Asha workers, Facilitator Union jammed National Highway, two injured, one fainted

ਆਸ਼ਾ ਵਰਕਰਾਂ, ਫੈਸਿਲੀਟੇਟਰ ਯੂਨੀਅਨ ਨੇ ਕੀਤੀ ਸੜਕ ਜਾਮ, ਭੁੱਖ ਹੜਤਾਲ ਛੇਵੇਂ ਦਿਨ ਵੀ ਜਾਰੀ
ਇੱਕ ਵਰਕਰ ਹੋਈ ਬੇਹੋਸ਼, ਦੋ ਜਖਮੀ
ਐਸ ਏ ਐਸ ਨਗਰ, 25 ਅਕਤੂਬਰ : ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਸਬੰਧਤ ਸੀਟੂ ਦੁਆਰਾ ਜਾਰੀ ਕੀਤੀ ਭੁੱਖ ਹੜਤਾਲ ਅੱਜ ਛੇਵੇਂ ਦਿਨ ਜਾਰੀ ਰਹੀ| ਸਰਕਾਰ ਦੇ ਨਾਂਹ ਪੱਖੀ ਰਵੱਈਏ ਨੂੰ ਦੇਖਦੇ ਹੋਏ ਮੁੱਖ ਮੰਤਰੀ ਪੰਜਾਬ ਦੇ ਨਿਵਾਸ ਤਰਫ ਮਾਰਚ ਕੀਤਾ| ਯੂਨੀਅਨ ਵੱਲੋਂ ਆਸ਼ਾ ਵਰਕਰਾਂ ਦੀ ਸੈਂਕਡੇ ਦੀ ਗਿਣਤੀ ਵਿੱਚ ਇਕੱਠ ਕਰਕੇ ਪਹਿਲਾਂ ਰੈਲੀ ਕੀਤੀ ਗਈ| ਸੈਂਕੜੇ ਦੀ ਗਿਣਤੀ ਵਿੱਚ ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਦਾ ਕਾਫਲਾ ਮੁੱਖ ਮੰਤਰੀ ਪੰਜਾਬ ਵੱਲ ਵੱਧ ਰਿਹਾ ਸੀ ਤਾਂ ਪੁਲਿਸ ਨੇ ਚੰਡੀਗੜ੍ਹ ਐਂਟਰੀ ਤੇ ਬੈਰੀਗੇਟ ਲਾ ਕੇ ਰੋਕਦ ਦੀ ਕੋਸ਼ਿਸ਼ ਕੀਤੀ| ਰੋਹ ਵਿੱਚ ਆਇਆ ਕਾਫਲਾ ਬੈਰੀਗੇਟ ਟੱਪ ਗਿਆ ਉਸ ਸਮੇਂ ਪੰਜਾਬ ਦੀ ਜਨਰਲ ਸਕੱਤਰ ਰਣਜੀਤ ਕੌਰ ਦੇ ਪੈਰਾਂ ਤੇ ਡੰਡੇ ਮਾਰੇ ਗਏ ਅਤੇ ਸੂਬਾ ਪ੍ਰਧਾਨ ਸੁਖਦੀਪ ਕੌਰ ਮੋਹੀ ਲੁਧਿਆਣਾ ਦੇ ਹੱਥ ਤੇ ਜਖਮ ਹੋਏ| ਜਦੋਂ ਕਾਫਲੇ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵਰਕਰਾਂ ਸੜਕ ਤੇ ਹੀ ਜਾਮ ਲਗਾ ਕੇ ਬੈਠ ਗਈਆਂ| ਜਿਸ ਕਾਰਨ ਚੰਡੀਗੜ੍ਹ ਮੇਨ ਰੋਡ ਤੇ ਆਵਾਜਾਈ ਠੱਪ ਹੋ ਕੇ ਰਹਿ ਗਈ|

ਯੂਨੀਅਨ ਲਗਾਤਾਰ ਛੇ ਦਿਨ ਤੋਂ ਭੁੱਖ ਹੜਤਾਲ ਤੇ ਸੀ| ਪ੍ਰਸ਼ਾਸ਼ਨ ਨੇ ਯੂਨੀਅਨ ਤੋਂ ਮੰਗ ਪੱਤਰ ਲੈਣ ਦੀ ਮੰਗ ਕੀਤੀ ਪਰੰਤੂ ਆਗੂਆਂ ਨੇ ਕਿਹਾ ਕਿ ਅਸੀਂ ਕਈ ਵਾਰ ਮੰਗ ਪੱਤਰ ਦੇ ਚੁੱਕੇ ਹਨ ਹੁਣ ਸਾਨੂੰ ਸੀ.ਐਮ. ਨਾਲ ਮੀਟਿੰਗ ਲਿਖਤੀ ਤੌਰ ਤੇ ਲੈ ਕੇ ਦਿੱਤਾ ਜਾਵੇ| ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਯੂਨੀਅਨ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਸਹੀ ਫੈਸਲੇ ਲਏ ਜਾਣ|  ਇਸ ਸਮੇਂ ਸੂਬਾ ਪ੍ਰਧਾਨ ਸੁਖਦੀਪ ਮੋਹੀ ਸੂਬਾ ਜਨਰਲ ਸਕੱਤਰ ਰਣਜੀਤ ਕੌਰ, ਸੀਨੀਅਰ ਮੀਤ ਪ੍ਰਧਾਨ ਸੁਖਜੀਤ ਕੌਰ, ਸੁਖਵਿੰਦਰ ਕੌਰ ਜਿਲ੍ਹਾ ਪ੍ਰਧਾਨ ਪਟਿਆਲਾ, ਗੁਰਜੀਤ ਕੌਰ ਜਿਲ੍ਹਾ ਪ੍ਰਧਾਨ ਨਵਾਂ ਸ਼ਹਿਰ, ਰਜਿੰਦਰ ਕੌਰ ਜਿਲ੍ਹਾ ਪ੍ਰਧਾਨ ਮੋਹਾਲੀ, ਸੀਟੂ ਪ੍ਰਧਾਨ ਚਰਨਜੀਤ ਕੌਰ ਸੀਟੂ ਦੇ ਸੂਬਾ ਵਾਇਸ ਪ੍ਰਧਾਨ ਤਰਸੇਮ ਯੋਧਾ ਜੀ, ਪ੍ਰਕਾਸ਼ ਸਿੰਘ ਹੈਬੋਵਾਲ ਜਿਲ੍ਹਾ ਲੁਧਿਆਣਾ, ਸਾਥੀ ਦਿਨੇਸ਼ ਪ੍ਰਸ਼ਾਦ ਇੰਚਾਰਜ ਆਸ਼ਾ ਵਰਕਰਜ਼, ਚੰਦਰ ਸ਼ੇਖਰ, ਕੁਲਦੀਪ ਸਿੰਘ ਆਦਿ ਸ਼ਾਮਿਲ ਸਨ|

ਸੀ.ਐਮ. ਆਫਿਸ ਤੋਂ ਮੈਸਿਜ਼ ਆਇਆ ਕਿ ਤਿੰਨ ਆਈ.ਏ.ਐਸ. ਅਫਸਰਾਂ ਦਾ ਪੈਨਲ ਆ ਰਿਹਾ ਹੈ| ਇਹ ਸੂਚਨਾ ਚੰਡੀਗੜ੍ਹ ਪੁਲਿਸ ਨੇ ਦਿੱਤੀ| ਤਿੰਨਾਂ ਚੋਂ ਦੋ ਅਫਸਰ ਆਏ ਜਿਹੜੇ ਰੈਲੀ ਵਾਲੀ ਥਾਂ ਤੋਂ ਪਿੱਛੇ ਖੜ੍ਹ ਗਏ ਅਤੇ ਚੰਡੀਗੜ੍ਹ ਪੁਲਿਸ ਨੇ ਰੈਲੀ ਵਾਲੀ ਥਾਂ ਆ ਕੇ ਕਿਹਾ ਕਿ ਉਹ ਪੈਨਸ ਦੇ ਤੀਸਰੇ ਮੈਂਬਰ ਨੂੰ ਲੈ ਗਏ ਹਨ ਪਰ ਪੂਰੇ ਦੋ ਘੰਟੇ ਤੱਕ ਜਦੋਂ ਉਹ ਨਾ ਮੁੜੇ ਤਾਂ ਬਾਦਲ ਦਾ ਪੁਤਲਾ ਫੂਕਣ ਉਪਰੰਤ ਐਲਾਨ ਕੀਤਾ ਕਿ ਅਗਲਾ ਐਕਸ਼ਨ ਸਰਕਾਰ ਨੂੰ ਹਿੱਲਾ ਦੇਣ ਵਾਲਾ ਹੋਵੇਗਾ| ਇਸ ਸਮੇਂ ਧਰਨੇ ਵਿੱਚ ਸ਼ਾਮਲ ਸਰਬਜੀਤ ਕੌਰ ਬਲਾਕ ਭਰਤਗੜ੍ਹ ਬੇਹੋਸ਼ ਹੋ ਕੇ ਡਿੱਗ ਗਈ ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜੋ ਕਿ ਇਸ ਸਮੇਂ ਜੇਰੇ ਇਲਾਜ ਹੈ|

Leave a Reply

Your email address will not be published. Required fields are marked *