Bal Gurmat Samagam in Gurdwara Safipur on August 21

ਵਿਸ਼ੇਸ਼ ਬਾਲ ਗੁਰਮਤਿ ਸਮਾਗਮ ਭਲਕੇ 21 ਅਗਸਤ ਨੂੰ ਗੁ. ਸਾਹਿਬ ਸਫੀਪੁਰ ਵਿਖੇ
ਐਸ ਏ ਐਸ ਨਗਰ, 20 ਅਗਸਤ (ਕੁਲਦੀਪ ਸਿੰਘ) ਬੱਚਿਆਂ ਨੂੰ ਗੁਰਬਾਣੀ, ਸਿੱਖ ਇਤਿਹਾਸ, ਸਿੱਖੀ ਅਤੇ ਸਿੱਖ ਵਿਰਸੇ ਨਾਲ ਜੋੜਣ ਲਈ ਵਿਸ਼ੇਸ਼ ਬਾਲ ਗੁਰਮਤਿ ਸਮਾਗਮ ਮਿਤੀ 21 ਅਗਸਤ ਨੂੰ ਸਵੇਰੇ 8 ਵਜੇ ਤੋਂ ਦੁਪਹਿ 1 ਵਜੇ ਤਕ ਗੁਰਦੁਆਰਾ ਸਾਹਿਬ ਪਿੰਡ ਸਫੀਪੁਰ ਵਿਖੇ ਕਰਵਾਇਆ ਜਾ ਰਿਹਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਅਤੇ ਕਲਗੀਧਰ ਸੇਵਕ ਜਥਾ ਮੁਹਾਲੀ ਦੇ ਮੁਖੀ ਸ੍ਰ. ਜਤਿੰਦਰਪਾਲ ਸਿੰਘ ਜੇਪੀ, ਸ੍ਰ. ਗੁਰਬਖਸ਼ੀਸ਼ ਸਿੰਘ, ਸ੍ਰ. ਸਵਰਨ ਸਿੰਘ ਖਾਲਸਾ, ਸ੍ਰ. ਪਰਮਦੀਪ ਸਿੰਘ, ਸ੍ਰ. ਭਗਤ ਪ੍ਰੇਮ ਸਿੰਘ, ਸ੍ਰ. ਗੁਰਜੋਤ ਸਿੰਘ, ਸ੍ਰ. ਅਮਿਤ ਸਿੰਘ ਅਤੇ ਸ੍ਰ. ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਦਸਤਾਰ ਬੰਦੀ, ਚਿੱਤਰਕਲਾ, ਗੁਰਬਾਣੀ ਕੰਠ ਆਦਿ ਮੁਕਾਬਲੇ ਕਰਵਾਏ ਜਾਣਗੇ| ਇਸ ਤੋਂ ਇਲਾਵਾ ਬੱਚਿਆਂ ਵਲੋਂ ਕੀਰਤਨ, ਕਵਿਤਾਵਾਂ, ਲੈਕਚਰ, ਵਾਰਤਾਲਾਪ ਆਦਿ ਦੇ ਪ੍ਰੋਗਰਾਮ ਕੀਤੇ ਜਾ ਰਹੇ ਹਨ|
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਚਾਰ ਸ਼੍ਰੇਣੀਆਂ ਬਣਾਈਆਂ ਗਈਆਂ ਹਨ| ਪਹਿਲੇ ਦਰਜੇ ਵਿੱਚ ਤੀਜੀ ਤੋਂ ਪੰਜਵੀਂ ਜਮਾਤ, ਦੂਜੇ ਦਰਜੇ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ,  ਤੀਜੇ ਦਰਜੇ ਵਿੱਚ ਨੌਵੀਂ ਤੋਂ ਬਾਰਵੀਂ ਜਮਾਤ ਅਤੇ ਚੌਥੇ ਦਰਜੇ ਵਿੱਚ ਬਾਰ੍ਹਵੀਂ ਤੋਂ ਉੱਪਰ ਅਤੇ ਸਮੂਹ ਸਾਧ ਸੰਗਤ ਦੇ ਮੁਕਾਬਲੇ ਕਰਵਾਏ ਜਾਣਗੇ|
ਗੁਰੂ ਕਾ ਲੰਗਰ ਅਤੁੱਟ ਵਰਤੇਗਾ|

Leave a Reply

Your email address will not be published. Required fields are marked *