Bangles inside bank loker damaged, complaint given to police

ਬੈਂਕ ਦੇ ਲਾਕਰ ਵਿੱਚ ਪਈਆਂ ਚੂੜੀਆਂ ਹੋ ਗਈਆਂ ਵਿੰਗੀਆਂ, ਮਾਮਲਾ ਦਰਜ

ਐਸਏਐਸ ਨਗਰ, 13 ਸਤੰਬਰ : ਖਰੜ ਦੀ ਸ਼ਿਵਾਲਿਕ ਸਿਟੀ ਦੇ ਵਸਨੀਕ ਸੇਵਾਮੁਕਤ ਮੁਲਾਜ਼ਮ ਐਮ ਵਿਕਰਮਨ ਪਿੱਲੇ (ਮੂਲ ਵਾਸੀ ਕੇਰਲਾ) ਨੇ ਮੁਹਾਲੀ ਸਥਿਤ ਆਈ ਸੀ ਆਈ ਸੀ ਆਈ ਬੈਂਕ ਦੇ ਅਧਿਕਾਰੀਆਂ ਉੱਤੇ ਕਰਜ਼ਾ ਲੈਣ ਲਈ ਰੱਖੀਆਂ ਸੋਨੇ ਦੀਆਂ ਚੂੜੀਆਂ ਦੀ ਠੀਕ ਸੰਭਾਲ ਨਾ ਕਰਨ ਦਾ ਦੋਸ਼ ਲਾਇਆ ਹੈ| ਉਨ੍ਹਾਂ ਕਿਹਾ ਕਿ ਸੋਨੇ ਦੀਆਂ ਚੂੜੀਆਂ ਵਿੰਗੀਆਂ ਕਰ ਦਿੱਤੀਆਂ ਗਈਆਂ ਹਨ|

ਵਿਕਰਮਨ ਪਿੱਲੇ ਨੇ ਦੱਸਿਆ ਕਿ ਉਨ੍ਹਾਂ ਬੈਂਕ ਦੀ ਮੁਹਾਲੀ ਦੇ ਫ਼ੇਜ਼ ਸੱਤ ਵਿਚਲੀ ਸਾਖ਼ਾ ਤੋਂ 21 ਜਨਵਰੀ 2016 ਨੂੰ 48,804 ਰੁਪਏ ਤੇ 5 ਫ਼ਰਵਰੀ 2016 ਨੂੰ 41,418 ਰੁਪਏ ਦਾ ਕਰਜ਼ ਲਿਆ ਸੀ| ਉਨ੍ਹਾਂ ਦੱਸਿਆ ਕਿ ਇਹ ਲੋਨ ਉਨ੍ਹਾਂ ਸੋਨੇ ਦੇ ਬਦਲੇ ਲਿਆ ਸੀ ਤੇ ਬੈਂਕ ਕੋਲ ਆਪਣੀ ਧੀ ਦੀਆਂ ਪੰਜ ਸੋਨੇ ਦੀਆਂ ਚੂੜੀਆਂ ਰੱਖੀਆਂ ਸਨ|

ਉਨ੍ਹਾਂ ਦੱਸਿਆ ਕਿ 9 ਸਤੰਬਰ ਨੂੰ ਉਨ੍ਹਾਂ ਆਪਣੇ ਲੋਨ ਦੀ ਰਾਸ਼ੀ ਤੇ ਵਿਆਜ ਤਕਰੀਬਨ 99 ਹਜ਼ਾਰ ਰੁਪਏ ਬੈਂਕ ਵਿੱਚ ਜਮਾਂ ਕਰਾ ਦਿੱਤੇ ਤੇ ਆਪਣੀਆਂ ਚੂੜੀਆਂ ਵਾਪਸ ਕਰਾ ਲਈਆਂ|  ਉਨ੍ਹਾਂ ਥਾਣਾ ਮਟੌਰ ‘ਚ ਲਿਖਤੀ ਸ਼ਿਕਾਇਤ ਕਰਕੇ ਮੰਗ ਕੀਤੀ ਕਿ ਉਨ੍ਹਾਂ ਨੂੰ ਸੋਨੇ ਦਾ ਮੌਜੂਦਾ ਮੁੱਲ ‘ਤੇ ਗਹਿਣਿਆਂ ਦੀ ਬਣਾਈ ਦਾ ਖਰਚਾ ਦਿੱਤਾ ਜਾਵੇ|

ਇਸ ਸਬੰਧੀ ਬੈਂਕ ਦੀ ਸਬੰਧਿਤ ਸਾਖ਼ਾ ਦੀ ਮੈਨੇਜਰ ਪ੍ਰਿਯਾ ਸ਼ਰਮਾ ਨੇ ਸ੍ਰੀ ਪਿੱਲੇ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕੀਤਾ| ਉਨ੍ਹਾਂ ਕਿਹਾ ਕਿ ਬੈਂਕ ਨੇ ਸੋਨਾ  ਸੰਭਾਲ ਕੇ ਰੱਖਿਆ ਸੀ| ਉਨ੍ਹਾ ਕਿਹਾ ਕਿ ਸਿਰਫ਼ ਇੱਕ ਚੂੜੀ ਮਾਮੂਲੀ ਵਿੰਗੀ ਹੋਈ ਸੀ, ਜਿਸ ਨੂੰ ਬੈਂਕ ਨੇ ਠੀਕ ਕਰਨ ਲਈ ਕਿਹਾ ਸੀ, ਪਰ ਸ੍ਰੀ ਪਿੱਲੇ ਨਹੀਂ ਮੰਨੇ| ਉਨ੍ਹਾਂ ਕਿਹਾ ਕਿ ਜਿਹੋ ਜਿਹਾ ਸੋਨਾ ਸਬੰਧਿਤ ਕਰਜ਼ ਦਾਤਾ ਰੱਖਕੇ ਗਿਆ ਸੀ ਉਹੋ ਜਿਹਾ ਹੀ ਵਾਪਸ ਕੀਤਾ ਗਿਆ ਹੈ|

Leave a Reply

Your email address will not be published. Required fields are marked *