Capt. Ramandeep Appointed Vice president YAD Malwa Zone-2

ਕੈਪਟਨ ਰਮਨਦੀਪ ਸਿੰਘ ਬਾਵਾ ਨੂੰ ਯੂਥ ਅਕਾਲੀ ਦਲ ਮਾਲਵਾ ਜੋਨ-2 ਦਾ ਮੀਤ ਪ੍ਰਧਾਨ ਬਣਾਇਆ

ਐਸ.ਏ.ਐਸ. ਨਗਰ, 1 ਸਤੰਬਰ : ਯੂਥ ਅਕਾਲੀ ਦਲ ਦੇ ਆਗੂ ਕੈਪਟਨ ਰਮਨਦੀਪ ਸਿੰਘ ਬਾਵਾ ਨੂੰ ਯੂਥ ਅਕਾਲੀ ਦਲ ਮਾਲਵਾ ਜੋਨ-2 ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ| ਇਹ ਨਿਯੁਕਤੀ ਯੂਥ ਅਕਾਲੀ ਦਲ ਦੇ ਮਾਲਵਾ ਜੋਨ-2 ਦੇ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ ਵੱਲੋਂ ਕੀਤੀ ਗਈ ਹੈ|
ਸ੍ਰ.ਬਾਵਾ ਨੂੰ ਨਿਯੁਕਤੀ ਪੱਤਰ ਦੇਣ ਵੇਲੇ ਸ੍ਰ.ਜੁਨੇਜਾ ਨੇ ਕਿਹਾ ਕਿ ਕੈਪਟਨ ਰਮਨਦੀਪ ਸਿੰਘ ਪੁਰਾਣੇ ਅਕਾਲੀ ਵਰਕਰ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਗੌਰਵ ਨੂੰ ਕਾਇਮ ਰੱਖਣ ਦੇ ਨਾਲ-ਨਾਲ ਸ੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਕੰਮ ਕਰ ਰਹੇ ਹਨ| ਇਸ ਮੌਕੇ ਕੈਪਟਨ ਰਮਨਦੀਪ ਸਿੰਘ ਬਾਵਾ ਨੇ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਮਜਬੂਤੀ ਲਈ ਕੰਮ ਕਰਨਗੇ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ.ਸਤਬੀਰ ਸਿੰਘ ਖੱਟੜਾ, ਹਲਕਾ ਇੰਚਾਰਜ ਪਟਿਆਲਾ ਦਿਹਾਤੀ, ਸ੍ਰ. ਵਿਨਰਜੀਤ ਸਿੰਘ ਗੋਲਡੀ ਵਾਈਸ ਚੇਅਰਮੈਨ, ਪੀ.ਆਰ.ਟੀ.ਸੀ. ਸ੍ਰ. ਜਸਪਿੰਦਰ ਸਿੰਘ ਲਾਲੀ, ਮੈਂਬਰ ਕੋਰ  ਕਮੇਟੀ, ਯੂਥ ਅਕਾਲੀ ਦਲ, ਸ੍ਰ.ਅਮਰਿੰਦਰ ਸਿੰਘ ਗਿੱਲ (ਲਵਲੀ ਲਾਂਡਰਾਂ) ਜਨਰਲ ਸਕੱਤਰ, ਯੂਥ ਅਕਾਲੀ ਦਲ ਮਾਲਵਾ ਜੋਨ-2 ਸਮੇਤ ਵੱਡੀ ਗਿਣਤੀ ਪਾਰਟੀ ਵਰਕਰ ਹਾਜਿਰ ਸਨ|

ਇਸ ਮੌਕੇ ਸ੍ਰ. ਲਵਲੀ ਲਾਂਡਰਾਂ ਨੇ ਕੈਪਟਨ ਬਾਵਾ ਵਲੋਂ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਅਤੇ ਸ੍ਰੀ ਹਰਪਾਲ ਜੁਨੇਜਾ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦੁਆਇਆ ਕਿ ਕੈਪਟਨ ਬਾਵਾ ਪਾਰਟੀ ਦੀ ਚੜ੍ਹਦੀਕਲਾ ਅਤੇ ਮਜਬੂਤੀ ਲਈ ਤਨਦੇਹੀ ਨਾਲ ਉਪਰਾਲੇ ਕਰਨਗੇ|

Leave a Reply

Your email address will not be published. Required fields are marked *