Ban wine, meat and tobacco near Gurdwaras in Delhi : SGPC Member Hardeep Singh to Kejriwal

hardeep

ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਆਲੇ ਦੁਆਲੇ ਖੇਤਰ ਵਿੱਚ ਸ਼ਰਾਬ, ਮੀਟ ਤੇ ਤੰਬਾਕੂ ਉੱਪਰ ਪੂਰਨ ਪਾਬੰਦੀ ਕੀਤੀ ਜਾਵੇ : ਹਰਦੀਪ ਸਿੰਘ
ਸ਼੍ਰੋਮਣੀ ਕਮੇਟੀ ਮੈਂਬਰ ਵਲੋਂ ਸ਼ਰਾਬ ਮੁਕਤ ਪੰਜਾਬ ਦੀ ਮੰਗ

ਐਸ ਏ ਐਸ ਨਗਰ, 9 ਸਤੰਬਰ : ਸ੍ਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਵਿੱਚ ਸਰਕਾਰ ਬਨਣ ਤੇ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੇ ਸਾਬੋ ਕੀ ਤਲਵੰਡੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਸਬੰਧੀ ਦਿੱਤੇ ਬਿਆਨ ਦਾ ਸਵਾਗਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਆਜਾਦ ਮੈਂਬਰ ਸ੍ਰ. ਹਰਦੀਪ ਸਿੰਘ ਨੇ ਮੰਗ ਕੀਤੀ ਹੈ ਕਿ ਦਿੱਲੀ ਵਿਚਲੇ ਇਤਿਹਾਸਕ ਮਹੱਤਤਾ ਰੱਖਦੇ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ, ਸ੍ਰੀ ਰਕਾਬਗੰਜ ਸਾਹਿਬ ਤੇ ਸ੍ਰੀ ਬੰਗਲਾ ਸਾਹਿਬ ਦੇ ਆਲੇ ਦੁਆਲੇ ਦੋ ਕਿਲੋਮੀਟਰ ਇਲਾਕੇ ਨੂੰ ਪਵਿੱਤਰ ਇਲਾਕੇ ਦਾ ਦਰਜਾ ਦਿੰਦੇ ਹੋਏ, ਸ਼ਰਾਬ, ਮੀਟ ਤੇ ਤੰਬਾਕੂ ਉੱਤੇ ਪੂਰਨ ਪਾਬੰਦੀ ਲਗਾਈ ਜਾਵੇ|
ਸ੍ਰੀ ਕੇਜਰੀਵਾਲ ਤੋਂ ਆਸ ਭਰੀ ਮੰਗ ਕਰਦਿਆਂ ਸ੍ਰ. ਹਰਦੀਪ ਸਿੰਘ ਨੇ ਕਿਹਾ ਕਿ ਨਸ਼ਿਆਂ ਖਿਲਾਫ ਜੰਗ ਛੇੜਣ ਦਾ ਪਹਿਲਾ ਕਦਮ ਸ਼ਰਾਬ ਬੰਦੀ ਤੋਂ ਕੀਤਾ ਜਾਣਾ ਚਾਹੀਦਾ ਹੈ| ਉਨ੍ਹਾਂ ਕਿਹਾ ਕਿ ਸ੍ਰੀ ਕੇਜਰੀਵਾਲ ਆਪਣੇ ਮੈਨੀਫੈਸਟੋ ਰਾਹੀਂ ਸ਼ਰਾਬ ਮੁਕਤ ਪੰਜਾਬ ਦਾ ਐਲਾਨ ਕਰਨ| ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੇ ਰਾਜ ਵਿੱਚ ਸ਼ਰਾਬ ਦੀ ਵਿਕਰੀ ਤੇ ਵਰਤੋਂ ਵਿੱਚ ਕਈ ਗੁਣਾ ਵਾਧਾ ਹੋਇਆ ਹੈ| ਜੇਕਰ ਬਿਹਾਰ ਤੇ ਗੁਜਰਾਤ ਵਿੱਚ ਸ਼ਰਾਬ ਬੰਦੀ ਹੋ ਸਕਦੀ ਹੈ ਤਾਂ ਪੰਜਾਬ ਵਿੱਚ ਕਿਉਂ ਨਹੀਂ| ਉਨ੍ਹਾਂ ਕਿਹਾ ਕਿ ਅਜਿਹੇ ਦਲੇਰ ਫੈਸਲੇ ਦੀ ਸ੍ਰੀ ਕੇਜਰੀਵਾਲ ਤੋਂ ਹੀ ਆਸ ਕੀਤੀ ਜਾ ਸਕਦੀ ਹੈ|
ਸ਼੍ਰੋਮਣੀ ਕਮੇਟੀ ਮੈਂਬਰ ਨੇ ਕਿਹਾ ਕਿ ਪੰਜਾਬ ਦੇ ਧਾਰਮਿਕ ਮਹੱਤਤਾ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਚੰਗੀ ਗੱਲ ਹੈ ਪਰ ਧਾਰਮਿਕ ਭਾਵਨਾਵਾਂ ਨੂੰ ਰਾਜਨੀਤੀ ਲਈ ਵਰਤਨਾ ਹੋਰ ਪਾਰਟੀਆਂ ਵਾਂਗ ਹੀ ਸਿਆਸੀ ਖੇਡ ਹੈ ਜੋ ਯੋਗ ਨਹੀਂ| ਇਨ੍ਹਾਂ ਸ਼ਹਿਰਾਂ ਨੂੰ ਧਾਰਮਿਕ ਸ਼ਹਿਰ ਦਾ ਦਰਜਾ ਦੇਣ ਦੇ ਐਲਾਨ ਕਾਂਗਰਸ ਅਤੇ ਅਕਾਲੀ ਦਲ ਨੇ ਵੀ ਸਮੇਂ ਸਮੇਂ ਤੇ ਕੀਤੇ ਹਨ ਪਰ ਉਹ ਪੂਰੀ ਤਰ੍ਹਾਂ ਲਾਗੂ ਨਹੀਂ ਹੋਏ| ਇਨ੍ਹਾਂ ਸ਼ਹਿਰਾਂ ਵਿੱਚ ਇੱਕ ਸੀਮਤ ਦਾਇਰੇ ਵਿੱਚ ਹੀ ਸ਼ਰਾਬ, ਤੰਬਾਕੂ ਆਦਿ ਦੀ ਵਰਤੋਂ ਨਹੀਂ ਹੁੰਦੀ ਪਰ ਐਲਾਨ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਲੋੜੀਂਦੀਆਂ ਨੋਟੀਫਿਕੇਸ਼ਨਾਂ ਵੀ ਨਹੀਂ ਕੀਤੀਆਂ ਗਈਆਂ| ਉੱਧਰ ਸ੍ਰੀ ਕੇਜਰੀਵਾਲ ਵਲੋਂ ਦਿੱਲੀ ਵਿੱਚ ਸ਼ਰਾਬ ਘਟਾਉਣ ਦੇ ਦਾਅਵੇ ਨੂੰ ਵੀ ਬੂਰ ਨਹੀਂ ਪਿਆ|

Leave a Reply

Your email address will not be published. Required fields are marked *