California Eagles beat United Singhs to enter finals in World Kabaddi league : Final between California Eagles and Royal kings

ਦੂਜਾ ਸੈਮੀਫਾਈਨਲ: ਕੈਲੇਫੋਰਨੀਆ ਈਗਲਜ, ਯੂਨਾਈਟਡ ਸਿੰਘਜ ਨੂੰ ਹਰਾਕੇ ਪੁੱਜੀ ਫਾਈਨਲ ‘ਚ, ਰਾਯਲ ਕਿੰਗਜ ਨਾਲ ਹੋਵੇਗਾ ਮੁਕਾਬਲਾ
ਵਿਸ਼ਵ ਕਬੱਡੀ ਲੀਗ ਦੇ ਦੂਸਰੇ ਸੈਮੀਫਾਈਨਲ ਮੁਕਾਬਲੇ ‘ਚ ਟੁੱਟ ਭਰਾਵਾਂ ਦੀ ਟੀਮ ਕੈਲੇਫੋਰਨੀਆ ਈਗਲਜ ਨੇ ਪਿਛਲੀ ਚੈਂਪੀਅਨ ਯੂਨਾਈਟਡ ਸਿੰਘਜ ਨੂੰ  54-41 ਨਾਲ ਹਰਾ ਕੇ, ਭਲਕੇ 21 ਅਕਤੂਬਰ ਨੂੰ ਹਣਿ ਵਾਲੇ ਖਿਤਾਬੀ ਮੁਕਾਬਲੇ ‘ਚ ਰਾਯਲ ਕਿੰਗਜ ਯੂਐਸਏ ਨਾਲ ਖੇਡਣ ਦਾ ਹੱਕ ਪ੍ਰਾਪਤ ਕਰ ਲਿਆ| ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਉੱਘੇ ਵਾਤਾਵਰਣ ਪ੍ਰੇਮੀ ਬਾਬਾ ਬਲਵੀਰ ਸਿੰਘ ਸੀਂਚੇਵਾਲ ਨੇ ਅਦਾ ਕੀਤੀ| ਇਸ ਮੈਚ ਦੇ ਪਹਿਲੇ ਕੁਆਰਟਰ ‘ਚ ਕੈਲੇਫੋਰਨੀਆ ਈਗਲਜ ਨੇ 15-10 ਦੀ ਬੜਤ ਹਾਸਿਲ ਕਰ ਲਈ ਜੋ ਅੱਧੇ ਸਮੇਂ ਤੱਕ 26-22 ਤੱਕ ਪੁੱਜ ਗਈ| ਤੀਸਰੇ ਕੁਆਰਟਰ ‘ਚ ਕੈਲੇਫੋਰਨੀਆ ਈਗਲਜ ਨੇ 40-32 ਦੀ ਬੜਤ ਹਾਸਿਲ ਕਰਕੇ, ਮੈਚ ‘ਤੇ ਜੇਤੂ ਪਕੜ ਬਣਾ ਲਈ ਜੋ ਮੈਚ ਦੀ ਸਮਾਪਤੀ ਤੱਕ  54-41 ਦੇ ਰੂਪ ‘ਚ ਜੇਤੂ ਸਾਬਤ ਹੋਈ|ਜੇਤੂ ਟੀਮ ਲਈ ਧਾਵੀ ਜਗਮੋਹਨ ਸਿੰਘ ਮੱਖੀ ਨੇ 15, ਮਨਵੀਰ ਸਿੰਘ ਮੰਨਾ ਨੇ 9, ਬਾਗੀ ਪਰਮਜੀਤਪੁਰਾ ਨੇ 13, ਜਾਫੀ ਮੰਗਤ ਮੰਗੀ ਨੇ 3, ਗੁਰਵਿੰਦਰ ਗਿੰਦਾ ਨੇ 4 ਅਤੇ ਬਿੱਟੂ ਹਰਿਆਣਾ 2 ਅੰਕ ਬਣਾਏ| ਯੂਨਾਈਟਡ ਸਿੰਘਜ ਨੇ ਵੱਲੋਂ ਧਾਵੀ ਜੋਧਾ ਸਿੰਘ ਨੇ 9, ਰਾਜਵਿੰਦਰ ਸਿੰਘ ਰਾਜੂ ਨੇ 10, ਸੁਖਜਿੰਦਰ ਕਾਲਾ ਨੇ 7, ਗਗਨ ਨਾਗਰਾ ਨੇ 10, ਜਾਫੀ ਏਕਮ ਹਠੂਰ ਨੇ 3 ਅਤੇ ਅਮਨ ਥਿੰਗਲੀ ਨੇ 1 ਅੰਕ ਜੋੜਿਆ| ਕੈਲੇਫੋਰਨੀਆ ਈਗਲਜ ਦੇ ਧਾਵੀ ਜਗਮੋਹਨ ਮੱਖੀ ਮੂੰ ਸਰਵੋਤਮ ਧਾਵੀ ਅਤੇ ਉਸ ਦੇ ਸਾਥੀ ਗੁਰਵਿੰਦਰ ਗਿੰਦਾ ਨੂੰ ਬਿਹਤਰੀਨ ਜਾਫੀ ਦਾ ਖਿਤਾਬ ਦਿੱਤਾ|

Leave a Reply

Your email address will not be published. Required fields are marked *