨਾਚ ਕਰਕੇ ਵਿੰਟਰ ਓਲੰਪਿਕ ਵਿੱਚ ਸਿਲਵਰ ਮੈਡਲ ਜਿੱਤਿਆ। ਸੁਨਹਿਰੀ ਸ਼ੇਰਵਾਨੀ ਪਾ ਕੇ ਚਾਰਲੀ ਵਾਈਟ ਅਤੇ ਲਾਲ ਚੋਲੀ ਘੱਗਰੇ ਵਿੱਚ ਸਜੀ ਮੇਰਿਲ ਡੇਵਿਸ ਨੇ ਵੈਨਕੂਵਰ ਵਿੰਟਰ ਓਲੰਪਿਕ ਦੇ ਆਈਸ ਡਾਂਸ ਮੁਕਾਬਲੇ ਵਿੱਚ ‘ਕਜਰਾਰੇ ਕਜਰਾਰੇ’ ਅਤੇ ‘ਡੋਲਾ ਰੇ ਡੋਲਾ ਰੇ’ ਵਰਗੇ ਬਾਲੀਵੁੱਡ ਦੇ ਪ੍ਰਸਿੱਧ ਗੀਤਾਂ ਦੀਆਂ ਧੁਨਾਂ ਤੇ ਬਿਜਲੀ ਦੀ ਗਤੀ ਨਾਲ ਥਿਰਕ ਕੇ ਦਰਸ਼ਕਾਂ ਅਤੇ ਜੱਜਾਂ ਨੂੰ ਮੰਤਰਮੁਗਧ ਕਰ ਦਿੱਤਾ।
read more...
ਦੇਸ਼ ਵਾਸੀਆਂ ਨੂੰ ਪੌਸ਼ਟਿਕ ਭੋਜਨ ਮੁਹਈਆ ਕਰਵਾਉਣ ਲਈ ਵਿਗਿਆਨਕ ਢੰਗ ਅਪਣਾਉਣਾ ਜਰੂਰੀ
ਹਾਲ ਵਿੱਚ ਸਰਕਾਰ ਨੇ ਕਾਫੀ ਸੋਚ ਵਿਚਾਰ ਤੋਂ ਬਾਅਦ ਫਿਲਹਾਲ ਬੀਟੀ ਬੈਂਗਨ ਦੀ ਇਜਾਜਤ ਨਾ ਦੇਣ ਦਾ ਫੈਸਲਾ ਕੀਤਾ ਹੈ। ਬੀਟੀ ਬੈਂਗਣ ਜੈਨੇਟਿਕ ਇੰਜੀਨੀਅਰਿੰਗ ਦੀ ਮਦਦ ਨਾਲ ਕੀਟ ਪ੍ਰਤੀਰੋਧ ਬਣਾਈ ਗਈ ਕਿਸਮ ਹੈ। ਇਸ ਨੂੰ ਅਪਨਾਉਣ ਨਾਲ ਬੈਂਗਣ ਦੀ ਫਸਲ ਵਿੱਚ ਕਈ ਗੁਣਾਂ ਵਾਧਾ ਸੰਭਵ ਹੈ। ਅਜਿਹੇ ਹੀ ਪ੍ਰਯੋਗ ਦੂਜੇ ਫਲ ਸਬਜੀਆਂ ਵਿੱਚ ਕਰਨ ਨਾਲ ਉਨ੍ਹਾਂ ਦਾ ਉਤਪਾਦਨ ਵੀ ਵੱਧ ਸਕਦਾ ਹੈ, ਪਰ ਇਨ੍ਹਾਂ ਨੂੰ ਲੈ ਕੇ ਹਾਲੇ ਕੁਝ ਇਤਰਾਜ ਬਾਕੀ ਹਨ। ਇੱਕ ਤਬਕੇ ਦਾ ਕਹਿਣਾ ਹੈ ਕਿ ਵਿਗਿਆਨਿਕ ਤਕਨੀਕ ਨਾਲ ਉਪਜਾਈਆਂ ਗਈਆਂ ਅਜਿਹੀਆਂ ਫਸਲਾਂ ਬੇਸਵਾਦ ਹੁੰਦੀਆਂ ਹਨ ਅਤੇ ਹਾਲੇ ਇਨਸਾਨ ਦੀ ਸਿਹਤ ਤੇ ਇਨ੍ਹਾਂ ਦੇ ਅਸਰ ਦਾ ਖੁਲਾਸਾ ਨਹੀਂ ਹੋਇਆ ਹੈ। read more...
ਲਾਮਿਸਾਲ ਹਨ ਸਚਿਨ ਤੇਂਦੁਲਕਰ
ਸਭ ਤੋਂ ਜ਼ਿਆਦਾ ਦੌੜਾਂ, ਸਭ ਤੋਂ ਜ਼ਿਆਦਾ ਸੈਂਕੜੇ, ਸਭ ਤੋਂ ਜ਼ਿਆਦਾ ਅਰਧ ਸੈਂਕੜੇ। ਇੰਟਰਨੈਸ਼ਨਲ ਕ੍ਰਿਕਟ ਦੇ ਜਿਨ੍ਹਾਂ ਦੋ ਰੂਪਾਂ ਵਿੱਚ ਸਚਿਨ ਹਿੱਸਾ ਲੈਂਦੇ ਹਨ, ਉਨ੍ਹਾਂ ਦੋਵਾਂ ਵਿੱਚ ਹੀ ਉਹ ਨਾ ਸਿਰਫ ਸਭ ਤੋਂ ਵੱਧ ਉਚਾਈ ਤੇ ਹਨ, ਬਲਕਿ ਕਾਫੀ ਦੂਰ ਤੱਕ ਉਨ੍ਹਾਂ ਦੇ ਪਿੱਛੇ ਕੋਈ ਨਹੀਂ ਹੈ। ਇਸ ਤਰ੍ਹਾਂ ਸਚਿਨ ਦਾ ਮੁਕਾਬਲਾ ਪਿਛਲੇ ਕਈ ਸਾਲਾਂ ਤੋਂ ਸਿਰਫ ਅਤੇ ਸਿਰਫ ਸਚਿਨ ਦੇ ਨਾਲ ਹੀ ਹੈ। ਭਾਵੇਂ ਟੈਨਿਸ ਦੇ ਸ਼ਿਖਰ ਤੇ ਲੰਬੇ ਸਮੇਂ ਤੱਕ ਕਾਬਿਜ ਬਿਓਰਨ ਬੋਰਗ ਰਹੇ ਹੋਣ ਜਾਂ ਲੰਬੀ ਦੌੜ ਦੇ ਰਾਜਾ ਕਹੇ ਜਾਣ ਵਾਲੇ ਅਬੇਬੇ ਬਿਕਿਲਾ, ਅਸਾਧਾਰਣਤਾ ਦੀ ਕੋਟੀ ਵਿੱਚ ਪਹੁੰਚੇ ਇਹ ਸਾਰੇ ਖਿਡਾਰੀ ਇਹ ਮੰਨਦੇ ਹਨ ਕਿ ਇੱਥੇ ਆ ਕੇ ਪੇਟ ਦੇ ਅੰਦਰ ਧੜਕਣ ਵਾਲੀ ਅੱਗ (ਫਾਇਰ ਇੰਨ ਦਾ ਬੇਲੀ) ਕੁਝ ਬੁਝਣ ਜਿਹੀ ਲੱਗਦੀ ਹੈ ਪਰ ਇਨ੍ਹਾਂ ਵਿੱਚ ਹੀ ਇੱਕ ਸਾਡੇ ਸਚਿਨ ਤੈਂਦੁਲਕਰ ਵੀ ਹਨ ਜਿਨ੍ਹਾਂ ਨੇ ਕ੍ਰਿਕਟ ਦੇ ਇਤਿਹਾਸ ਵਿੱਚ ਆਪਣਾ ਸਭ ਤੋਂ ਉ¤ਚਾ ਝੰਡਾ ਗੱਡਣ ਦਾ ਕੰਮ ਇਸ ਵਿੱਚ ਆਪਣੀ ਮੌਜੂਦਗੀ ਦੇ ਇੱਕੀਵੇਂ ਸਾਲ ਤੱਕ ਲਈ ਬਚਾ ਰੱਖਿਆ ਸੀ। read more...
ਭਾਰਤ ਵਿੱਚ ਵਿਗਿਆਨਕ ਵਿਵਸਥਾ ਵਿੱਚ ਸੁਧਾਰ ਲਈ ਕਈ ਪੱਧਰਾਂ ਤੇ ਕੰਮ ਕਰਨ ਦੀ ਲੋੜ
ਅਗਲੇ ਇੱਕ ਦਹਾਕੇ ਵਿੱਚ ਸਾਇੰਸ ਦੀ ਦੁਨੀਆਂ ਵਿੱਚ ਕਈ ਵੱਡੇ ਬਦਲਾਵਾਂ ਦੀ ਉਮੀਦ ਹੈ। ਸਾਡੀ ਸਰਕਾਰ ਚਾਹੁੰਦੀ ਹੈ ਕਿ ਇਨ੍ਹਾਂ ਬਦਲਾਵਾਂ ਵਿੱਚ ਸਾਡੇ ਵਿਗਿਆਨੀਆਂ ਦਾ ਵੀ ਯੋਗਦਾਨ ਹੋਵੇ ਤਾਂ ਕਿ ਭਾਰਤ ਦੀ ਗਿਣਤੀ ਦੁਨੀਆਂ ਦੀਆਂ ਵੱਡੀਆਂ ਵਿਗਿਆਨਿਕ ਤਾਕਤਾਂ ਵਿੱਚ ਹੋਣ ਲੱਗੇ। ਇਸ ਮਕਸਦ ਨਾਲ ਸਰਕਾਰ ਨੇ 2010-2020 ਨੂੰ ‘ਨਵੀਨਤਾਵਾਂ ਅਤੇ ਨਵੀਆਂ ਖੋਜਾਂ ਦਾ ਦਹਾਕਾ’ ਘੋਸ਼ਿਤ ਕੀਤਾ ਹੈ। ਉਸਨੂੰ ਉਮੀਦ ਹੈ ਕਿ ਇਸ ਨਾਲ ਉਸਦਾ ਇਹ ਸੁਪਨਾ ਸਾਕਾਰ ਹੋ ਸਕਦਾ ਹੈ। read more...
ਮਾਓਵਾਦ ਦੀ ਸਮੱਸਿਆ ਦੇ ਹੱਲ ਲਈ ਦੋਵੇਂ ਧਿਰਾਂ ਸਾਰਥਕ ਰਵਈਆ ਅਪਣਾਉਣ
ਇਹ ਮੰਨਣਾ ਗਲਤ ਹੋਵੇਗਾ ਕਿ ਗੱਲਬਾਤ ਰਾਹੀਂ ਮਾਓਵਾਦੀ ਹਿੰਸਾ ਦੀ ਸਮੱਸਿਆ ਦੇ ਹੱਲ ਕਈ ਦਰਵਾਜੇ ਬੰਦ ਹੋ ਚੁੱਕੇ ਹਨ। ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਮਾਓਵਾਦੀਆਂ ਦੇ ਸਾਹਮਣੇ ਪ੍ਰਸਤਾਵ ਰੱਖਿਆ ਸੀ ਕਿ ਜੇਕਰ ਉਹ 72 ਘੰਟੇ ਹਿੰਸਾ ਰੋਕ ਦੇਣ ਤਾਂ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰੇਗੀ। read more...
ਪਾਕਿਸਤਾਨ ਨਾਲ ਗੱਲਬਾਤ ਅੱਤਵਾਦ ਦੇ ਮੁੱਦੇ ਤੇ ਹੀ ਹੋਵੇ
ਪਾਕਿਸਤਾਨ ਦੇ ਅਸ਼ਾਂਤ ਕਵਾਇਲੀ ਫਾਟਾ ਇਲਾਕੇ ਵਿੱਚ ਤਾਲਿਬਾਨ ਦੇ ਹੱਥੋਂ ਦੋ ਸਿੱਖਾਂ ਦੇ ਕਤਲ ਦੀ ਖਬਰ ਅਜਿਹੇ ਮੌਕੇ ਤੇ ਆਈ ਹੈ, ਜਦੋਂ ਭਾਰਤ-ਪਾਕਿ ਦੇ ਵਿਚਾਲੇ ਵਿਦੇਸ਼ ਸਕੱਤਰ ਪੱਧਰ ਦੀ ਵਾਰਤਾ ਸ਼ੁਰੂ ਹੋਣ ਵਾਲੀ ਹੈ। ਦੱਸਿਆ ਗਿਆ ਹੈ ਕਿ ਮਹੀਨਾ ਪਹਿਲਾਂ ਜਜੀਆ ਦੇਣ ਤੋਂ ਇਨਕਾਰ ਕਰਨ ਤੇ ਤਾਲਿਬਾਨ ਨੇ ਕਈ ਸਿੱਖਾਂ ਨੂੰ ਅਗਵਾ ਕਰ ਲਿਆ ਸੀ ਅਤੇ ਬਦਲੇ ਵਿੱਚ ਕਰੋੜਾਂ ਦੀ ਫਿਰੌਤੀ ਵੀ ਮੰਗੀ ਸੀ। read more...
ਹਿੰਦੀ ਦੀ ਭਲਾਈ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਖੁਦ ਹਿੰਦੀ ਲਈ ਕਿੰਨੇ ਫਿਕਰਮੰਦ ਹਨ
ਐਨ ਬੀ ਟੀ ਲਈ ਕੰਮ ਕਰਨ ਵਾਲੇ ਕਿਸੇ ਵੀ ਲੇਖਕ ਜਾਂ ਪੱਤਰਕਾਰ ਦੇ ਬੱਚੇ ਹਿੰਦੀ ਮੀਡੀਅਮ ਸਕੂਲਾਂ ਵਿੱਚ ਨਹੀਂ ਪੜ੍ਹਦੇ। ਪਿਛਲੇ ਦਿਨੀਂ ਐਨ ਬੀ ਟੀ ਨੇ ਆਪਣੇ ਹੀ ਵਿਭਾਗ ਵਿੱਚ ਇੱਕ ਸਰਵੇ ਕੀਤਾ, ਜਿਸ ਦਾ ਉਦੇਸ਼ ਇਹ ਜਾਨਣਾ ਸੀ ਕਿ ਹਿੰਦੀ ਮੀਡੀਅਮ ਨਾਲ ਕੰਮ ਕਰਨ ਵਾਲੇ ਲੋਕ ਅਪਣੇ ਬੱਚਿਆਂ ਦੀ ਸਿਖਿਆ ਕਿਹੜੇ ਸਕੂਲਾਂ ਵਿੱਚ ਕਰਵਾ ਰਹੇ ਹਨ ਅਤੇ ਨੌਕਰੀ ਦੇ ਮਾਧਿਅਮ ਨਾਲ ਹਿੰਦੀ ਦੀ ਸੇਵਾ ਕਰਨ ਤੋਂ ਇਲਾਵਾ ਆਪਣੀ ਨਿਜੀ ਜਿੰਦਗੀ ਵਿੱਚ ਹਿੰਦੀ ਭਾਸ਼ਾ ਦੀ ਤਰੱਕੀ ਲਈ ਉਹ ਹੋਰ ਕੀ ਕੀ ਕਰਦੇ ਹਨ। ਇਸ ਸਰਵੇ ਲਈ ਦੋ ਬੇਹੱਦ ਸਾਧਾਰਣ ਜਿਹੇ ਸਵਾਲ ਪੁੱਛੇ ਗਏ। ਇੱਕ, ਤੁਸੀਂ ਆਪਣੀ ਪੜ੍ਹਾਈ ਕਿਸ ਤਰ੍ਹਾਂ ਦੇ ਸਕੂਲ ਵਿੱਚ ਕੀਤੀ ਹੈ, ਸਰਕਾਰੀ ਜਾਂ ਪ੍ਰਾਈਵੇਟ, ਹਿੰਦੀ ਮੀਡੀਅਮ ਵਾਲੇ ਜਾਂ ਇੰਗਲਿਸ਼ ਮੀਡੀਅਮ ਵਾਲੇ? ਅਤੇ ਦੂਜਾ, ਤੁਹਾਡੇ ਬੱਚੇ ਕਿਸ ਮੀਡੀਅਮ ਨਾਲ ਪੜ੍ਹਾਈ ਕਰ ਰਹੇ ਹਨ? read more...
ਜਨਪ੍ਰਤੀਨਿਧੀਆਂ ਦੀ ਨਿੱਜੀ ਜਿੰਦਗੀ ਦੀ ਥਾਂ ਉਹਨਾਂ ਦੇ ਮੂਲ ਕੰਮ ਨੂੰ ਮਹੱਤਵ ਮਿਲੇ
ਨੇਤਾ ਚਾਹੁਣ ਤਾਂ ਸਾਰੇ ਦੇਸ਼ ਨੂੰ ਆਪਣੇ ਹਿਸਾਬ ਨਾਲ ਨਚਾਉਣ, ਪਰ ਉਹ ਖੁਦ ਕਦੇ ਕਿਸੇ ਦੇ ਨਾਲ ਡਾਂਸ ਕਰ ਲੈਣ ਤਾਂ ਕੁੱਝ ਲੋਕਾਂ ਨੂੰ ਬਹੁਤ ਬੁਰਾ ਲੱਗਦਾ ਹੈ। ਬਿਹਾਰ ਵਿੱਚ ਜੇਡੀ (ਯੂ) ਦੇ ਇੱਕ ਐਮ ਐਲ ਏ ਨੇ ਜਦੋਂ ਬਾਰ ਗਰਲਸ ਦੇ ਨਾਲ ਡਾਂਸ ਕੀਤਾ, ਤਾਂ ਰਾਜ ਦੀ ਪ੍ਰਮੁੱਖ ਵਿਰੋਧੀ ਪਾਰਟੀ ਆਰ ਜੇ ਡੀ ਨੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਦਿੱਤੀ। ਜਿਵੇਂ ਵਿਧਾਇਕ ਨੇ ਕੋਈ ਬਹੁਤ ਵੱਡਾ ਅਪਰਾਧ ਕਰ ਦਿੱਤਾ ਹੋਵੇ। read more...
ਮਹਿੰਗਾਈ ਨੇ ਮਚਾਈ ਹਾਹਾਕਾਰ
ਮਹਿੰਗਾਈ ਨੇ ਆਮ ਆਦਮੀ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਹੈ। ਮਹਿੰਗਾਈ ਸਾਹਮਣੇ ਰੁਪਏ ਦੀ ਕੀਮਤ ਸੁੰਗੜ ਕੇ ਰਹਿ ਗਈ ਹੈ। ਮੂੰਗੀ ਮਸਰੀ ਦੀ ਇੱਕ ਕਿਲੋ ਦਾਲ ਸੌ ਰੁਪਏ ਵਿੱਚ ਆਉਂਦੀ ਹੈ। ਦੂਜੀਆਂ ਦਾਲਾਂ ਦਾ ਵੀ ਇਹੋ ਹਾਲ ਹੈ। ਰੋਜਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ ਭਾਵੇਂ ਸਰਕਾਰ ਹਰ ਰੋਜ ਦਾਅਵੇ ਕਰਦੀ ਹੈ ਕਿ ਆਰਥਿਕ ਦਰ ਅਗਲੇ ਵਰ੍ਹੇ 8.2 ਫੀਸਦੀ ਤੇ ਉਸਤੋਂ ਅਗਲੇ ਵਰ੍ਹੇ 9 ਫੀਸਦੀ ਹੋਣ ਦੀ ਸੰਭਾਵਨਾ ਹੈ ਪਰ ਜਨਤਾ ਚਾਹੁੰਦੀ ਹੈ ਕਿ ਆਰਥਿਕ ਦਰ ਭਾਵੇਂ ਕੁਝ ਵੀ ਹੋਵੇ ਉਨ੍ਹਾਂ ਨੂੰ ਤਾਂ ਚੀਜਾਂ ਸਸਤੀਆਂ ਮਿਲਦਣੀਆਂ ਚਾਹੀਦੀਆਂ ਹਨ ਜਿਹੜੀਆਂ ਉਨ੍ਹਾਂ ਦੀ ਪਹੁੰਚ ਅੰਦਰ ਹੋਣ। read more...
|