Car theft in New Distt. Administrative Complex

ਸੈਕਟਰ-76 ਵਿੱਚ ਨਵੇਂ ਬਣੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਬਣੀ ਬੇਂਸਮੈਂਟ ਦੀ ਪਾਰਕਿੰਗ ਵਿੱਚੋਂ ਇੱਕ ਵਕੀਲ ਦੀ ਕਾਰ ਚੋਰੀ ਹੋ ਗਈ|
ਇਸ ਸਬੰਧੀ ਵਕੀਲ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਨੌਟਰੀ ਦਾ ਕੰਮ ਕਰਦਾ ਹੈ| ਰੋਜ਼ਾਨਾ ਵਾਂਗ ਉਸਨੇ ਸਵੇਰੇ ਕਰੀਬ 10 ਵਜੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਪਣੀ ਕਾਰ ਐਸ.ਐਸ.ਪੀ. ਦਫਤਰ ਦੇ ਨਾਲ ਲੱਗਦੀ ਬੇਸਮੈਂਟ ਦੀ ਪਾਰਕਿੰਗ ਵਿੱਚ ਕਾਰ ਖੜ੍ਹੀ ਕੀਤੀ ਸੀ| ਸ਼ਾਮ ਨੂੰ ਜਦੋਂ ਉਹ ਕੰਮ ਖਤਮ ਕਰਕੇ ਘਰ ਜਾਣ ਲਈ ਬੇਸਮੈਂਟ ਵਿੱਚ ਕਾਰ ਲੈਣ ਗਿਆ ਤਾਂ ਕਾਰ ਚੋਰੀ ਹੋ ਚੁੱਕੀ ਸੀ|
ਰਾਕੇਸ਼ ਨੇ ਕਿਹਾ ਕਿ ਕੰਪਲੈਕਸ ਵਿੱਚ ਸੀ.ਸੀ.ਟੀ.ਵੀ. ਕੈਮਰੇ ਵੀ ਲੱਗੇ ਹਨ ਅਤੇ ਗੇਟ ਐਂਟਰੀ ਤੇ ਵੀ ਪੁਲਸ ਕਰਮੀ ਤੈਨਾਤ ਹੁੰਦਾ ਹੈ|  ਫਿਰ ਵੀ ਚੋਰ ਆਰਾਮ ਨਾਲ ਕਾਰ ਚੋਰੀ ਕਰਕੇ ਫਰਾਰ ਹੋ ਗਿਆ|
ਸੋਹਾਣਾ ਪੁਲੀਸ ਅਨੁਸਾਰ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ |

Leave a Reply

Your email address will not be published. Required fields are marked *