Bhai Lalo Birthday celebrated at Ramgarhia Sabha Mohali

ਰਾਮਗੜ੍ਹੀਆ ਸਭਾ ਵਲੋਂ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

ਐਸ ਏ ਐਸ ਨਗਰ, 26 ਸਤੰਬਰ : ਲੋਕ ਕਲਿਆਣ ਕੇਂਦਰ ਰਾਮਗੜ੍ਹੀਆ ਸਭਾ (ਰਜ਼ਿ) ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਪ੍ਰਧਾਨ ਸ. ਮਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਦੇ ਅਨਿੰਨ ਸੇਵਕ ਬ੍ਰਹਮ ਗਿਆਨੀ ਭਾਈ ਲਾਲੋ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ| ਉਲੀਕੇ ਪ੍ਰੋਗਰਾਮਾਂ ਅਨੁਸਾਰ ਇਹ ਸਮਾਗਮ 20 ਸਤੰਬਰ ਤੋਂ  25 ਸਤੰਬਰ ਤਕ ਬੜੇ ਉਤਸ਼ਾਹ ਪੂਰਵਕ ਚੱਲੇ| ਪਹਿਲੇ ਤਿੰਨ ਦਿਨ ਬਾਬਾ ਮਨਪ੍ਰੀਤ ਸਿੰਘ ਵਲੋਂ ਰਾਤ ਦੇ ਦੀਵਾਨ ਸਜਾਏ ਗਏ| ਮਾਨਵਤਾ ਦੀ ਭਲਾਈ ਲਈ ਬਾਬਾ ਸ਼ੇਖ ਫਰੀਦ ਬਲੱਡ ਡੋਨਰਜ਼ ਕਂੋਸਲ ਰਜਿ ਦੇ ਸਹਿਯੋਗ ਨਾਲ ਲਗਾਏ ਗਏ ਖੂਨਦਾਨ ਕੈਂਪ ਵਿੱਚ 66 ਦੇ ਕਰੀਬ ਖੂਨਦਾਨੀਆ ਵਲੋਂ ਖੂਨਦਾਨ ਕੀਤਾ ਗਿਆ| ਖੂਨਦਾਨੀਆਂ ਨੂੰ ਪ੍ਰਧਾਨ ਵਲੋਂ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦਿੱਤੇ| ਰਾਤ ਦੇ ਸਮੇਂ ਗੱਤਕੇ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਖ ਵੱਖ ਗਤਕਾ ਪਾਰਟੀਆਂ ਵਲੋਂ ਗਤਕੇ ਦੇ ਜੋਹਰ ਦਿਖਾਏ ਗਏ ਜਿਸ ਦੀ ਸਮੂਹ ਸੰਗਤ ਨੇ ਬਹੁਤ ਪ੍ਰਸ਼ੰਸ਼ਾ ਕੀਤੀ| ਜੇਤੂ ਗਤਕਾ ਗਰੁੱਪਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ|

ਸਵੇਰ ਦੇ ਸਮੇਂ ਧਾਰਮਿਕ ਸਮਾਗਮ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਵੱਖ-ਵੱਖ ਰਾਗੀ ਜੱਥਿਆਂ ਵਲੋਂ, ਇਸਤਰੀ ਸਤਿਸੰਗ ਦੇ ਜੱਥੇ ਵਲੋਂ ਅਤੇ
ਉਚੇਚੇ ਤੌਰ ਤੇ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ ਤੋਂ ਪਹੁੰਚੇ ਹਜੂਰੀ ਰਾਗੀ ਭਾਈ ਸੁਖਜੀਤ ਸਿੰਘ ਅਤੇ ਸਾਥੀਆਂ ਵਲੋਂ ਸੰਗਤਾਂ ਨੂੰ ਰਸਭਿੰਨਾ ਕੀਰਤਨ ਸਰਵਣ ਕਰਵਾਇਆ|
ਇਸੇ ਤਰ੍ਹਾਂ ਕਲਗੀਧਰ ਸੇਵਕ ਜੱਥੇ ਦੇ ਸਹਿਯੋਗ ਨਾਲ ਬੱਚਿਆਂ ਦੇ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਜੇਤੂ ਬੱਚਿਆਂ ਨੂੰ ਪ੍ਰਧਾਨ ਸ. ਮਨਜੀਤ ਸਿੰਘ ਮਾਨ ਵਲੋਂ ਦਸਤਾਰਾਂ ਭੇਟ ਕੀਤੀਆਂ ਗਈਆਂ ਅਤੇ ਸਹਿਯੋਗ ਪ੍ਰਤੀ ਸ. ਜਤਿੰਦਰਪਾਲ ਸਿੰਘ (ਜੇ ਪੀ) ਦਾ ਧੰਨਵਾਦ ਕੀਤਾ|

ਸਮਾਗਮਾਂ ਦੌਰਾਨ ਸਿੱਖ ਮਿਸ਼ਨਰੀ ਕਾਲਜ ਦੇ ਸਹਿਯੋਗ ਨਾਲ ਬੱਚਿਆਂ ਵਿੱਚ ਗੁਰਬਾਣੀ ਪ੍ਰਤੀ ਉਤਸਾਹ ਪੈਦਾ ਕਰਨ ਲਈ ਗੁਰਬਾਣੀ ਕੀਰਤਨ ਆਦਿ ਦੇ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਬੱਚਿਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ|

ਸਮਾਗਮ ਦੇ ਮੁੱਖ ਮਹਿਮਾਨ ਸ. ਸੁਖਦੇਵ ਸਿੰਘ ਗਾਹਲਾ ਜੀ ਉਘੇ ਸਮਾਜ ਸੇਵੀ ਅਤੇ ਪ੍ਰੋਪ ਮਾਲਵਾ ਟਿੰਬਰਜ਼ , ਇੰਜ. ਪਵਿੱਤਰ ਸਿੰਘ ਵਿਰਦੀ, ਮੈਂਬਰ ਸਪਲਾਈ ਕੋਡ ਰੀਵੀਊ ਪੈਨਲ, ਪੀ.ਸੀ.ਈ.ਆਰ.ਸੀ, ਸ. ਜੋਗਿੰਦਰ ਸਿੰਘ ਸਲੈਚ, ਪ੍ਰੋਪ. ਸੀ. ਜੀ. ਇੰਜੀਨੀਅਰਜ਼ ਕਾਰਪੋਰੇਸ਼ਨ ਅਤੇ ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੁਹਾਲੀ (ਸ਼ਹਿਰੀ) ਦਾ ਪ੍ਰੋਗਰਾਮ ਵਿੱਚ ਪਹੁੰਚਣ ਤੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ|

ਸਮੁੱਚੇ ਪ੍ਰੋਗਰਾਮਾਂ ਵਿੱਚ ਸ. ਬਲਬੀਰ ਸਿੰਘ ਸਿੱਧੂ ਐਮ ਐਲ ਏ, ਸ. ਹਰਸੁਖਵਿੰਦਰ ਸਿੰਘ ਬੱਬੀ ਬਾਦਲ , ਸ. ਜਸਵੰਤ ਸਿੰਘ ਭੁੱਲਰ ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ,  ਪਰਮਜੀਤ ਸਿੰਘ ਕਾਹਲੋਂ ਪ੍ਰਧਾਨ ਸ਼ੋਮਣੀ ਅਕਾਲੀ ਦਲ ਜ਼ਿਲ੍ਹਾ ਮੁਹਾਲੀ, ਸ. ਗੁਰਮੁਖ ਸਿੰਘ ਸੋਹਲ ਐਮ.ਸੀ. ਜ਼ਿਲ੍ਹਾ ਪ੍ਰਧਾਨ ਸ਼ੋਮਣੀ ਅਕਾਲੀ ਦਲ ਬੀ.ਸੀ.ਵਿੰਗ ਮੁਹਾਲੀ, ਸ ਸਤੰਿਵੰਦਰ ਸਿੰਘ ਗਿੱਲ, ਜ਼ਿਲਾ ਪ੍ਰਧਾਨ ਯੂਥ ਅਕਾਲੀ ਦਲ ਮੁਹਾਲੀ (ਦਿਹਾਤੀ), ਸ.ਬਲਜੀਤ ਸਿੰਘ ਜੰਡੂ, ਸ੍ਰੀ ਰਿਸ਼ਭ ਜੈਨ (ਸੀਨੀ ਡਿਪਟੀ ਮੇਅਰ), ਸ. ਜਸਬੀਰ ਸਿੰਘ ਮਣਕੂ ਐਮ.ਸੀ., ਸ. ਇੰਦਰਜੀਤ ਸਿੰਘ ਖੋਖਰ, ਪ੍ਰਧਾਨ ਕਾਂਗਰਸ ਕਮੇਟੀ ਮੁਹਾਲੀ (ਸ਼ਹਿਰੀ), ਸ. ਗੁਰਚਰਨ ਸਿੰਘ ਭੰਮਰਾ ਸੀਨੀ. ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਤੋਂ ਇਲਾਵਾ ਚੰਡੀਗੜ੍ਹ ਰਾਮਗੜ੍ਹੀਆ ਸਭਾ ਦੀ ਸਮੁੱਚੀ ਪ੍ਰਬੰਧਕ ਕਮੇਟੀ, ਕੰਟਰੈਕਟਰਜ਼ ਯੂਨੀਅਨਾਂ ਦੇ ਪ੍ਰਧਾਨ ਸਾਹਿਬ ਅਤੇ ਪ੍ਰਬੰਧਕ ਕਮੇਟੀ ਮੈਂਬਰ, ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ, ਸਮਾਜਿਕ ਸੰਸਥਾਵਾਂ ਦੇ ਮੁਖੀ, ਗੁਰੂਦੁਆਰਾ ਤਾਲਮੇਲ ਕਮੇਟੀ ਦੇ ਸਮੂਹ ਮੈਬਰਾਂ ਤੋਂ ਇਲਾਵਾ ਵੱਖ ਵੱਖ ਧਾਰਮਿਕ ਸਥਾਨਾਂ, ਮਾਰਕੀਟ ਕਮੇਟੀਆਂ ਦੇ ਮੁਖੀ ਅਤੇ ਪ੍ਰਬੰਧਕਾਂ ਦਾ ਪ੍ਰੋਗਰਾਮ ਵਿੱਚ ਪਹੁੰਚਣ ਤੇ ਸਵਾਗਤ ਕੀਤਾ ਗਿਆ ਜਿਨ੍ਹਾਂ ਨੇ ਸਮਾਗਮ ਵਿੱਚ ਸ਼ਾਮਲ ਹੋ ਕੇ ਰੌਣਕਾਂ ਵਧਾਈਆਂ |
ਪ੍ਰਧਾਨ ਮਨਜੀਤ ਸਿੰਘ ਮਾਨ ਨੇ ਪ੍ਰਬੰਧਕ ਕਮੇਟੀ ਮੈਬਰਾਂ ਸ. ਗੁਰਚਰਨ ਸਿੰਘ ਨੰਨੜ੍ਹਾ ਮੀਤ ਪ੍ਰਧਾਨ, ਸ. ਸਰਵਣ ਸਿੰਘ ਕਲਸੀ ਕੈਸ਼ੀਅਰ, ਸ. ਦਵਿੰਦਰ ਸਿੰਘ ਨੰਨੜ੍ਹਾ ਸਕੱਤਰ, ਸ. ਦੀਦਾਰ ਸਿੰਘ ਕਲਸੀ, ਸ. ਹਰਚਰਨ ਸਿੰਘ ਗਿੱਲ, ਸ. ਲਖਬੀਰ ਸਿੰਘ ਹੁੰਝਣ, ਸ. ਬਲਬੀਰ ਸਿੰਘ ਭੰਮਰਾ, ਸ. ਕੰਵਰਦੀਪ ਸਿੰਘ ਮਣਕੂ, ਸ. ਪ੍ਰਦੀਪ ਸਿੰਘ ਭਾਰਜ, ਸ. ਦਵਿੰਦਰ ੰਿਸੰਘ ਵਿਰਕ, ਸ. ਮੋਹਣ ਸਿੰਘ ਸਭਰਵਾਲ, ਸ. ਕਰਮ ਸਿੰਘ ਬਬਰਾ, ਸ. ਬਾਲਾ ਸਿੰਘ ਰਾਘੋ, ਸ. ਜਸਵੰਤ ਸਿੰਘ ਧੰਜਲ, ਸ. ਹਰਭੰਸ ਸਿੰਘ ਸਭਰਵਾਲ, ਸ. ਤਰਸੇਮ ਸਿੰਘ ਖੋਖਰ, ਅਤੇ ਡਾ. ਸਤਵਿੰਦਰ ਸਿੰਘ ਭੰਮਰਾ ਵਲੋਂ ਪ੍ਰੋਗਰਾਮਾਂ ਵਿੱਚ ਦਿੱਤੇ ਸਹਿਯੋਗ ਅਤੇ ਸੰਗਤ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *