Chairman Market Committee checked Sabzi mandi in Mohali

ਮਾਰਕੀਟ ਕਮੇਟੀ ਚੇਅਰਮੈਨ ਕੁੰਭੜਾ ਨੇ ਸਬਜ਼ੀ ਮੰਡੀ ਦੀ ਕੀਤੀ ਚੈਕਿੰਗ
– ਸੈਕਟਰ 68 ਦੀ ਆਪਣੀ ਸਬਜ਼ੀ ਮੰਡੀ ਭਲਕੇ ਫੇਜ਼ 8 ਥਾਣੇ ਦੇ ਪਿੱਛੇ ਲੱਗੇਗੀ

ਐੱਸ.ਏ.ਐੱਸ. ਨਗਰ, 13 ਅਕਤੂਬਰ : ਮਾਰਕੀਟ ਕਮੇਟੀ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਵੱਲੋਂ ਅੱਜ ਸੈਕਟਰ 78 ਵਿੱਚ ਲੱਗਣ ਵਾਲੀ ਸਬਜ਼ੀ ਦੀ ‘ਆਪਣੀ ਮੰਡੀ’ ਦੀ ਅਚਨਚੇਤ ਚੈਕਿੰਗ ਕੀਤੀ ਗਈ| ਉਨ੍ਹਾਂ ਮੰਡੀ ਵਿੱਚ ਸਬਜ਼ੀ ਵਿਕ੍ਰੇਤਾਵਾਂ ਦੇ ਤੱਕੜੀ ਅਤੇ ਕੰਡੇ ਆਦਿ ਚੈੱਕ ਕੀਤੇ| ਜਿਨ੍ਹਾਂ ਵਿਕ੍ਰੇਤਾਵਾਂ ਨੇ ਰੇਟ ਲਿਸਟਾਂ ਵਾਲੀਆਂ ਫੱਟੀਆਂ ਨਹੀਂ ਰੱਖੀਆਂ ਸਨ, ਉਨ੍ਹਾਂ ਨੂੰ ਸਖ਼ਤ ਤਾੜਨਾ ਕੀਤੀ ਗਈ ਕਿ ਹਰੇਕ ਸਬਜ਼ੀ ਵਿਕਰੇਤਾ ਆਪਣੀ ਸਬਜ਼ੀ ਵਾਲੀ ਫੜ੍ਹੀ ‘ਤੇ ਰੇਟ ਲਿਸਟ ਜ਼ਰੂਰ ਰੱਖੇ| ਉਨ੍ਹਾਂ ਆਪਣੀ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਅਤੇ ਫਲਾਂ ਤੋਂ ਇਲਾਵਾ ਹੋਰ ਕਰਿਆਨੇ ਆਦਿ ਦਾ ਘਟੀਆ ਸਮਾਨ ਵੇਚਣ ਵਾਲਿਆਂ ਨੂੰ ਵੀ ਸਖ਼ਤ ਤਾੜਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ|
ਚੇਅਰਮੈਨ ਕੁੰਭੜਾ ਨੇ ਦੱਸਿਆ ਕਿ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਸੈਕਟਰ 68 ਵਿੱਚ ਵਣ ਭਵਨ ਦੇ ਨਾਲ ਖਾਲੀ ਜ਼ਮੀਨ ਵਿੱਚ ਲੱਗਣ ਵਾਲੀ ਸਬਜ਼ੀ ਮੰਡੀ ਦੀ ਜਗ੍ਹਾ ਹੁਣ ਬਿਜਲੀ ਦੀਆਂ ਹਾਈਟੈਂਸ਼ਨ ਤਾਰਾਂ ਦੀ ਵਜ੍ਹਾ ਕਾਰਨ ਬਦਲ ਦਿੱਤੀ ਗਈ ਹੈ| ਭਲਕੇ ਸ਼ੁੱਕਰਵਾਰ ਨੂੰ ਇਹ ਸਬਜ਼ੀ ਮੰਡੀ ਫੇਜ਼ 8 ਦੇ ਪੁਲਿਸ ਥਾਣੇ ਅਤੇ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਦੇ ਪਿਛਲੇ ਪਾਸੇ ਖਾਲੀ ਜ਼ਮੀਨ ਵਿੱਚ ਲਗਾਈ ਜਾਵੇਗੀ| ਉਨ੍ਹਾਂ ਦੱਸਿਆ ਕਿ ਇਸ ਥਾਂ ‘ਤੇ ਹੁਣ ਮੰਡੀ ਲੱਗਣ ਨਾਲ ਪਾਰਕਿੰਗ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ ਅਤੇ ਬਿਜਲੀ ਦੀਆਂ ਹਾਈਟੈਂਸ਼ਨ ਤਾਰਾਂ ਦਾ ਵੀ ਕੋਈ ਖ਼ਤਰਾ ਨਹੀਂ ਰਿਹਾ ਹੈ|
ਇਸ ਮੌਕੇ ਕੌਂਸਲਰ ਸੁਰਿੰਦਰ ਸਿੰਘ ਰੋਡਾ ਸੋਹਾਣਾ, ਸੈਕਟਰ 76-80 ਪਲਾਟ ਅਲਾਟਮੈਂਟ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਦਿਓਲ, ਜਨਰਲ ਸਕੱਤਰ ਭੁਪਿੰਦਰ ਸਿੰਘ ਸੋਮਲ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *