Baljit Singh Kumbra distributed fruits amongst kids APNE foundation

ਆਪਣੇ ਫਾਉਂਡੇਸ਼ਨ ਸੋਹਾਣਾ ਵਿਖੇ ਬੱਚਿਆਂ ਨੂੰ ਫਲ ਫਰੂਟ ਵੰਡੇ

ਐੱਸ.ਏ.ਐੱਸ. ਨਗਰ, 2 ਸਤੰਬਰ : ਮਨੁੱਖ ਨੂੰ ਬੇਸਹਾਰਾ ਬੱਚਿਆਂ ਅਤੇ ਬਜ਼ੁਰਗਾਂ ਅਤੇ ਲੋੜਵੰਦਾਂ ਦੀ ਭਲਾਈ ਅਤੇ ਮੱਦਦ ਲਈ ਹਰ ਸਮੇਂ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ| ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਸਮੁੱਚੀ ਮਾਨਵਤਾ ਲਈ ਇਹੋ ਸੰਦੇਸ਼ ਹੈ|

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਚੇਅਰਮੈਨ ਮਾਰਕੀਟ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜੱਥੇਬੰਦਕ ਸਕੱਤਰ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਪਿੰਡ ਸੋਹਾਣਾ ਸਥਿਤ ਆਪਣੇ ਫਾਉਂਡੇਸ਼ਨ ਸੋਹਾਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਮੌਕੇ ਬੇਸਹਾਰਾ ਬੱਚਿਆਂ ਨੂੰ ਫਲ ਫਰੂਟ ਆਦਿ ਵੰਡਣ ਮੌਕੇ ਗੱਲਬਾਤ ਕਰਦਿਆਂ ਕੀਤਾ| ਉਨ੍ਹਾਂ ਬੱਚਿਆਂ ਨੂੰ ਅਤੇ ਸੰਸਥਾ ਦੇ ਪ੍ਰਬੰਧਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੀ ਵਧਾਈ ਵੀ ਦਿੱਤੀ| ਇਸ ਮੌਕੇ ਪੰਜਾਬ ਪੁਲਿਸ ਦੇ ਮੁਲਾਜ਼ਮ ਸੁਖਵਿੰਦਰ ਸਿੰਘ ਨੇ ਇਨ੍ਹਾਂ ਅਨਾਥ ਬੱਚਿਆਂ ਦੀ ਸਮੇਂ ਸਮੇਂ ‘ਤੇ ਆਪਣੇ ਵੱਲੋਂ ਆਪਣੇ ਵਿੱਤ ਮੁਤਾਬਕ ਬਣਦੀ ਮੱਦਦ ਕਰਨ ਦਾ ਐਲਾਨ ਵੀ ਕੀਤਾ|

ਜਥੇਦਾਰ ਕੁੰਭੜਾ ਨੇ ਕਿਹਾ ਕਿ ਇਹ ਗੱਲ ਅਸੀਂ ਸਭ ਭਲੀ-ਭਾਂਤ ਜਾਣਦੇ ਹਾਂ ਕਿ ਕੁਦਰਤੀ ਵਰਤਾਰੇ ਦਾ ਸਭ ਤੋਂ ਵਧੇਰੇ ਸੂਝਵਾਨ ਜੀਵ ਮਨੁੱਖ ਹੈ| ਕੁਦਰਤ ਨੇ ਇਸਨੂੰ ਰਹਿਣ-ਸਹਿਣ, ਖਾਣ-ਪੀਣ, ਸੋਚਣ-ਸਮਝਣ, ਬੋਲਣ ਅਤੇ ਵਿਚਾਰ ਪ੍ਰਗਟਾਉਣ ਦੇ ਸਮੁੱਚੇ ਵਰਤਾਰੇ ਦੇ ਨਿਯਮ ਬਾਰੇ ਪੂਰੀ ਸੂਝ ਬਖਸ਼ੀ ਹੈ| ਇਸ ਲਈ ਹਰ ਮਨੁੱਖ ਦੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਸਮਾਜ ਪ੍ਰਤੀ ਪੂਰੀ ਵਫ਼ਾਦਾਰੀ ਨਿਭਾਵੇ ਅਤੇ ਆਪਣੇ ਹੋਰ ਘਰੇਲੂ ਕੰਮਾਂ ਕਾਰਾਂ ਦੇ ਨਾਲ ਨਾਲ ਇਨ੍ਹਾਂ ਬੇਸਹਾਰਾ ਬੱਚਿਆਂ ਅਤੇ ਬਜ਼ੁਰਗਾਂ ਲਈ ਵੀ ਕੁਝ ਸਮਝ ਜ਼ਰੂਰ ਕੱਢੇ|

ਇਸ ਮੌਕੇ ਆਪਣੇ ਫਾਉਂਡੇਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ, ਫਰਿਹਾਦ ਸਿੰਘ, ਬੀਬੀ ਪਵਨਦੀਪ ਕੌਰ ਆਦਿ ਵੱਲੋਂ ਜਥੇਦਾਰ ਕੁੰਭੜਾ ਅਤੇ ਸੁਖਵਿੰਦਰ ਸਿੰਘ ਦਾ ਬੱਚਿਆਂ ਨਾਲ ਖੁਸ਼ੀ ਸਾਂਝੀ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ|

Leave a Reply

Your email address will not be published. Required fields are marked *