Celebrate Sanitation fortnight with coordination : ADC

ਆਪਸੀ ਤਾਲਮੇਲ ਨਾਲ ਮਨਾਇਆ ਜਾਵੇ ”ਸਫਾਈ ਪੰਦਰਵਾੜਾ” – ਵਧੀਕ ਡਿਪਟੀ ਕਮਸ਼ਿਨਰ
ਅਧਿਕਾਰੀ ਇਸ ਪੰਦਰਵਾੜੇ  ਦੌਰਾਨ  ਖੁਦ  ਸਮੂਲੀਅਤ ਕਰਕੇ ਕਰਨ ਅਗਵਾਈ
1 ਤੋਂ 15 ਅਕਤੂਬਰ ਤੱਕ ਮਨਾਇਆ ਜਾਵੇਗਾ ”ਸਫਾਈ-ਪੰਦਰਵਾੜਾ”
ਸੁਚੱਜਾ ਕੰਮ-ਕਾਜ ਕਰਨ ਵਾਲਿਆਂ ਨੂੰ  ਕੀਤਾ ਜਾਵੇਗਾ ਸਨਮਾਨਿਤ

ਐਸ.ਏ. ਐਸ ਨਗਰ , 30 ਸਤੰਬਰ :ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਵਿਸ਼ੇਸ਼ ਤੌਰ ਤੇ ਮੁਲਕ ਅੰਦਰ ਸ਼ੁਰੂ ਕੀਤੇ ਗਏ ”ਸਵੱਛ ਭਾਰਤ ਮਿਸ਼ਨ” ਤਹਿਤ ਮੁਹਾਲੀ ਜ਼ਿਲ੍ਹੇ ‘ਚ 1 ਤੋਂ 15 ਅਕਤੂਬਰ 2016 ਤੱਕ  ”ਸਫਾਈ -ਪੰਦਰਵਾੜਾ”  ਮਨਾਇਆ ਜਾਵੇਗਾ| ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਭੁਪਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ”ਸਵੱੱਛ ਪੰਦਰਵਾੜਾ” ਮਨਾਉਣ ਦੇ ਸਬੰਧ ਵਿਚ ਅਗਾਊਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਹਿੱਤ ਵੱਖ –ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਦਿੱਤੀ |
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ  ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਸਫਾਈ ਪੰਦਰਵਾੜੇ ਦੌਰਾਨ ਆਪਸੀ ਤਾਲਮੇਲ ਤੇ ਪੂਰੀ ਜ਼ਿੰਮੇਵਾਰੀ  ਨਾਲ ਕੰਮ ਕਰਨ | ਉਨ੍ਹਾਂ ਕਿਹਾ ਕਿ ਅਧਿਕਾਰੀ  ਆਪਣੇ ਘਰ ਤੇ ਦਫਤਰ ਅਤੇ ਆਸ -ਪਾਸ ਦੀ   ਸਫਾਈ ਤੋਂ ਲੈ ਕੇ ਪਿੰਡਾਂ , ਕਸਬਿਆਂ ਅਤੇ ਸ਼ਹਿਰਾਂ ਦੀਆਂ ਗਲੀਆ – ਨਾਲੀਆਂ , ਸਕੂਲਾਂ ,ਕਾਲਜਾਂ, ਹਸਪਤਾਲਾਂ , ਫਿਰਨੀਆਂ ਅਤੇ ਹੋਰ ਸਾਂਝੀਆਂ ਥਾਵਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ| ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਉਹ ਇਸ ਦੌਰਾਨ ਸਿਰਫ ਕਾਗਜੀ ਕਾਰਵਾਈ ਤੱਕ ਹੀ ਸੀਮਤ ਨਾ ਰਹਿਣ ਸਗੋਂ ਤਨੋ- ਮਨੋ ਪੂਰੀ ਜ਼ਿੰਮੇਵਾਰੀ ਤੇ ਲਗਨ ਨਾਲ ਕੰਮ ਕਰਨ , ਤਾਂ ਜੋ ਵੇਖਣ ਨੂੰ ਪਤਾ ਲੱਗੇ ਕਿ ਸੱਚ- ਮੁੱਚ ਹੀ ਸਫਾਈ ਹੋਈ ਹੈ | ਉਨ੍ਹਾਂ ਜ਼ਿਲ੍ਹਾ ਸਿਖਿਆ ਅਫਸਰ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਇਸ ਪੰਦਰਵਾੜੇ ਦੌਰਾਨ ਸਕੂਲਾਂ ਵਿਚ ਪੋਸਟਰ ਮੈਕਿੰਗ, ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਉਣ ਤੋਂ ਇਲਾਵਾ ਸਵੇਰ ਦੀ ਸਭਾ ਦੌਰਾਨ ਵੀ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ| ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਕੱਲੇ -ਇਕੱਲੇ ਕੰਮ ਕਰਨ ਦੀ ਬਜਾਏ ਸਭ ਮਿਲ ਕੇ ਆਪਸੀ ਤਾਲਮੇਲ ਨਾਲ ਕੰਮ ਕਰਨ | ਇਸ ਦੌਰਾਨ ਕੀਤੇ ਗਏ ਕੰਮ ਦੀ ਰੋਜ਼ਾਨਾ ਰਿਪੋਰਟ ਵੀ ਉਨ੍ਹਾਂ ਦੇ ਦਫਤਰ ਦਿੱਤੀ ਜਾਵੇ | ਉਨ੍ਹਾਂ ਇਹ ਵੀ ਕਿਹਾ ਕਿ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਇਸ ਮੁਹਿਮ ਦੌਰਾਨ ਖੁਦ  ਸਮੂਲੀਅਤ ਕਰ ਕੇ ਇਸ ਦੀ ਅਗਵਾਈ ਕਰਨ | ਉਨ੍ਹਾਂ  ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਵਧੀਆਂ ਕੰਮ-ਕਾਜ ਤੇ ਕਾਰਜਕਾਰੀ ਦਿਖਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਜਾਵੇਗਾ |
ਇਸ ਮੌਕੇ ਸੈਕਟਰੀ ਜ਼ਿਲ੍ਹਾ ਪਰੀਸਦ ਸ. ਰਵਿੰਦਰ ਸਿੰਘ ਸੰਧੂ , ਜ਼ਿਲ੍ਹਾ ਪ੍ਰੋਗਰਾਮ ਅਫਸਰ ਸ.ਸੁਖਦੀਪ ਸਿੰਘ ਕਾਰਜਕਾਰੀ ਇੰਜੀਨੀਅਰ ਜਨ ਸਿਹਤ ਵਿਭਾਗ ਸ. ਸੁਖਮਿੰਦਰ ਸਿੰਘ ਪੰਧੇਰ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਡੇਰਾ ਬੱਸੀ ਸ. ਬਲਜਿੰਦਰ ਸਿੰਘ ਗਰੇਵਾਲ , ਬਲਾਕ ਵਿਕਾਸ ਤੇ ਪੰਚਾਇਤ ਅਫਸਰ ਮਾਜਰੀ ਸ. ਸੁਖਵਿੰਦਰ ਸਿੰਘ ਸਿੱਧੂ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ |

Leave a Reply

Your email address will not be published. Required fields are marked *