Bill England’s become new prime minister of New Zealand.

ਜਾਨ ਕੀ ਦੇ ਜਾਣ ਤੋਂ ਬਾਅਦ ਬਿੱਲ ਇੰਗਲਿਸ਼ ਬਣੇ ਨਿਊਜ਼ੀਲੈਂਡ ਦੇ ਨਵੇਂ ਪ੍ਰਧਾਨ ਮੰਤਰੀ
ਵੈਲਿੰਗਟਨ, 12 ਦਸੰਬਰ (ਸ.ਬ.) ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਪਿਛਲੇ ਹਫ਼ਤੇ ਜਾਨ ਕੀ ਵਲੋਂ ਅਸਤੀਫੇ ਦੀ ਹੈਰਾਨ ਕਰਨ ਵਾਲੀ ਘੋਸ਼ਣਾ ਤੋਂ ਬਾਅਦ ਸੱਤਾਰੂੜ੍ਹ ਨੈਸ਼ਨਲ ਪਾਰਟੀ ਦੇ ਅਨੁਭਵੀ ਬਿੱਲ ਇੰਗਲਿਸ਼ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਚੁਣਿਆ ਗਿਆ ਹੈ| ਨੈਸ਼ਨਲ ਪਾਰਟੀ ਕਾਕਸ ਨੇ ਇਸ ਫੈਸਲੇ ਦੀ ਪੁਸ਼ਟੀ ਕਰਨ ਲਈ ਸੋਮਵਾਰ ਨੂੰ ਬੈਠਕ ਕੀਤੀ| ਇੰਲਗਿਸ਼ ਨੂੰ ਵੈਲਿੰਗਟਨ ਵਿੱਚ ਸਰਕਾਰੀ ਹਾਊਸ ਵਿੱਚ ਅਧਿਕਾਰਕ ਰੂਪ ਨਾਲ ਅੱਜ ਸਹੁੰ ਚੁੱਕਣਗੇ| ਸਟੇਟ ਸਰਵਿਸਜ਼ ਮੰਤਰੀ ਪਾਉਲਾ ਬੇਨੇਟ ਨੂੰ ਉਪ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ| ਪਾਰਟੀ ਪ੍ਰਧਾਨ ਪੀਟਰ ਗੁਡਫੇਲੋ ਨੇ ਕਿਹਾ, ”ਬਿੱਲ ਅਤੇ ਪਾਉਲਾ ਬਿਹਤਰੀਨ ਨੇਤਾ ਹਨ, ਜਿਹੜੇ ਅਨੁਭਵ ਅਤੇ ਨਵੀਂ ਸੋਚ ਦਾ ਚੰਗਾ ਮਿਸ਼ਰਣ ਹੈ|” ਉਨ੍ਹਾਂ ਕਿਹਾ, ”ਉਨ੍ਹਾਂ ਦੀ ਅਗਵਾਈ ਵਿੱਚ ਨਿਊਜ਼ੀਲੈਂਡ ਵਾਸੀਆਂ ਨੂੰ ਸਥਾਈ ਸਰਕਾਰ ਤੋਂ ਲਾਭ ਮਿਲਦਾ ਰਹੇਗਾ ਅਤੇ ਇਹ ਸਰਕਾਰ ਪਰਿਵਾਰਾਂ ਅਤੇ ਵਪਾਰੀਆਂ ਲਈ ਚੰਗੇ ਨਤੀਜੇ ਦੇਣ ਲਈ ਸਮਰਪਣ ਦੀ ਭਾਵਨਾ ਨਾਲ ਧਿਆਨ ਦਿੰਦੀ ਰਹੇਗੀ|” ਗੁਡਫੇਲੋ ਨੇ ਕਿਹਾ ਕਿ ਚੋਟੀ ਦੇ ਸਥਾਨ ਤੇ ਇੰਗਲਿਸ਼ ਦੇ ਕਾਬਜ਼ ਹੋਣ ਨਾਲ ਪਾਰਟੀ ਅਰਥ ਵਿਵਸਥਾ ਵਿੱਚ ਵਿਕਾਸ ਕਰਨ, ਰੁਜ਼ਗਾਰ ਪੈਦਾ ਕਰਨ ਅਤੇ ਸਕੂਲਾਂ, ਸਿਹਤ ਸੇਵਾਵਾਂ ਅਤੇ ਢਾਂਚਾਗਤ ਸਹੂਲਤਾਂ, ਜਿਵੇਂ ਉੱਚੀ ਪੱਧਰੀ ਸੇਵਾਵਾਂ ਵਿੱਚ ਨਿਵੇਸ਼ ਕਰਨ ਲਈ ਸਰਕਾਰ ਨੂੰ ਆਗਿਆ ਦੇਣ ਨੂੰ ਲੈ ਕੇ ਵਚਨਬੱਧ ਰਹੇਗੀ|
54 ਸਾਲਾ ਇੰਗਲਿਸ਼ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਲਈ ਕੀ ਦੇ ਪਸੰਸਦੀਦਾ ਉਮੀਦਵਾਰ ਸਨ| ਪ੍ਰਧਾਨ ਮੰਤਰੀ ਦੇ ਰੂਪ ਵਿੱਚ ਕੀ ਦੇ ਕਾਰਜਕਾਲ ਵਿੱਚ ਇੰਗਲਿਸ਼ ਨੇ ਵਿੱਤ ਮੰਤਰੀ ਦੇ ਤੌਰ ਤੇ ਸੇਵਾਵਾਂ ਨਿਭਾਈਆਂ ਸਨ ਅਤੇ ਉਹ ਨਿਊਜ਼ੀਲੈਂਡ ਦੇ ਬਜਟ ਨੂੰ ਵਾਪਸ ਬਚਤ ਦੀ ਹਾਲਤ ਵਿੱਚ ਲੈ ਕੇ ਆਏ| ਪੇਸ਼ੇ ਤੋਂ ਕਿਸਾਨ ਰਹੇ ਇੰਗਲਿਸ਼ ਕੋਲ ਵਪਾਰ ਅਤੇ ਸਾਹਿਤ ਵਿੱਚ ਡਿਗਰੀਆਂ ਹਨ| ਉਹ ਸਾਲ 1990 ਤੋਂ ਬਾਅਦ ਸੰਸਦ ਵਿੱਚ ਹਨ ਅਤੇ ਸਾਲ 2002 ਵਿੱਚ ਨੈਸ਼ਨਲ ਪਾਰਟੀ ਦੇ ਨੇਤਾ ਸਨ| ਉਦੋਂ ਪਾਰਟੀ ਨੂੰ ਚੋਣਾਂ ਵਿੱਚ ਕਰਾਰੀ ਹਾਰ ਮਿਲੀ ਸੀ| ਇੰਗਲਿਸ਼ ਸਾਲ 2017 ਦੇ ਅੰਤ ਵਿੱਚ ਚੋਣਾਂ ਵਿੱਚ ਖੜ੍ਹੇ ਹੋਣਗੇ ਅਤੇ ਨੈਸ਼ਨਲ ਪਾਰਟੀ ਨੂੰ ਚੋਣਾਂ ਨੂੰ ਲਗਾਤਾਰ ਚੌਥੀ ਵਾਰ ਜਿੱਤ ਦਿਵਾਉਣ ਦੀ ਕੋਸ਼ਿਸ਼ ਕਰਨਗੇ| ਉਨ੍ਹਾਂ ਕਿਹਾ, ”ਤੁਸੀਂ ਜਿੱਤ ਦੀ ਬਜਾਏ ਹਾਰ ਤੋਂ ਵਧੇਰੇ ਸਿੱਖਦੇ ਹੋ|”

Leave a Reply

Your email address will not be published. Required fields are marked *