ATM robbery in Patna Guard killed

ਪਟਨਾ, 10 ਦਸੰਬਰ (ਸ.ਬ.) ਬਿਹਾਰ ਵਿੱਚ ਰਾਜਧਾਨੀ ਪਟਨਾ ਦੇ ਜ਼ਿਆਦਾ ਸੁਰੱਖਿਅਤ ਮੰਨੇ ਜਾਣ ਵਾਲੇ ਕੋਤਵਾਲੀ ਥਾਣਾ ਖੇਤਰ ਵਿੱਚ ਦੋਸ਼ੀਆਂ ਨੇ ਗਾਰਡ ਦੀ ਹੱਤਿਆ ਕਰ ਕੇ ਆਟੋਮੈਟਿਕ ਟੈਲਰ ਮਸ਼ੀਨ (ਏ.ਟੀ.ਐਮ) ਵਿੱਚੋਂ ਨਕਦ ਰੁਪਏ ਲੁੱਟ ਲਏ| ਪੁਲੀਸ ਸੂਤਰਾਂ ਨੇ ਦੱਸਿਆ ਕਿ ਸ਼ੁਕਰਵਾਰ ਦੇਰ ਰਾਤ ਨੂੰ ਕੁਝ ਦੋਸ਼ੀਆਂ ਨੇ ਮੌਰਿਆ ਕੰਪਲੈਕਸ ਸਥਿਤ ਸੈਂਟਰਲ ਬੈਂਕ ਆਫ ਇੰਡੀਆ ਦੇ ਏ.ਟੀ.ਐਮ. ਵਿੱਚ ਤਾਇਨਾਤ ਗਾਰਡ ਕੁੰਦਨ (48) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ| ਇਸ ਤੋਂ ਬਾਅਦ ਦੋਸ਼ੀਆਂ ਨੇ ਏ.ਟੀ.ਐਮ. ਨੂੰ ਤੋੜ ਕੇ ਰੁਪਏ ਲੁੱਟ ਲਏ| ਪੁਲੀਸ ਮੁਤਾਬਕ ਲੁੱਟੀ ਗਈ ਰਕਮ ਦੇ ਸੰਬੰਧ ਵਿੱਚ ਤੁਰੰਤ ਪਤਾ ਨਹੀਂ ਚੱਲ ਸਕਿਆ ਹੈ| ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਕੁੰਦਨ ਰਾਜਧਾਨੀ ਪਟਨਾ ਦੇ ਬੁੱਧਾ ਕਾਲੋਨੀ ਥਾਣਾ ਖੇਤਰ ਦਾ ਨਿਵਾਸੀ ਸੀ| ਲਾਸ਼ ਪੋਸਟਮਾਰਟਮ ਲਈ ਪਟਨਾ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤੀ ਗਈ ਹੈ| ਪੁਲੀਸ ਮੌਕੇ ਤੇ ਪਹੁੰਚ ਕੇ ਛਾਨਬੀਣ ਕਰ ਰਹੀ ਹੈ|

Leave a Reply

Your email address will not be published. Required fields are marked *