Chairperson of PSEB delivered prizes to winner employees in different sports competitions

pseb

ਬੋਰਡ ਦੇ ਜੇਤੂ ਮੁਲਾਜ਼ਮ ਖਿਡਾਰੀਆਂ ਨੂੰ ਚੇਅਰਪਰਸਨ ਨੇ ਇਨਾਮ ਵੰਡੇ
ਐੱਸ.ਏ.ਐੱਸ ਨਗਰ 27 ਅਕਤੂਬਰ : ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਹੋਏ ਬੋਰਡ ਮੁਲਾਜ਼ਮਾਂ ਦੇ ਪ੍ਰਭਾਵਸ਼ਾਲੀ ਇਕੱਠ ਵਿੱਚ ਬੋਰਡ ਮੁਲਾਜ਼ਮਾਂ ਦੀਆਂ ਦੋ ਰੋਜ਼ਾ ਹੋਈਆਂ ਖੇਡਾਂ ਵਿੱਚ ਜੇਤੂਆਂ ਨੂੰ ਇਨਾਮ-ਵੰਡ ਸਮਾਰੋਹ ਕਰਵਾਇਆ|
ਬੀਤੇ ਦਿਨੀ ਬੋਰਡ ਮੁਲਾਜ਼ਮਾਂ ਦੇ ਰਿਹਾਇਸ਼ੀ ਕੰਪਲੈਕਸ ਵਿੱਚ ਬੋਰਡ ਮੁਲਾਜ਼ਮਾਂ ਦੀਆਂ ਦੋ ਰੋਜ਼ਾ ਖੇਡਾਂ ਵਿੱਚ ਔਰਤਾਂ ਅਤੇ ਮਰਦਾਂ ਦੇ ਅੱਠ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਸਨ|
ਬੋਰਡ ਵੱਲੋਂ ਪ੍ਰੈੱਸ ਦੇ ਨਾਂ ਜਾਰੀ ਕੀਤੇ ਪ੍ਰੈੱਸ ਨੋਟ ਵਿੱਚ ਦੱਸਿਆ ਗਿਆ ਕਿ ਬੋਰਡ ਦੇ ਚੇਅਰਪਰਸਨ ਡਾ.ਤੇਜਿੰਦਰ ਕੌਰ ਧਾਲੀਵਾਲ ਨੇ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਭੇਟ ਕਰਨ ਦੀ ਰਸਮ ਨਿਭਾਈ ਗਈ| ਜੇਤੂ ਮੁਲਾਜ਼ਮਾਂ ਨੂੰ ਦੇਸੀ ਘਿਉ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ| ਸ਼ਰੂਆਤ ਬੋਰਡ ਮੁਲਾਜ਼ਮਾਂ ਦੁਆਰਾ ਗੀਤ-ਸੰਗੀਤ ਦਾ ਪ੍ਰੋਗਰਾਮ ਵੀ ਚਲਾਇਆ ਗਿਆ|
ਇਸ ਮੌਕੇ ਬੋਰਡ ਦੇ ਸਕੱਤਰ ਸ੍ਰੀ ਜੇ.ਆਰ ਮਹਿਰੋਕ, ਡਾਇਰੈਕਟਰ ਅਕਾਦਮਿਕ ਮਨਜੀਤ ਕੌਰ, ਬੋਰਡ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਢਿੱਲੋਂ, ਆਫੀਸਰ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਮਾਨ,ਯੂਨੀਅਨ ਦੇ ਜਨਰਲ ਸਕੱਤਰ ਸੁਨੀਲ ਮਾਰਕੰਡਾ, ਬੋਰਡ ਦੇ ਖੇਡ ਵਿਸ਼ਾ ਮਾਹਿਰ ਹਰਜਿੰਦਰਪਾਲ ਸਿੰਘ ਹੈਪੀ  ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਵੱਡੀ ਗਿਣਤੀ ‘ਚ ਸ਼ਾਮਲ ਹੋਏ|

Leave a Reply

Your email address will not be published. Required fields are marked *