Call of Minor Girl kidnapping in Sector 68 at Control room kept police on toes

kidnapping

ਨਾਬਾਲਿਗ ਲੜਕੀ ਨੂੰ ਅਗਵਾ ਕਰਨ ਦੀ ਘਟਨਾ ਦੇ ਰੌਲੇ ਨੇ ਇਲਾਕੇ ਵਿੱਚ ਦਹਿਸ਼ਤ ਫੈਲਾਈ
ਐਸ ਏ ਐਸ ਨਗਰ, 22 ਸਤੰਬਰ : ਸਥਾਨਕ ਸੈਕਟਰ-68 ਵਿੱਚ ਅੱਜ ਉਸ ਸਮੇਂ ਦਹਿਸ਼ਤ ਫੈਲ ਗਈÙਜਦੋਂ ਕਿਸੇ ਵਿਅਕਤੀ ਨੇ ਪੁਲੀਸ ਨੂੰ ਕੰਟਰੋਲ ਰੂਮ ਤੇ ਫੋਨ ਕਰਕੇ ਕਿਹਾ ਕਿ ਕੁੱਝ ਅਣਪਛਾਤੇ ਲੋਕ ਇੱਕ ਨਬਾਲਿਗ ਲੜਕੀ ਨੂੰ ਇੱਕ ਗੱਡੀ ਵਿੱਚ ਅਗਵਾ ਕਰਕੇ ਲੈ ਗਏ ਹਨ|
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਫੇਜ਼-ਅੱਠ  ਦੇ ਐਸ ਐਚ ਓ ਲਖਵਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਅਤੇ ਹਾਲਾਤ ਦਾ ਜਾਇਜਾ ਲਿਆ| ਮੌਕੇ ਤੇ ਇਲਾਕੇ ਦੇ ਕੌਂਸਲਰ ਸ੍ਰੀ ਬੌਬੀ ਕੰਬੋਜ ਵੀ ਪੁੱਜ ਗਏ| ਬਹਿਰਹਾਲ ਜਾਂਚ ਤੋਂ ਬਾਅਦ ਪੁਲੀਸ ਨੇ ਕਿਹਾ ਕਿ ਇੱਥੇ ਅਗਵਾ ਵਰਗੀ ਕੋਈ ਗੱਲ ਨਹੀਂ ਲੱਗਦੀ ਪਰ ਪੁਲੀਸ ਫਿਰ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਆਰਮੀ ਇੰਸਟੀਚਿਊਟ ਆਫ ਲਾਅ ਦੇ ਅੱਗੇ ਗੁਰਦੁਆਰਾ ਸਾਹਿਬ ਨੇੜੇ ਦੀ ਦੱਸੀ ਜਾ ਰਹੀ ਹੈ| ਇੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਗੱਡੀ ਵਿੱਚ ਤਿੰਨ ਵਿਅਕਤੀ ਆਏ ਸਨ ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ| ਇਨ੍ਹਾਂ ਵਿਅਕਤੀਆਂ ਨੇ ਇੱਥੋਂ ਲੰਘਦੀ ਇੱਕ ਨਬਾਲਿਗ ਲੜਕੀ ਨੂੰ ਅਗਵਾ ਕਰ ਲੈ ਗਏ|
ਕੌਂਸਲਰ ਬੌਬੀ ਕੰਬੋਜ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਪਤਾ ਲੱਗਿਆ ਸੀ ਕਿ ਇੱਥੇ ਅਗਵਾ ਦੀ ਘਟਨਾ ਵਾਪਰੀ ਸੀ| ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੀ ਲੋਕਾਂ ਨਾਲ ਗੱਲਬਾਤ ਕੀਤਾ ਹੈ ਪਰ ਕੋਈ ਅਜਿਹੀ ਗੱਲ ਨਹੀਂ ਲੱਗੀ| ਉਨ੍ਹਾਂ ਕਿਹਾ ਕਿ ਉਹ ਭਲਕੇ ਇਲਾਕੇ ਵਿੱਚ ਲੱਗੇ ਕੈਮਰੇ ਚੈਕ ਕਰਨਗੇ|

Leave a Reply

Your email address will not be published. Required fields are marked *