Candle March to pay tribute to martyr Soldiers of Uri

ਉੜੀ ਵਿਖੇ ਸ਼ਹੀਦ ਫੌਜੀਆਂ ਦੀ ਯਾਦ ਵਿੱਚ ਕੈਂਡਲ ਮਾਰਚ ਕੱਢਿਆ
ਸ਼ਹੀਦਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ : ਪਰਮਿੰਦਰ ਸੋਹਾਣਾ

ਐਸ ਏ ਐਸ ਨਗਰ, 20 ਸਤੰਬਰ : ਜੰਮੂ-ਕਸ਼ਮੀਰ ਦੇ ਉੜੀ ਸੈਕਟਰ ਵਿੱਚ ਅੱਤਵਾਦੀਆਂ ਦੇ ਹਮਲੇ ਵਿੱਚ ਸ਼ਹੀਦ ਹੋਏ 18 ਫੌਜੀਆਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸੋਹਾਣਾ ਵਿਖੇ ਐਮ ਡੀ ਲੇਬਰਫੈਡ ਸ੍ਰ. ਪਰਮਿੰਦਰ ਸਿੰਘ ਸੋਹਾਣਾ (ਕੌਂਸਲਰ ਨਗਰ ਨਿਗਮ ਮੁਹਾਲੀ) ਦੀ ਅਗਵਾਈ ਹੇਠ ਸ਼ਿਵ ਮੰਦਿਰ ਸੋਹਾਣਾ ਤੋਂ ਗੁਰਦੁਆਰਾ ਸਿੰਘ ਸ਼ਹੀਦਾਂ ਤੱਕ ਇੱਕ ਕੈਂਡਲ ਮਾਰਚ ਦਾ ਆਯੋਜਨ ਕੀਤਾ ਗਿਆ|
ਇਸ ਮੌਕੇ ਸ੍ਰ. ਪਰਮਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਪਾਕਿਸਤਾਨ  ਵਲੋਂ ਭੇਜੇ ਗਏ ਇਨ੍ਹਾਂ ਅੱਤਵਾਦੀਆਂ ਦੀ ਇਹ ਕਾਇਰਾਨਾ ਕਾਰਵਾਈ ਹੈ| ਉਨ੍ਹਾਂ ਕਿਹਾ ਕਿ ਪਾਕਿਸਤਾਨ ਵਲੋਂ ਲਗਾਤਾਰ ਪਿੱਠ ਪਿੱਛੇ ਰਹਿ ਕੇ ਦਹਿਸ਼ਤਗਰਦੀ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ ਅਤੇ ਭਾਰਤ ਉੱਤੇ ਹਮਲੇ ਕਰਵਾਏ ਜਾ ਰਹੇ ਹਨ| ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਪੱਖੋਂ  ਸਖਤ ਸਟੈਂਡ ਲੈਣ ਦੀ ਲੋੜ ਹੈ|
ਇਸ ਮੌਕੇ ਉਨ੍ਹਾਂ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਦੇਸ਼ ਦੀ ਸਰਹੱਦ ਤੇ ਸੁਰੱਖਿਆ ਵਿੱਚ ਲੱਗੇ ਫੌਜੀਆਂ ਦੇ ਸਦਕਾ ਹੀ ਅਸੀਂ ਆਰਾਮ ਦੀ ਨੀਂਦ ਸੌਂ ਸਕਦੇ ਹਾਂ| ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ ਅਤੇ ਰਹਿੰਦੀ ਦੁਨੀਆਂ ਤੱਕ ਇਨ੍ਹਾਂ ਦਾ ਨਾਂ ਰਹੇਗਾ|
ਇਸ ਮੌਕੇ ਸੁਰਿੰਦਰ ਸਿੰਘ ਰੋਡਾ ਕੌਂਸਲਰ, ਹਰਸੰਗਤ ਸਿੰਘ, ਹਰਵਿੰਦਰ ਸਿੰਘ ਨੰਬਰਦਾਰ, ਦਿਨੇਸ਼ ਚੌਧਰੀ, ਦਿਲਦਾਰ ਸਿੰਘ, ਮਹਿੰਦਰ ਸਿੰਘ, ਅਸ਼ਵਨੀ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜਿਰ ਸਨ|

Leave a Reply

Your email address will not be published. Required fields are marked *