Big gathering of Youth for Buland Tiranga Yatra by Kuldeep Kaur Kang

kuldeepkang2

ਬੁਲੰਦ ਤਿਰੰਗਾ ਮਾਰਚ ਲਈ ਕੁਲਦੀਪ ਕੰਗ ਦੀ ਅਗਵਾਈ ਹੇਠ ਨੌਜਵਾਨਾਂ ਦਾ ਵੱਡਾ ਇਕੱਠ
ਕਾਂਗਰਸ ਅਤੇ ਆਪ ਸਰਜੀਕਲ ਸਟ੍ਰਾਈਕ ਮੁੱਦੇ ਤੇ ਆਪਣੀ ਰਾਜਨੀਤੀ ਬੰਦ ਕਰਨ : ਕੰਗ

ਐਸ ਏ ਐਸ ਨਗਰ, 5 ਅਕਤੂਬਰ : ਇਸਤਰੀ ਅਕਾਲੀ ਦਲ ਜਿਲ੍ਹਾ ਸ਼ਹਿਰੀ ਦੀ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ ਨੇ ਅੱਜ ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਕੱਢੇ ਗਏ ਬੁਲੰਦ ਤਿਰੰਗਾ ਮਾਰਚ ਦੌਰਾਨ ਇਲਾਕੇ ਦੇ ਨੌਜਵਾਨ ਆਗੂਆਂ ਤੋਂ ਵੱਧ ਚੜ੍ਹ ਕੇ ਇਕੱਠ ਕੀਤਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਇਸ ਮਾਰਚ ਵਿੱਚ ਸ਼ਾਮਿਲ ਹੋਏ|
ਮਾਰਚ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਕੰਗ ਨੇ ਕਿਹਾ ਕਿ ਇਸਤਰੀ ਅਕਾਲੀ ਦਲ ਹਮੇਸ਼ਾਂ ਅਕਾਲੀ ਦਲ ਦੇ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਆਇਆ ਹੈ ਅਤੇ ਅੱਜ ਦਾ ਮਾਰਚ ਤਾਂ ਦੇਸ਼ ਦੀ ਅਖੰਡਤਾ ਦੀ ਰਾਖੀ ਕਰਨ ਵਾਲੀ ਫੌਜ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਨ ਦੇ ਉਦੇਸ਼ ਨਾਲ ਕੱਢਿਆ ਗਿਆ ਹੈ ਲਿਹਾਜਾ ਇਸ ਵਿੱਚ ਹਰ ਨੌਜਵਾਨ ਪੂਰੇ ਤਨ ਮਨ ਨਾਲ ਜੁੜਿਆ ਹੈ| ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਨੂੰ ਇਸ ਸੰਵੇਦਨਸ਼ੀਲ ਮੁੱਦੇ ਤੇ ਰਾਜਨੀਤੀ ਤੁਰੰਤ ਬੰਦ ਕਰਨੀ ਚਾਹੀਦੀ ਹੈ ਅਤੇ ਦੇਸ਼ ਦੀ ਫੌਜ ਉੱਤੇ ਸਵਾਲ ਖੜ੍ਹੇ ਕਰਕੇ ਇਹ ਆਗੂ ਦੇਸ਼ ਦੇ ਲੋਕਾਂ ਨਾਲ ਧਰੋਹ ਕਮਾ ਰਹੇ ਹਨ|
ਇਸ ਮੌਕੇ ਭਗਵੰਤ ਸਿੰਘ ਗੀਗੇਮਾਜਰਾ, ਪਰਮਿੰਦਰ ਸਿੱਧੂ, ਰਾਜਦੀਪ ਸਿੰਘ, ਜੌਨੀ, ਕੁਲਵੰਤ ਸਿੰਘ, ਮਨਜਿੰਦਰ ਸਿੰਘ, ਸੁਰਿੰਦਰ ਸਿੰਘ ਅਤੇ ਹੋਰ ਨੌਜਵਾਨ ਵੱਡੀ ਗਿਣਤੀ ਵਿੱਚ ਹਾਜਿਰ ਸਨ|

Leave a Reply

Your email address will not be published. Required fields are marked *