Car fell in Trench near Solan, one seriously injured

ਖਾਈ ਵਿੱਚ ਗਿਰੀ ਕਾਰ, ਚਾਲਕ ਗੰਭੀਰ ਜਖ਼ਮੀ

ਸੋਲਨ, 24 ਸਤੰਬਰ : ਸੋਲਨ ਜਿਲ੍ਹੇ  ਦੇ ਦਾੜਲਾਘਾਟ ਉਪਮੰਡਲ ਵਿੱਚ ਅੱਜ ਸਵੇਰੇ ਬਿਲਾਸਪੁਰ ਤੋਂ ਸ਼ਿਮਲਾ ਜਾ ਰਹੀ ਮਾਰੁਤੀ ਕਾਰ 50 ਫੁਟ ਡੂੰਘੀ ਖਾਈ ਵਿੱਚ ਜਾ ਗਿਰੀ ਜਿ ਨਾਲ ਕਾਰ ਦਾ ਚਾਲਕ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ | ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਖ਼ਮੀ ਨੂੰ ਤੁਰੰਤ ਦਾੜਲਾਘਾਟ ਹਸਪਤਾਲ ਪਹੁੰਚਾਇਆ, ਜਿੱਥੇ ਉਸਦੀ ਨਾਜਕ ਹਾਲਤ ਨੂੰ ਵੇਖਦਿਆਂ ਮੁਢਲੇ ਇਲਾਜ ਤੋਂ ਬਾਅਦ ਉਸਨੂੰ ਆਈ ਜੀ ਐਮ ਸੀ ਸ਼ਿਮਲਾ ਰੈਫਰ ਕਰ ਦਿੱਤਾ ਗਿਆ|
ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਸ਼ਿਮਲਾ ਦੇ ਐਕਸਾਈਜ਼ ਇੰਸ਼ੋਰੈਂਸ ਆਫਿਸ ਵਿੱਚ ਤਾਇਨਾਤ ਸਚਿਨ, ਸ਼ਿਮਲਾ ਵੱਲ ਮਾਰੂਤੀ ਕਾਰ  ( ਨੰਬਰ ਐਚ ਪੀ 03ਬੀ – 1627 ) ਤੇ ਜਾ ਰਿਹਾ ਸੀ ਤਾਂ ਅਚਾਨਕ ਦਾੜਲਾਘਾਟ  ਦੇ ਨੇੜੇ ਉਸਦੀ ਕਾਰ ਕੰਟਰੋਲ ਤੋਂ ਬਾਹਰ ਹੋ ਕੇ ਕੇ ਡੂੰਘੀ ਖਾਈ ਵਿੱਚ ਜਾ ਗਿਰੀ |

Leave a Reply

Your email address will not be published. Required fields are marked *