Bikram Majithia will lead the youth on Motorcycle in Mohali : Satinder Gill

satinder1

ਬਿਕਰਮ ਸਿੰਘ ਮਜੀਠੀਆ 5 ਅਕਤੂਬਰ ਨੂੰ ਖੁੱਦ ਮੋਟਰਸਾਈਕਲ ‘ਤੇ ਸਵਾਰ ਹੋ ਕੇ  ਰੋਡਸ਼ੋਅ ਦੀ ਅਗਵਾਈ ਕਰਨਗੇ– ਸਤਿੰਦਰ ਸਿੰਘ ਗਿੱਲ
ਐਸ ਏ ਐਸ ਨਗਰ 2 ਅਕਤੂਬਰ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚਲੇ ਫੇਜ਼ 8 ਦੁਸਹਿਰਾ ਗਰਾਉਂਡ ਤੋਂ 5 ਅਕਤੂਬਰ ਨੂੰ ਕੱਢੇ ਜਾਣ ਵਾਲੇ ਰੋਡ ਸ਼ੋਅ ‘ਚ ਕੈਬਨਿਟ ਮੰਤਰੀ ਪੰਜਾਬ ਅਤੇ ਨੌਜਵਾਨ ਦਿਲਾਂ ਦੀ ਧੜਕਣ ਬਿਕਰਮ ਸਿੰਘ ਮਜੀਠੀਆ ਖੁੱਦ ਮੋਟਰਸਾਈਕਲ ‘ਤੇ ਸਵਾਰ ਹੋ ਕੇ ਰੋਡਸ਼ੋਅ ਦੀ ਅਗਵਾਈ ਕਰਨਗੇ।

ਇਨਾਂ ਸਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜ਼ਿਲਾ• ਮੁਹਾਲੀ ਦੇ ਦਿਹਾਤੀ ਪ੍ਰਧਾਨ  ਸਤਿੰਦਰ ਸਿੰਘ ਗਿੱਲ ਨੇ ਅੱਜ ਇਥੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਓ. ਐਸ. ਡੀ. ਚਰਨਜੀਤ ਸਿੰਘ ਬਰਾੜ ਦੀ ਪ੍ਰਧਾਨਗੀ ‘ਚ ਸਮੁੱਚੇ ਨੌਜਵਾਨਾ ਦੀ ਹੋਈ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਗਿੱਲ ਨੇ ਕਿਹਾ ਕਿ ਇਸ ਵਿਸ਼ਾਲ ਰੋਡ ਸ਼ੋਅ ਨੁੰ ਲੈ ਕੇ ਸਮੁੱਚੇ ਅਕਾਲੀ ਦਲ ਅਤੇ ਖਾਸ ਕਰਕੇ ਨੌਜਵਾਨਾਂ ‘ਚ ਭਾਰੀ ਉਤਸਾਹ ਹੈ। ਇਹ ਵਿਸ਼ਾਲ ਰੋਡ ਸ਼ੋਅ ਮੁਹਾਲੀ ਸ਼ਹਿਰ ਤੋਂ ਪਟਿਆਲਾ ਤੱਕ ਕੱਢਿਆ ਜਾ ਰਿਹਾ ਹੈ |

ਇਸ ਮੌਕੇ ਐਸ. ਡੀ. ਚਰਨਜੀਤ ਸਿੰਘ ਬਰਾੜ  ਅਤ ਜ਼ਿਲਾ ਮੁਹਾਲੀ ਦੇ ਦਿਹਾਤੀ ਪ੍ਰਧਾਨ ਪ੍ਰਧਾਨ  ਸਤਿੰਦਰ ਸਿੰਘ ਗਿੱਲ ਨੇ ਸਾਂਝੇ ਤੌਰ ‘ਤੇ ਮੁਹਾਲੀ ਜ਼ਿਲੇ ਦੇ ਦਸ ਜ਼ੋਨ ਬਣਾਏ ਗਏ ਅਤੇ ਜ਼ੋਨ ਇੰਚਾਰਜਾਂ ਨੂੰ ਸੇਵਾਵਾਂ ਦਿੱਤੀਆਂ ਗਈਆਂ। ਦਿਹਾਤੀ ਪ੍ਰਧਾਨ  ਸਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਸ ਰੋਡ ਸ਼ੋਅ ਦਾ ਮੁੱਖ ਮੰਤਵ ਅਕਾਲੀ ਦਲ ਬਾਦਲ ਦੀਆਂ 9 ਸਾਲ ਦੀਆਂ ਪ੍ਰਾਪਤੀਆਂ ਨੁੰ ਘਰ ਘਰ ਪਹੁੰਚਾਉਣਾ ਹੈ। ਗਿੱਲ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਸੂਬੇ ਵਿਚ ਕਰਾਏ ਵਿਕਾਸ ਕਾਰਜਾਂ ਅਤੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਲੋਕ ਖੁਸ਼ ਹਨ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਮੁੜ ਤੋਂ ਅਕਾਲੀ ਦਲ-ਭਾਜਪਾ ਗਠਜੋੜ ਨੂੰ ਜਿਤਾਉਣ ਲਈ ਮਨ ਬਣਾਈ ਬੈਠੇ ਹਨ।

Leave a Reply

Your email address will not be published. Required fields are marked *