Chandigarh tourism and Aryans distribute the laptop and tab to carnival winners

ਚੰਡੀਗੜ੍ਹ ਟੂਰਿਜ਼ਮ ਅਤੇ ਆਰੀਅਨਜ਼ ਨੇ ਚੰਡੀਗੜ੍ਹ ਕਾਰਨੀਵਲ ਦੇ ਜੇਤੂਆਂ ਨੂੰ ਲੈਪਟਾਪ ਅਤੇ ਟੈਬ ਵੰਡੇ
ਚੰਡੀਗੜ੍ਹ, 13 ਦਸੰਬਰ (ਸ.ਬ.) ਚੰਡੀਗੜ੍ਹ ਟੂਰਿਜ਼ਮ ਅਤੇ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਚੰਡੀਗੜ੍ਹ ਨੇ ਅੱਜ 3 ਦਿਨਾਂ ਚੰਡੀਗੜ੍ਹ ਕਾਰਨੀਵਲ ਦੇ ਲੱਕੀ ਜੇਤੂਆਂ ਨੂੰ ਟੂਰਿਜ਼ਮ ਵਿਭਾਗ ਦੇ ਆਫਿਸ, ਸੈਕਟਰ-9 ਚੰਡੀਗੜ੍ਹ ਵਿਖੇ ਆਯੋਜਿਤ ਪ੍ਰੋਗਰਾਮ ਵਿੱਚ ਟੈਬਲੇਟਸ ਅਤੇ ਲੈਪਟਾਪ ਵੰਡੇ|
ਸ਼੍ਰੀ ਅਨੁਰਾਗ ਅਗਰਵਾਲ, ਆਈਏਐਸ, ਹੋਮ ਸੈਕਰੇਟਰੀ; ਸ਼੍ਰੀ ਜਿਤੇਂਦਰ ਯਾਦਵ, ਆਈਏਐਸ, ਡਾਇਰੈਕਟਰ ਟੂਰਿਜ਼ਮ; ਡਾ: ਅੰਸ਼ੂ ਕਟਾਰੀਆ, ਚੈਅਰਮੈਨ, ਆਰੀਅਨਜ਼ ਗਰੁੱਪ ਇਸ ਮੌਕੇ ਮੌਜੂਦ ਸਨ|
ਸੈਕਟਰ-20, ਚੰਡੀਗੜ੍ਹ ਦੇ ਰਹਿਣ ਵਾਲੇ ਸੰਜੀਵ ਅਤੇ ਮੌਲੀ ਜਾਗਰਾਂ ਦੇ ਜਗਤ ਸਿੰਘ ਨੇ ਪਹਿਲੇ ਦੋ ਦਿਨਾਂ ਵਿੱਚ ਟੈਬਲੇਟ ਜਿੱਤੇ ਅਤੇ ਰਾਮਦਰਬਾਰ, ਚੰਡੀਗੜ੍ਹ ਦੀ ਰਹਿਣ ਵਾਲੀ ਮਿਸ ਰਿੱਤੂ ਨੇ ਤੀਜੇ ਦਿਨ ਲੱਕੀ ਡਰਾਅ ਵਿੱਚ ਲੈਪਟਾਪ ਜਿੱਤਿਆ|

Leave a Reply

Your email address will not be published. Required fields are marked *