Blood donation camp at PTL, 145 donated blood

ਪੀ ਟੀ ਐਲ ਵਿੱਚ ਲਗਾਇਆ ਮਨੁੱਖਤਾ ਦੇ ਭਲੇ ਲਈ ਖ਼ੂਨਦਾਨ ਕੈਂਪ
ਐਸ ਏ ਐਸ ਨਗਰ, 16 ਸਤੰਬਰ (ਕੁਲਦੀਪ ਸਿੰਘ) ਪੰਜਾਬ ਟ੍ਰੈਕਟਰਜ਼ ਵਰਕਰਜ਼ ਯੂਨੀਅਨ (ਰਜ਼ਿ.) ਮੁਹਾਲੀ ਦੇ ਅਹੁਦੇਦਾਰਾਂ ਵਲੋਂ ਅਤੇ ਮਹਿੰਦਰਾ ਐਂਡ ਮਹਿੰਦਰਾ ਲਿਮ. ਸਵਰਾਜ ਡਵੀਜ਼ਨ, ਪਲਾਂਟ-1, ਮੁਹਾਲੀ ਦੀ ਮੈਨੇਜਮੈਂਟ ਵੱਲੋਂ ਕੰਪਨੀ ਦੇ ਸਮੂਹ ਮੁਲਾਜ਼ਮਾਂ ਦੇ ਸਹਿਯੋਗ ਨਾਲ ‘ਮਨੁੱਖਤਾ ਦੇ ਭਲੇ’ ਲਈ ਵਿਸ਼ਾਲ ਖ਼ੂਨਦਾਨ ਕੈਂਪ ਕੰਪਨੀ ਦੇ ਰੀਕਰੇਸ਼ਨ ਹਾਲ ਵਿੱਚ ਲਗਾਇਆ ਗਿਆ | ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ (ਈ.ਆਰ) ਸ਼੍ਰੀ ਪ੍ਰਮੋਦ ਲਾਂਬਾ ਵੱਲੋਂ ਕੀਤਾ ਗਿਆ| ਇਸ ਮੌਕੇ ਉਹਨਾਂ ਦੇ ਨਾਲ ਮੈਨੇਜ਼ਮੈਂਟ ਵੱਲੋਂ ਜਨਰਲ ਮੈਨੇਜਰ (ਪ੍ਰੋਡਕਸ਼ਨ) ਸ਼੍ਰੀ ਸ੍ਰੀਕਾਂਤ ਦੂਬੇ, ਕੰਪਨੀ ਡਾਕਟਰ ਸ਼੍ਰੀ ਰਾਹੁਲ ਗਰਗ, ਡੀ.ਜੀ.ਐਮ (ਈ.ਆਰ) ਸ਼੍ਰੀ ਤਰੁਨ ਧੁੱਪਰ, ਡੀ.ਜੀ.ਐਮ ਹਰਮੋਹਨ ਸਿੰਘ ਬਵੇਜਾ ਅਤੇ ਹੋਰ ਸੀਨੀਅਰ ਅਫ਼ਸਰ ਸਾਹਿਬਾਨ ਸ਼ਾਮਿਲ ਹੋਏ| ਯੂਨੀਅਨ ਵੱਲੋਂ ਪ੍ਰਧਾਨ ਹਰਚਰਨ ਸਿੰਘ, ਜਨਰਲ ਸਕੱਤਰ ਰਵੀ ਪ੍ਰਕਾਸ਼ ਗੁਪਤਾ, ਮੀਤ ਪ੍ਰਧਾਨ ਦਲਜੀਤ ਸਿੰਘ ਰੰਧਾਵਾ, ਸੰਯੁਕਤ ਸਕੱਤਰ ਹਰਦੇਵ ਸਿੰਘ ਬਾਜਵਾ, ਖਜ਼ਾਨਚੀ ਜਗਦੀਸ਼ ਸਿੰਘ, ਸਕੱਤਰ ਚਰਨਜੀਤ ਸਿੰਘ, ਪ੍ਰਚਾਰ ਸਕੱਤਰ ਸੁਰਮੁੱਖ ਸਿੰਘ, ਕਾਰਜਕਾਰੀ ਮੈਂਬਰ ਰਾਮ ਕੁਮਾਰ ਅਤੇ ਬਲਵਿੰਦਰ ਸਿੰਘ ਸ਼ਾਮਿਲ
ਹੋਏ | ਇਸ ਮੌਕੇ ਯੂਨੀਅਨ ਦੇ ਸਾਬਕਾ ਪ੍ਰਧਾਨ ਹਾਕਮ ਸਿੰਘ ਜਵੰਦਾ (ਸਟੇਟ ਐਵਾਰਡੀ) ਵੀ ਹਾਜ਼ਰ ਸਨ |
ਖ਼ੂਨਦਾਨ ਕੈਂਪ ਦੇ ਮੌਕੇ ਸ਼੍ਰੀ ਪ੍ਰਮੋਦ ਲਾਂਬਾ ਨੇ ਖ਼ੂਨਦਾਨੀਆਂ ਦੀ ਭਰਪੂਰ ਪ੍ਰਸ਼ੰਸਾ ਕੀਤੀ| ਉਹਨਾਂ ਕਿਹਾ ਕਿ ਖ਼ੂਨਦਾਨ ਦੇ ਦਾਨ ਤੋਂ ਵੱਡਾ ਹੋਰ ਕੋਈ ਦਾਨ ਹੋ ਹੀ ਨਹੀਂ  ਸਕਦਾ, ਕਿਉਂਕਿ ਇਸ ਦਾਨ ਨਾਲ ਕਈ ਬੇਸ਼ਕੀਮਤੀ ਜਿੰਦਗੀਆਂ ਨੂੰ ਜੀਵਨਦਾਨ ਮਿਲਦਾ ਹੈ, ਇਸ ਲਈ ਇਹ ਦਾਨ ਸਾਰੇ ਦਾਨਾਂ ਤੋਂ ਉਪਰ ਹੈ |ਸ਼੍ਰੀ ਪ੍ਰਮੋਦ ਲਾਂਬਾ ਨੇ ਖ਼ੂਨਦਾਨੀਆਂ ਦੀ ਹੌਂਸਲਾ ਅਫ਼ਜਾਈ ਲਈ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ | ਇਸ ਖ਼ੂਨਦਾਨ ਕੈਂਪ ਵਿੱਚ 145 ਖ਼ੂਨਦਾਨੀਆਂ ਨੇ ਸਵੈਇੱਛਾ ਨਾਲ ਖ਼ੂਨਦਾਨ ਕਰਕੇ ‘ਮਨੁੱਖਤਾ ਦੇ ਭਲੇ’ ਲਈ ਕੀਤੇ ਗਏ ਇਸ ਕਾਰਜ਼ ਵਿੱਚ ਆਪਣਾ ਅਹਿਮ ਯੋਗਦਾਨ  ਪਾਇਆ | ਇਸ ਖ਼ੂਨਦਾਨ ਕੈਂਪ ਵਿੱਚ ਚਰਨਜੀਤ ਸਿੰਘ  ਨੇ  38ਵੀਂ ਵਾਰ, ਜਗਦੀਸ਼ ਸਿੰਘ ਨੇ ੨5ਵੀਂ ਵਾਰ, ਦਲਜੀਤ ਸਿੰਘ ਰੰਧਾਵਾ ਨੇ 10ਵੀਂ ਵਾਰ, ਬਲਵਿੰਦਰ ਸਾਹੀ ਨੇ 8ਵੀਂ ਵਾਰ, ਸ਼ਰੂਤੀ ਛਾਬੜਾ ਨੇ ਚੌਥੀ ਵਾਰ, ਸ੍ਰੀ ਕਾਂਤ ਦੂਬੇ, ਹਰਮੋਹਨ ਸਿੰਘ ਬਵੇਜਾ, ਤਰੁਨ ਧੁੱਪਰ, ਅਲੋਕ ਗੁਪਤਾ ਅਤੇ ਹੋਰ ਨੌਜਵਾਨ ਬੱਚਿਆਂ ਨੇ ਖ਼ੂਨਦਾਨ ਕਰਕੇ ਇਸ ਕੈਂਪ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ|
ਜਨਰਲ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ-32, ਚੰਡੀਗੜ੍ਹ ਤੋਂ ਡਾ. ਪ੍ਰਮਜੀਤ ਕੌਰ ਅਤੇ ਡਾ. ਅਜੇ ਦੀ ਅਗਵਾਈ ਹੇਠ ਆਈ ਹੋਈ ਟੀਮ ਨੇ ਖ਼ੂਨਦਾਨੀਆਂ ਤੋਂ ਖ਼ੂਨ ਦੀਆਂ ਬੋਤਲਾਂ ਇਕੱਤਰ ਕੀਤੀਆਂ | ਇਸ ਖ਼ੂਨਦਾਨ ਕੈਂਪ ਨੂੰ ਸਫਲ ਬਨਾਉਣ ਲਈ ਮੈਨੇਜਮੈਂਟ ਦੇ ਅਫਸਰ ਸਾਹਿਬਾਨ ਵੱਲੋਂ, ਯੂਨੀਅਨ ਦੇ ਸਮੂਹ ਅਹੁੱਦੇਦਾਰਾਂ ਵੱਲੋਂ, ਕੰਪਨੀ ਦੇ ਡਾਕਟਰ ਸ਼੍ਰੀ ਰਾਹੁਲ ਗਰਗ ਵੱਲੋਂ ਅਤੇ ਸਮੂਹ ਵਰਕਰ ਸਾਹਿਬਾਨ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ|
ਅੰਤ ਵਿੱਚ ਯੂਨੀਅਨ ਦੇ ਮੌਜ਼ੂਦਾ ਪ੍ਰਧਾਨ ਸ੍ਰ. ਹਰਚਰਨ ਸਿੰਘ ਵੱਲੋਂ ਅਤੇ ਯੂਨੀਅਨ ਦੇ ਸਾਬਕਾ ਪ੍ਰਧਾਨ ਸ੍ਰ. ਹਾਕਮ ਸਿੰਘ ਜਵੰਦਾ (ਸਟੇਟ ਐਵਾਰਡੀ) ਵੱਲੋਂ ਸਮੂਹ ਖ਼ੂਨਦਾਨੀਆਂ ਦਾ ਅਤੇ ਸਹਿਯੋਗੀਆਂ ਦਾ ਇਸ ਖ਼ੂਨਦਾਨ ਕੈਂਪ ਨੂੰ ਸਫਲ ਬਨਾਉਣ ਲਈ ਵਿਸੇਸ਼ ਤੌਰ ਤੇ ਧੰਨਵਾਦ ਕੀਤਾ ਗਿਆ | ਇਹ ਜਾਣਕਾਰੀ ਯੂਨੀਅਨ ਦੇ ਮੀਤ ਪ੍ਰਧਾਨ ਦਲਜੀਤ ਸਿੰਘ ਰੰਧਾਵਾ ਵੱਲੋਂ ਦਿੱਤੀ ਗਈ |

Leave a Reply

Your email address will not be published. Required fields are marked *