Bhagwan Mann should resign after registration of police case : Manjot

ਭਗਵੰਤ ਮਾਨ ਵਲੋਂ ਮੀਡੀਆ ਤੇ ਕੀਤੀਆਂ ਟਿੱਪਣੀਆਂ ਮਾਮਲੇ ‘ਚ ਕੇਸ ਦਰਜ ਹੋਣ ਤੋਂ ਬਾਅਦ ਅਸਤੀਫਾ ਦੇਵੇ : ਮਨਜੋਤ

ਐਸ ਏ ਐਸ ਨਗਰ, 3 ਸਤੰਬਰ : ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਮਨਜੋਤ ਸਿੰਘ ਨੇ ਆਪ ਸਾਂਸਦ ਭਗਵੰਤ ਮਾਨ ਵਲੋਂ ਮੀਡੀਆ ਬਾਰੇ ਕੀਤੀਆਂ ਟਿੱਪਣੀਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ| ਉਨ੍ਹਾਂ ਭਗਵੰਤ ਮਾਨ ਤੇ ਮੀਡੀਆ ਤੇ ਕੀਤੀਆਂ ਟਿੱਪਣੀਆਂ ਮਾਮਲੇ ‘ਚ ਕੇਸ ਦਰਜ ਹੋਣ ਤੋਂ ਬਾਅਦ ਤੋਂ ਨੈਤਿਕ ਆਧਾਰ ਤੇ ਅਸਤੀਫੇ ਦੀ ਮੰਗ ਕੀਤੀ ਹੈ|

ਮੁਹਾਲੀ ਦੇ ਫੇਜ਼ 11 ਵਿਖੇ ਯੰਗ ਮੁਹਾਲੀ ਫੈਡਰੇਸ਼ਨ ਦੇ ਨੌਜਵਾਨਾਂ ਦੇ ਇਕੱਠ ਦੌਰਾਨ ਭਗਵੰਤ ਮਾਨ ਨੂੰ ਕਰੜੇ ਹੱਥੀ ਲੈਂਦਿਆਂ ਮਨਜੋਤ ਨੇ ਕਿਹਾ ਕਿ ਭਗਵੰਤ ਮਾਨ ਸਿਆਸਤ ਨੂੰ ਕਾਮੇਡੀ ਸਮਝ ਕੇ ਕਰਦੇ ਹਨ ਜਦੋਂਕਿ ਰਾਜਨੀਤੀ ਗੰਭੀਰ ਹੋ ਕੇ ਲੋਕ ਸੇਵਾ ਕਰਨ ਦਾ ਨਾਮ ਹੈ| ਬੱਸੀ ਪਠਾਣਾ ਵਿਖੇ ਮੀਡੀਆ ਕਰਮੀਆਂ ਨਾਲ ਕੀਤੀ ਬਦਸਲੂਕੀ ਬਾਰੇ ਬੋਲਦਿਆਂ ਮਨਜੋਤ ਨੇ ਕਿਹਾ ਕਿ ਭਗਵੰਤ ਮਾਨ ਨੇ ਲੋਕਤੰਤਰ ਦੇ ਚੌਥੇ ਸਤੰਭ ਦਾ ਮਜ਼ਾਕ ਉਡਾ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਲੋਕਤੰਤਰੀ ਕਦਰਾਂ ਕੀਮਤਾਂ ਬਾਰੇ ਕਿੰਨੇ ਗੰਭੀਰ ਹਨ| ਕਦੇ ਸ਼ਰਾਬ ਪੀ ਕੇ ਪ੍ਰੈਸ ਕਲੱਬ ਵਿਚ ਜਾਣਾ, ਕਦੇ ਸ਼ਰਾਬ ਪੀ ਕੇ ਬਰਗਾੜੀ ਸ਼ਹੀਦੀ ਸਮਾਗਮ ਵਿਚ ਪਹੁੰਚ ਜਾਣਾ, ਕਦੇ ਸੰਸਦ ਦੀ ਵੀਡੀਓ ਬਣਾਕੇ ਫੇਸਬੁੱਕ ਤੇ ਪਾਉਣਾ, ਗੱਲ ਕੀ ਭਗਵੰਤ ਮਾਨ ਦੀਆਂ ਗਲਤੀਆਂ ਦੀ ਲਿਸਟ ਲੰਬੀ ਹੁੰਦੀ ਜਾ ਰਹੀ ਹੇ| ਆਪ ਪਾਰਟੀ ਨੂੰ ਤੁਰੰਤ ਭਗਵੰਤ ਮਾਨ ਵਰਗੇ ਲੀਡਰ ਨੂੰ ਪਾਰਟੀ ਵਿਚੋਂ ਬਾਹਰ ਦਾ ਰਾਸਤਾ ਦਿਖਾਉਣ ਚਾਹੀਦਾ ਹੈ|

ਭਗਵੰਤ ਮਾਨ ਤੇ ਬੱਸੀ ਪਠਾਣਾ ਵਿਚ ਮਾਮਲਾ ਦਰਜ ਹੋਣ ਦਾ ਸੁਆਗਤ ਕਰਦਿਆਂ ਮਨਜੋਤ ਨੇ ਕਿਹਾ ਕਿ ਪ੍ਰੈਸ ਨਾਲ ਕੀਤੀ ਬਦਤਮੀਜ਼ੀ ਦਾ ਇਹੀ ਸਜ਼ਾ ਹੋਣੀ ਚਾਹੀਦੀ ਹੈ| ਉਨਾਂ ਕਿਹਾ ਕਿ ਪੰਜਾਬ ਦੇ ਲੋਕ ਇਹੋ ਜਿਹੀ ਪਾਰਟੀ ਨੂੰ ਕਦੇ ਵੋਟਾਂ ਨਹੀ ਪਾਉਂਣਗੇ ਜਿਨ•ਾਂ ਦੇ ਅੱਧੇ ਤੋਂ ਜਿਆਦਾ ਨੇਤਾ ਗੰਭੀਰ ਵਿਵਾਦਾਂ ਵਿਚ ਘਿਰੇ ਹੋਏ ਹਨ| ਇਸ ਮੌਕੇ ਤਜਿੰਦਰ ਸਿੰਘ ਬੈਨੀਪਾਲ, ਹਰਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਰੌਕੀ ਉੱਪਲ ਆਦਿ ਮੌਜੂਦ ਸਨ|

Leave a Reply

Your email address will not be published. Required fields are marked *