Auto stolen from outside house in Phase-1, Mohali

theft

ਫੇਜ਼-1 ਵਿੱਚੋਂ ਘਰ ਦੇ ਬਾਹਰ ਖੜ੍ਹਾ ਆਟੋ ਚੋਰੀ
ਐਸ ਏ ਐਸ ਨਗਰ, 30 ਸਤੰਬਰ : ਸਥਾਨਕ ਫੇਜ਼ 1 ਦੇ ਘਰ ਦੇ ਬਾਹਰ ਖੜ੍ਹਾ ਆਟੋ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ|  ਚੋਰ ਰਾਤ ਨੂੰ ਆਟੋ ਚੋਰੀ ਕਰਕੇ ਫਰਾਰ ਹੋ ਗਏ |  ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ | ਸ਼ਿਕਾਇਤਕਰਤਾ ਨੇ ਇਸਦੀ ਸ਼ਿਕਾਇਤ ਫੇਜ਼ 1 ਪੁਲੀਸ ਥਾਣੇ ਵਿੱਚ ਦਿੱਤੀ ਹੈ |
ਪ੍ਰਾਪਤ ਜਾਣਕਾਰੀ ਅਨੁਸਾਰ ਫੇਜ਼ 1  ਦੇ ਰਹਿਣ ਵਾਲੇ ਜਸਵੀਰ ਸਿੰਘ  ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸਨ ਬੀਤੀ ਰਾਤ 8 ਵਜੇ ਆਪਣਾ ਆਟੋ ਘਰ ਦੇ ਬਾਹਰ ਖੜਾ ਕੀਤਾ ਸੀ| ਜਦੋਂ ਸ਼ੁੱਕਰਵਾਰ ਸਵੇਰੇ ਉੱਠ ਕੇ ਦੇਖਿਆ ਤਾਂ ਆਟੋ ਚੋਰੀ ਹੋ ਚੁੱਕਿਆ ਸੀ| ਸ਼ਿਕਾਇਤਕਰਤਾ ਨੇ ਦੱਸਿਆ ਕਿ 4 ਦਿਨ ਪਹਿਲਾਂ ਵੀ ਫੇਜ 1 ਤੋਂ ਰਾਜਨ ਨਾਮ  ਦੇ ਵਿਅਕਤੀ ਦਾ ਵੀ ਆਟੋ ਚੋਰੀ ਹੋ ਚੁੱਕਿਆ ਹੈ |  ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *