Asha workers, Facilitators union organized state level rally in Mohali

16employees

ਆਸ਼ਾ ਵਰਕਰਾਂ, ਫੈਸੀਲੀਟੇਟਰ ਯੂਨੀਅਨ ਵਲੋਂ ਮੁਹਾਲੀ ਵਿੱਚ ਸੂਬਾਈ ਰੈਲੀ
ਐਸ ਏ ਐਸ ਨਗਰ, 16 ਸਤੰਬਰ : ਅੱਜ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਸਿਵਲ ਹਸਪਤਾਲ ਫੇਜ਼-6 ਮੁਹਾਲੀ ਵਿਖੇ ਸੂਬਾਈ ਰੈਲੀ ਕੀਤੀ ਗਈ| ਇਸ ਰੈਲੀ ਵਿੱਚ ਸਮੁੱਚੇ ਪੰਜਾਬ ਵਿਚੋਂ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ| ਇਸ ਰੈਲੀ ਵਿੱਚ ਵਰਕਰਾਂ ਦੀਆਂ ਲੰਮੇ ਸਮੇਂ ਤੋਂ ਲੰਬਿਤ ਪਈਆਂ ਮੰਗਾਂ ਪ੍ਰਤੀ ਸਰਕਾਰ ਦੇ ਨਕਾਰਾਤਮਕ ਰਵਈਏ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ| ਵਰਕਰਾਂ ਦੀਆਂ ਮੰਗਾਂ ਵਿੱਚ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਮਹਿਕਮੇ ਅੰਦਰ ਪੱਕਾ ਕਰਨਾ, ਘੱਟੋ ਘੱਟ ਉਜਰਤ ਦਾ ਕਾਨੂੰਨ ਲਾਗੂ ਕਰਕੇ ਘੱਟ ਤੋਂ ਘੱਟ ਉਜਰਤ ਦਿੱਤੀ ਜਾਵੇ, ਹਰਿਆਣਾ, ਕੇਰਲ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਦੇ ਪੈਟਰਨ ਤੇ ਮਹੀਨਾ ਵਾਰ ਬੱਝਵਾਂ ਭੱਤਾ ਲਾਗੂ ਕਰਨਾ, ਕੇਂਦਰ ਸਰਕਾਰ ਵੱਲੋਂ ਐਲਾਨੀ ਗਈ ਈ.ਐਸ.ਆਈ. ਸਕੀਮ ਫੇਰੀ ਲਾਗੂ ਕਰਨਾ, ਆਸ਼ਾ ਵਰਕਰ ਅਤੇ ਫੈਸਿਲੀਟੇਟਰ ਨੂੰ ਘੱਟੋ ਘੱਟ 2 ਲੱਖ ਦਾ ਬੀਮਾ ਕਰਨਾ, ਯੂਨੀਅਨ ਨਾਲ ਹੋਏ ਸਮਝੌਤੇ ਨੂੰ ਲਾਗੂ ਕਰਨਾ ਆਦਿ ਸ਼ਾਮਲ ਹਨ| ਇਨ੍ਹਾਂ ਮੰਗਾਂ ਵੱਲ ਸਰਕਾਰ ਦਾ ਧਿਆਨ ਵਾਰ-ਵਾਰ ਦਿਵਾਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ|
ਅੱਜ ਦੀ ਰੈਲੀ ਨੂੰ ਜਥੇਬੰਦੀ ਦੇ ਆਗੂਆਂ ਪ੍ਰਧਾਨ ਸੁਖਦੀਪ ਕੌਰ ਲੁਧਿਆਣਾ, ਬਲਜਿੰਦਰ ਕੌਰ, ਰਣਜੀਤ ਕੌਰ ਰੋਪੜ ਜਨਰਲ ਸਕੱਤਰ ਪੰਜਾਬ, ਸੁਰਜਿੰਦਰ ਕੌਰ (ਸੀਮਾ), ਸਰਬਜੀਤ ਕੌਰ ਰੋਪੜ, ਰਾਜਿੰਦਰ ਕੌਰ ਮੁਹਾਲੀ, ਅਮਰਜੀਤ ਕੌਰ, ਸੁਖਜੀਤ ਕੌਰ ਸੀਨੀਅਰ ਮੀਤ ਪ੍ਰਧਾਨ, ਸੁਖਵਿੰਦਰ ਕੌਰ ਪ੍ਰਧਾਨ ਪਟਿਆਲਾ, ਜੋਗਿੰਦਰ ਕੌਰ, ਕੁਲਵਿੰਦਰ ਕੌਰ, ਪਰਮਜੀਤ (ਮੁਹਾਲੀ), ਅਵਤਾਰ ਕੌਰ, ਮਮਤਾ ਰੋਪੜ ਨੇ ਸੰਬੋਧਨ ਕੀਤਾ| ਭਰਾਤਰੀ ਜਥੇਬੰਦੀਆਂ ਵੱਲੋਂ ਸੀਟੂ ਪੰਜਾਬ ਦਾ ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ, ਵਾਈਸ ਪ੍ਰਧਾਨ ਸਾਥੀ ਚੰਦਰ ਸ਼ੇਖਰ, ਸਾਥੀ ਬਲਬੀਰ ਸਿੰਘ ਮੁਸਾਫਿਰ, ਸਾਥੀ ਦਿਨੇਸ਼ ਪ੍ਰਸ਼ਾਦ, ਸਾਥੀ ਯੋਗਰਾਜ, ਕੁਆਰਡੀਨੇਸ਼ਨ ਕਮੇਟੀ ਦੇ ਕਨਵੀਨਰ ਰਘੂਵੀਰ ਚੰਦ, ਕੋ-ਕਨਵੀਨਰ ਰਾਜਿੰਦਰ ਕਪੂਰ, ਚੰਡੀਗੜ੍ਹ ਫੈਡਰੇਸ਼ਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ, ਚਰਨਜੀਤ ਕੌਰ ਸੀਟੂ ਆਗੂ, ਜਰਨੈਲ ਸਿੰਘ ਟੀ.ਐਸ.ਯੂ. ਆਗੂ ਆਦਿ ਨੇ ਸੰਬੋਧਨ ਕੀਤਾ| ਏ.ਡੀ.ਸੀ. ਮੋਹਾਲੀ ਨੇ ਮੰਗ ਪੱਤਰ ਲਿਆ ਅਤੇ ਮੁੱਖ ਮੰਤਰੀ ਪੰਜਾਬ ਨੇ 4 ਅਕਤੂਬਰ 2016 ਨੂੰ 3:00 ਵਜੇ ਮੀਟਿੰਗ ਲਈ ਸਮਾਂ ਦਿੱਤਾ| ਅੰਤ ਵਿੱਚ ਜਥੇਬੰਦੀ ਦੇ ਪ੍ਰਧਾਨ ਸੁਖਦੀਪ ਕੌਰ ਨੇ ਸੰਬੋਧਨ ਕਰਦੇ ਹੋਏ ਇਹ ਐਲਾਨ ਕੀਤਾ ਕਿ 20 ਅਕਤੂਬਰ ਤੱਕ ਸਰਕਾਰ ਨੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਤਾਂ ਜਥੇਬੰਦੀ ਅਣਮਿੱਥੇ ਦੀ ਭੁੱਖ ਹੜਤਾਲ ਤੇ ਚਲੇ ਜਾਵੇਗੀ|

Leave a Reply

Your email address will not be published. Required fields are marked *