Bibi Garcha paid obeisance at Dera Baba Lakkad Nath Manakpur Sharif

garcha

ਬੀਬੀ ਗਰਚਾ ਮਾਣਕਪੁਰ ਸ਼ਰੀਫ ਸਥਿਤ ਡੇਰਾ ਬਾਬਾ ਲੱਕੜ ਨਾਥ ਵਿਖੇ ਹੋਏ ਨਤਮਸਤਕ
ਮਾਜਰੀ, 27 ਅਕਤੂਬਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਅਤੇ ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਅੱਜ ਇੱਥੇ ਪਿੰਡ ਮਾਣਕਪੁਰ ਸ਼ਰੀਫ਼ ਵਿਖੇ ਸਥਿਤ ਡੇਰਾ ਬਾਬਾ ਲੱਕੜ ਨਾਥ ਵਿਖੇ ਆਯੋਜਿਤ ਪ੍ਰੋਗਰਾਮ ਵਿੱਚ ਪਹੁੰਚੇ ਜਿੱਥੇ ਬੀਬੀ ਗਰਚਾ ਵੱਲੋਂ ਬਾਬਾ ਜੀ ਦੀ ਸਮਾਧ ‘ਤੇ ਮੱਥਾ ਟੇਕਿਆ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ|
ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀਮਤੀ ਗਰਚਾ ਨੇ ਕਿਹਾ ਕਿ ਸਾਰੇ ਧਰਮ ਆਪਸੀ ਸਾਂਝੀਵਾਲਤਾ ਅਤੇ ਮਨੁੱਖਤਾ ਦਾ ਸੰਦੇਸ਼ ਦਿੰਦੇ ਹਨ| ਇਸ ਲਈ ਸਾਨੂੰ ਸਭ ਧਰਮਾਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ| ਇਸ ਮੌਕੇ ਪ੍ਰਬੰਧਕਾਂ ਵੱਲੋਂ ਆਈ ਸੰਗਤ ਲਈ ਦੇ ਲਈ ਭੰਡਾਰੇ ਦਾ ਵੀ ਆਯੋਜਨ ਕੀਤਾ ਗਿਆ|
ਇਸ ਮੌਕੇ ਅਮਰਜੀਤ ਸਿੰਘ, ਜੱਗਾ, ਜੱਸੀ, ਸਾਧੂ ਭਗਤ, ਗੁਰਮੀਤ ਸਿੰਘ ਪੰਚ, ਵਿਨੋਦ ਕੁਮਾਰ ਗੁਪਤਾ, ਗੌਤਮ ਮਾਜਰੀ, ਸੁਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *