Balongi to Badmajra road in bad condition

balongi

ਬਲੌਂਗੀ ਤੋ ਬਡਮਾਜਰਾ ਨੂੰ ਜਾਣ ਵਾਲੀ ਸੜਕ ਦੀ ਮੁਰੰਮਤ ਕਰਵਾਉਣ ਦੀ ਮੰਗ ਉਠੀ
23 ਅਗਸਤ ਐਸ.ਏ.ਐਸ.ਨਗਰ : ਬਲੌਂਗੀ ਦੇ ਆਬਕਾਰੀ ਤੇ ਕਰ ਵਿਭਾਗ ਵੱਲੋ ਲਗਾਏ ਬੈਰੀਅਰ ਤੇ ਬੜਮਾਂਜਰਾ ਨੂੰ ਜਾਣ ਵਾਲੀ ਸੜਕ ਦੀ ਹਾਲਤ ਬਹੁਤ ਜਿਆਦਾ ਤਰਸਯੋਗ ਹੈ| ਇਹ ਸੜਕ ਥਾਂ-ਥਾਂ ਤੋ ਟੁੱਟੀ ਹੋਈ ਹੈ ਅਤੇ ਥੋੜੀ ਜਿਹੀ ਬਾਰਸ ਪੈਣ ਤੇ ਇਸ ਉਤੇ ਪਾਣੀ ਖੜ੍ਹਾਂ ਹੋ ਜਾਦਾ ਹੈ| ਜਿਸ ਕਾਰਨ ਜਿਥੇ ਹਾਦਸੇ ਵਾਪਰਨ ਦਾ ਡਰ ਰਹਿੰਦਾ ਹੈ ਉਥੇ ਨਾਲ ਹੀ ਇਸ ਵਿੱਚ ਮੱਛਰ ਆਦਿ ਵੀ ਪੈਦਾ ਹੁੰਦੇ ਹਨ ਅਤੇ ਬਿਮਾਰਿਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ|  ਇਸ ਸਬੰਧ ਵਿੱਚ ਇਥੋ ਦੇ ਵਸਨੀਕ ਦੀਪਕ ਕੁਮਾਰ, ਪੁਸਪ ਤਿਆਗੀ, ਬਨਾਰਸੀ ਦਾਸ, ਜਸਵਿੰਦਰ ਸਿੰਘ, ਜਨਕ ਸਿੰਘ ਆਦਿ ਨੇ ਦੱਸਿਆਂ ਕਿ ਇਸ ਸੜਕ ਦੇ ਨੇੜੇ ਵੱਡੀ ਪੱਧਰ ਤੇ ਬਹੁੰ ਮੰਜਿਲਾ ਫਲੈਟਾ ਦੀ ਉਸਾਰੀ ਹੋ ਰਹੀ ਹੈ| ਜਿਨ੍ਹਾਂ ਲਈ ਰੇਤਾ, ਬਜਰੀ ਅਤੇ ਹੋਰ ਉਸਾਰੀ ਦਾ ਸਮਾਨ ਲੈ ਕੇ ਵੱਡੀ ਗਿਣਤੀ ਵਿੱਚ ਭਾਰੀ ਵਾਂਹਨਾ ਦੀ ਆਵਾਜਾਈ ਰਹਿੰਦੀ ਹੈ| ਜਿਸ ਕਾਰਨ ਇਹ ਸੜਕ ਬਹੁਤ ਜਲਦੀ ਟੁੱਟ ਜਾਦੀ ਹੈ| ਉਨ੍ਹਾਂ ਕਿਹਾ ਕਿ ਇਸ ਦੇ ਦੋਵੇ ਪਾਸੇ ਮੈਰਿਜ ਪੈਲਿਸ ਵੀ ਕਾਫੀ ਹਨ| ਰਾਤ ਬਰਾਤ ਇਥੇ ਵਿਆਹਾ ਵਿੱਚ ਸਾਮਲ ਹੋਣ ਲਈ ਕਈ ਵੀ.ਆਈ.ਪੀਜ ਵੀ ਆਉਦੇ ਹਨ| ਜਿਸ ਤੇ ਇਸ ਟੁੱਟੀ ਹੋਈ ਸੜਕ ਦਾ ਮਾੜਾ ਅਸਰ ਪੈਦਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਇਸ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾ ਜੋ ਇਸ ਤੇ ਗੁਜਰਨ ਵਾਲੇ ਰਾਹਗੀਰਾਂ ਨੂੰ ਪ੍ਰੇਸਾਨੀ ਦੇ ਆਲਮ ਤੋ ਬਚਾਇਆਂ ਜਾ ਸਕੇ|

Leave a Reply

Your email address will not be published. Required fields are marked *