Bubby Badal issued stickers of Kabaddi cup

ਬੱਬੀ ਬਾਦਲ ਵੱਲੋਂ ਚਿੰਤਗੜ੍ਹ ਦੇ ਕਬੱਡੀ ਕੱਪ ਦਾ ਸਟਿੱਕਰ ਜਾਰੀ
ਐਸ ਏ ਐਸ ਨਗਰ, 13 ਦਸੰਬਰ (ਸ.ਬ.) ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਯਾਦ ਵਿੱਚ 6ਵਾਂ ਕਬੱਡੀ ਕੱਪ ਮਿਤੀ 18 ਦਸੰਬਰ ਨੂੰ ਪਿੰਡ ਚਿੰਤਗੜ੍ਹ ਵਿੱਚ ਕਰਵਾਇਆ ਜਾ ਰਿਹਾ ਹੈ| ਇਸ ਕਬੱਡੀ ਕੱਪ ਦਾ ਸਟਿੱਕਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਲਕਾ ਮੁਹਾਲੀ ਹਰਸੁਖਇੰਦਰ ਸਿੰਘ ਬੱਬੀ ਬਾਦਲ ਵੱਲੋਂ ਜਾਰੀ ਕੀਤਾ ਗਿਆ| ਇਸ ਮੌਕੇ ਸਰਪ੍ਰਸਤ ਓਂਕਾਰ ਅਬਿਆਣਾ ਨੇ ਦੱਸਿਆ ਕਿ ਕਬੱਡੀ ਕੱਪ ਵਿੱਚ ਪੰਜਾਬ ਦੀਆਂ ਨਾਮਵਰ ਟੀਮਾਂ ਹਿੱਸਾ ਲੈਣਗੀਆਂ ਅਤੇ ਜੇਤੂ ਟੀਮਾਂ ਨੂੰ ਲੱਖਾਂ ਰੁਪਏ ਦੇ ਇਨਾਮ ਦਿੱਤੇ ਜਾਣਗੇ| ਫਾਇਨਲ ਮੈਚ ਦੇ ਬੈਸਟ ਜਾਫੀ ਅਤੇ ਬੈਸਟ ਰੇਡਰ ਨੂੰ 2 ਸਕੂਟਰ ਇਨਾਮ ਵਿੱਚ ਦਿੱਤੇ ਜਾਣਗੇ|
ਇਸ ਮੌਕੇ ‘ਤੇ ਓਂਕਾਰ ਅਬਿਆਣਾ, ਸੋਢੀ ਚਿੰਤਗੜ੍ਹ ਯੂ.ਐੱਸ.ਏ., ਪਿੰਦਾ ਯੂ.ਐੱਸ.ਏ., ਗੁਰਜੰਟ ਅਸਟ੍ਰੇਲੀਆ, ਪਾਲੀ ਸਰਪੰਚ ਧਨੌਰੀ, ਦੀਪ ਚਿੰਦਗੜ੍ਹ, ਤਰਨਜੀਤ ਸਿੰਘ ਘੋਲੂ, ਗਗਨ ਸ਼ਾਹਪੁਰ ਯੂ.ਐੱਸ.ਏ., ਨਵ                   ਅਸਟ੍ਰੇਲੀਆ, ਅੰਜਾ ਧਨੌਰੀ, ਮਨੀ ਧਨੌਰੀ ਇੰਟਰਨੈਸ਼ਨਲ ਕਬੱਡੀ ਖਿਡਾਰੀ, ਹਰਬੰਸ ਪੰਚ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਪਰਦੀਪ ਸਿੰਘ ਦੱਪਰ, ਸੁਖਦੇਵ ਸਿੰਘ ਪੰਜੇਟਾ, ਸੁਖਚੈਨ ਸਿੰਘ ਲਾਲੜੂ, ਨਿਰਮਲ ਖਾਨ ਪਡਿਆਲਾ, ਇਕਬਾਲ ਸਿੰਘ, ਜਸਰਾਜ ਸਿੰਘ ਸੋਨੂੰ, ਜਸਵੰਤ ਸਿੰਘ ਠਸਕਾ ਆਦਿ ਹਾਜਰ ਸਨ|

Leave a Reply

Your email address will not be published. Required fields are marked *