Bangladeshi Hindus togethered in front of the White House show, ask Obama to help

ਬੰਗਲਾਦੇਸ਼ੀ ਹਿੰਦੂਆਂ ਨੇ ਵ੍ਹਾਈਟ ਹਾਊਸ ਦੇ ਸਾਹਮਣੇ ਕੀਤਾ ਪ੍ਰਦਰਸ਼ਨ, ਓਬਾਮਾ ਤੋਂ ਮਦਦ ਦੀ ਕੀਤੀ ਮੰਗਵਾਸ਼ਿੰਗਟਨ, 12 ਦਸੰਬਰ (ਸ.ਬ.) ਬੰਗਲਾਦੇਸ਼ੀ ਹਿੰਦੂਆਂ ਨੇ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇਹ ਅਪੀਲ ਕਰਨ ਲਈ ਵ੍ਹਾਈਟ ਹਾਊਸ ਦੇ ਸਾਹਮਣੇ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ ਕਿ ਉਹ ਮੁਸਲਿਮ ਬਹੁਲ ਦੇਸ਼ ਵਿੱਚ ਧਾਰਮਿਕ ਘੱਟਗਿਣਤੀ ਦੀ ਰੱਖਿਆ ਕਰਨ ਵਿੱਚ ਮਦਦ ਕਰਨ| ਪ੍ਰਦਰਸ਼ਨਕਾਰੀਆਂ ਵਲੋਂ ਓਬਾਮਾ ਨੂੰ ਸੌਂਪੇ ਗਏ ਇਕ ਮੰਗ ਪੱਤਰ ਵਿੱਚ ਕਿਹਾ ਹੈ, ”ਸਾਡਾ ਮੰਨਣਾ ਹੈ ਕਿ ਤੁਸੀਂ ਬਹੁਤ ਸੰਵੇਦਨਸ਼ੀਲ ਅਤੇ ਮਜ਼ਬੂਤ ਇਰਾਦੇ ਵਾਲੇ ਵਿਅਕਤੀ ਹੋ ਅਤੇ ਤੁਹਾਨੂੰ ਬੰਗਲਾਦੇਸ਼ ਵਿੱਚ ਘੱਟਗਿਣਤੀ ਭਾਈਚਾਰਿਆਂ ਦੇ ਹਾਲਾਤ ਦਰਦਨਾਕ ਪ੍ਰਤੀਤ ਹੋਣਗੇ| ਅਸੀਂ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜੇਕਰ ਸੰਭਵ ਹੋ ਸਕੇ ਤਾਂ ਤੁਸੀਂ ਬੰਗਲਾਦੇਸ਼ ਸੰਬੰਧੀ ਸਾਡੀ ਚਿੰਤਾ ਨੂੰ ਅਗਲੇ ਪ੍ਰਸ਼ਾਸਨ ਨੂੰ ਜਾਣੂੰ ਕਰਵਾਓ|”
ਮੰਗ ਪੱਤਰ ਵਿੱਚ ਕਿਹਾ ਗਿਆ ਹੈ, ”ਹਿੰਦੂ ਮਕਾਨਾਂ ਅਤੇ ਮੰਦਰਾਂ ਨੂੰ ਤੋੜਨਾ, ਹਿੰਦੂ ਜ਼ਮੀਨਾਂ ਨੂੰ ਹੱੜਪਣਾ ਅਤੇ ਕਦੇ-ਕਦੇ ਕਤਲ ਅਤੇ ਬਲਾਤਕਾਰ ਜਿਹੀਆਂ ਘਟਨਾਵਾਂ ਅੱਜ-ਕੱਲ ਬੰਗਲਾਦੇਸ਼ ਵਿਚ ਆਮ ਗੱਲ ਹੈ| ਪਿਛਲੇ ਮਹੀਨੇ ਪ੍ਰਦਰਸ਼ਨਕਾਰੀਆਂ ਨੇ ਨਿਊਯਾਰਕ ਦੇ ਟਰੰਪ ਟਾਵਰਸ ਦੇ ਸਾਹਮਣੇ ਵੀ ਅਜਿਹਾ ਹੀ ਪ੍ਰਦਰਸ਼ਨ ਕੀਤਾ ਸੀ| ਇਕ ਪ੍ਰਦਰਸ਼ਨਕਾਰੀ ਸੀਤਾਂਗਸ਼ੁ ਨੇ ਕਿਹਾ, ”ਨਵੇਂ ਚੁਣੇ ਰਾਸ਼ਟਰਪਤੀ ਟਰੰਪ ਨੇ ਅੱਤਵਾਦ ਵਿਰੁੱਧ ਲੜਾਈ ਲਈ ਫੰਡ ਇਕੱਠਾ ਕਰਨ ਖਾਤਰ ਚੋਣਾਂ ਤੋਂ ਪਹਿਲਾਂ ਇਕ ਧਾਰਮਿਕ ਸਮਾਰੋਹ ਵਿੱਚ ਹਿੱਸਾ ਲਿਆ ਸੀ| ਬੰਗਲਾਦੇਸ਼ੀ ਹਿੰਦੂ ਅੱਤਵਾਦ ਦੇ ਪੀੜਤ ਹਨ| ਮੈਨੂੰ ਭਰੋਸਾ ਹੈ ਕਿ ਉਹ ਸਾਡੀ ਚਿੰਤਾ ਤੇ ਜ਼ਰੂਰ ਗੌਰ ਕਰਨਗੇ|”
ਹਿੰਦੂ ਬੌਧ ਈਸਾਨੀ ਏਕਤਾ ਪਰੀਸ਼ਦ, ਅਮਰੀਕਾ ਦੇ ਪ੍ਰਧਾਨ ਨਾਬੇਂਦੂ ਵਿਕਾਸ ਦੱਤ ਨੇ ਕਿਹਾ ਕਿ ਬੰਗਲਾਦੇਸ਼ ਇਸ ਆਸ ਨਾਲ ਪਾਕਿਸਤਾਨ ਤੋਂ ਮੁਕਤ ਹੋਇਆ ਸੀ ਕਿ ਇੱਥੇ ਕੋਈ ਫਿਰਕੂ ਤਾਕਤ ਨਹੀਂ ਹੋਵੇਗੀ ਪਰ ਪਿਛਲੇ 7 ਸਾਲਾਂ ਵਿੱਚ ਅਸੀਂ ਦੇਖਿਆ ਹੈ ਕਿ ਬੰਗਲਾਦੇਸ਼ ਵਿੱਚ ਘੱਟਗਿਣਤੀ ਭਾਈਚਾਰੇ ਤੇ ਹਮਲਿਆਂ ਦੇ 273 ਮਾਮਲੇ ਦਰਜ ਕੀਤੇ ਹਨ| ਜੁਲਾਈ ਵਿੱਚ ਇਕ ਬੰਗਲਾਦੇਸ਼ੀ ਕੈਫੇ ਵਿੱਚ ਅੱਤਵਾਦੀਆਂ ਦੇ ਹਮਲੇ ਵਿਚ ਇਕ ਭਾਰਤੀ ਲੜਕੀ ਸਮੇਤ 22 ਲੋਕ ਮਾਰੇ ਗਏ ਸਨ|

Leave a Reply

Your email address will not be published. Required fields are marked *