Bhai ghanaia Society inaugurated Cloth Bank

ਐਸ.ਏ.ਐਸ.ਨਗਰ, 10 ਦਸੰਬਰ (ਸ.ਬ.) ਸ੍ਰੀ ਹਰੀ ਮੰਦਰ ਸੰਕੀਰਤਨ ਸਭਾ ਫੇਜ਼-5 ਦੇ ਨਾਲ ਲਗਦੇ ਪਾਰਕ ਵਿੱਚ ਭਾਈ ਘਨੱਈਆ ਜੀ ਕੇਅਰ ਸਰਵਸ ਤੇ ਵੈਲਫੇਅਰ ਸੁਸਾਇਟੀ ਵੱਲੋਂ ਇਕ ਕਲਾਥ ਬੈਂਕ ਸ਼ੁਰੂ ਕੀਤਾ ਗਿਆ| ਜਿਸ ਦਾ ਉਦਘਾਟਨ ਡਾ.ਸਿਮਰਪ੍ਰੀਤ ਸੁਪਤਨੀ ਸ੍ਰੀ ਵਰੁਣ ਰੂਜਮ ਮੁੱਖ ਪ੍ਰਸਾਸ਼ਕ ਗਮਾਡਾ ਮੁਹਾਲੀ ਵੱਲੋਂ ਅਤੇ ਪ੍ਰਧਾਨਗੀ ਸ੍ਰੀ ਸੰਜੀਵ ਭੱਟ ਡੀ.ਐਸ.ਪੀ ਵੱਲੋਂ ਕੀਤੀ ਗਈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਕੇ. ਕੇ. ਸੋਨੀ ਸੰਸਥਾਂ ਦੇ ਚੇਅਰਮੈਨ ਨੇ ਦੱਸਿਆ ਕਿ ਇਸ ਕਲਾਥ ਬੈਂਕ ਵਿੱਚ ਆਮ ਲੋਕ ਸਾਫ ਸੁਥਰੇ ਕਪੜੇ ਦਾਨ ਕਰਨਗੇ ਅਤੇ ਲੋੜਵੰਦ ਲੋਕਾਂ ਨੂੰ ਮੌਕੇ ਤੇ ਹੀ ਦੇ ਦਿੱਤੇ ਜਾਣਗੇ| ਇਹ ਕਲਾਥ ਬੈਂਕ ਮਹੀਨੇ ਦੇ ਦੂਸਰੇ ਅਤੇ ਚੌਥੇ ਸ਼ਨਿਚਰਵਾਰ ਸਵੇਰੇ 10 ਵਜੇ ਤੋਂ 1 ਵਜੇ ਤਕ ਪਾਰਕ ਵਿੱਚ ਕੱਪੜੇ ਲੋੜਵੰਦਾਂ ਨੂੰ ਵੰਡੇਗਾ ਇਸ ਮੌਕੇ ਡਾ ਓਮ ਪ੍ਰਕਾਸ਼ ਬਬਰ ਪ੍ਰਧਾਨ ਨੇ ਆਏ ਹੋਏ ਮਹਿਮਾਨਾਂ, ਬੱਚਿਆਂ ਤੇ ਜੋ ਖਾਸ ਕਰਕੇ ਲੋੜਵੰਦ ਆਏ ਵਿਅਕਤੀਆ ਦਾ ਧੰਨਵਾਦ ਕੀਤਾ|
ਸ੍ਰ.ਐਮ.ਐਸ ਕਲਸੀਡਾਇਰੈਕਟਰ ਪ੍ਰਿੰਸੀਪਲ ਨੇ ਚਲਾਏ ਜਾ ਰਹੇ ਸਿਲਾਈ ਸੈਂਟਰ ਬਾਰੇ ਤੇ ਹੋਰ ਭਲਾਈ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਅੰਤ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਫੇਜ਼-5 ਦੇ ਬੱਚਿਆਂ ਨੇ ਰਾਸ਼ਟਰੀ ਗਾਨ ਵਿੱਚ ਭਾਗ ਲਿਆ| ਇਸ ਮੌਕੇ ਤੇ ਸਿਲਾਈ ਸੈਂਟਰ ਵੱਲੋਂ ਤਿਆਰ ਕੀਤੀਆਂ ਵਰਦੀਆਂ 57 ਬੱਚਿਆਂ ਨੂੰ ਵੰਡੀਆਂ ਗਈਆਂ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ ਪਰਸਨ ਸਿੰਘ ਜਨਰਲ ਸੈਕਟਰੀ, ਬੀ ਕੇ ਰਵੀ, ਮੈਡਮ ਗੀਤਾ ਅਨੰਦ, ਸਿਲਾਈ ਸੈਂਟਰ ਦੇ ਗਰੁੱਪ ਲੀਡਰ ਰਜਨੀ, ਰੇਖਾ , ਅਨੁਜਾ, ਪਰਮਜੀਤ, ਮਮਤਾ, ਕੰਚਨ ਇਸ ਤੋਂ ਇਲਾਵਾ ਸਿਲਾਈ ਸੈਂਟਰ ਦੇ ਵਲੰਟੀਅਰ ਦੀਖਸਾ, ਰੰਜਨਾ ਮਿਸਰਾ, ਜੋਤੀ, ਨੀਰੂ ਗੁਪਤਾ ਤੇ ਮਨਪ੍ਰੀਤ, ਬਲਬੀਰ, ਚੰਦਰ ਮਿਸਰਾ ਤੇ ਹੋਰ ਪਤਵੰਤੇ ਹਾਜਿਰ ਸਨ|

Leave a Reply

Your email address will not be published. Required fields are marked *