Baljit Kumbara distributed checks of financial assistance to the affected farmers in agricultural accidents

ਜਥੇਦਾਰ ਕੁੰਭੜਾ ਨੇ ਖੇਤੀ ਹਾਦਸਿਆਂ ਦੇ ਸ਼ਿਕਾਰ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇ ਚੈਕ ਵੰਡੇ
ਖਰੜ, 13 ਦਸੰਬਰ (ਸ.ਬ.) ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਪੰਜਾਬ ਸ੍ਰ. ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਜਿੱਥੇ ਪੰਜਾਬ ਦੇ ਹਰ ਵਰਗ ਦੀ ਖੁਸਹਾਲੀ ਲਈ ਲੋਕ ਭਲਾਈ ਸਕੀਮਾਂ ਚਲਾਈਆਂ ਗਈਆਂ ਹਨ ਉਸ ਦੇ ਨਾਲ ਹੀ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ| ਇਹ ਵਿਚਾਰ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ  ਜੱਥੇਬੰਦਕ ਸਕੱਤਰ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਮਾਰਕੀਟ ਕਮੇਟੀ ਦਫਤਰ ਵਿਖੇ ਖੇਤੀ ਹਾਦਸਿਆਂ ਦੇ ਸ਼ਿਕਾਰ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇ ਚੈਕ ਵੰਡਣ ਸਮੇਂ ਗੱਲਬਾਤ ਕਰਦਿਆਂ ਪ੍ਰਗਟ ਕੀਤੇ|
ਉਨ੍ਹਾਂ ਦੱਸਿਆ ਕਿ ਇਹ ਵਿੱਤੀ ਸਹਾਇਤਾ ਦੇ ਚੈੱਕ ਪੰਜਾਬ ਮੰਡੀ ਬੋਰਡ ਵੱਲੋਂ ਥਰੈਸ਼ਰ ਹਾਦਸਿਆਂ ਦੇ ਸ਼ਿਕਾਰ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਚਲਾਈ ਗਈ ਸਕੀਮ ਤਹਿਤ ਵੰਡੇ ਗਏ ਹਨ| ਇਸ ਮੌਕੇ ਪਿੰਡ ਬਾਕਰਪੁਰ ਨਿਵਾਸਹ ਦਿਲਬਾਗ ਸਿੰਘ ਨੂੰ ਅਤੇ ਪਿੰਡ ਸਿੱਲ ਨਿਵਾਸੀ ਹਰਚੰਦ ਸਿੰਘ ਨੂੰ ਚਾਲੀ-ਚਾਲੀ ਹਜਾਰ ਰੁਪਏ ਦੇ ਚੈੱਕ ਦਿੱਤੇ ਗਏ| ਹਰਚੰਦ ਸਿੰਘ ਦੀ ਇੱਕ ਖੇਤੀ ਹਾਦਸੇ ਦੌਰਾਨ ਬਾਂਹ ਕੱਟੀ ਈ ਸੀ ਜਦਕਿ ਦਿਲਬਾਗ ਸਿੰਘ ਦੀ         ਖੇਤੀ ਹਾਦਸੇ ਦੌਰਾਨ ਚਾਰ ਉਂਗਲਾਂ ਕੱਟੀਆਂ ਗਈਆਂ ਸਨ|
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ, ਲਾਭ ਸਿੰਘ, ਮਲਕੀਤ ਸਿੰਘ ਸਕੱਤਰ ਮਾਰਕੀਟ ਕਮੇਟੀ ਖਰੜ, ਸਰਪੰਚ ਬਾਕਰਪੁਰ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *