Chess : Anand played draw with Michael Adams

ਸ਼ਤਰੰਜ: ਆਨੰਦ ਨੇ ਮਾਈਕਲ ਐਡਮਸ ਨਾਲ ਡਰਾਅ ਖੇਡਿਆ
ਲੰਡਨ, 14 ਦਸੰਬਰ (ਸ.ਬ.) ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਲੰਡਨ ਸ਼ਤਰੰਜ ਕਲਾਸਿਕ ਦੇ ਚੌਥੇ ਦੌਰ ਵਿੱਚ ਬ੍ਰਿਟੇਨ ਦੇ ਨੰਬਰ ਇਕ ਮਾਈਕਲ ਐਡਮਸ ਦੇ ਖਿਲਾਫ ਬਾਜ਼ੀ ਡਰਾਅ      ਖੇਡੀ| ਇਸ ਬਾਜ਼ੀ ਦਾ ਨਤੀਜਾ ਵੀ ਨਿਕਲ ਸਕਦਾ ਸੀ ਪਰ ਆਨੰਦ ਨੇ ਇਕ ਮੁਸ਼ਕਿਲ ਮੌਕਾ ਗੁਆ ਦਿੱਤਾ| ਹਾਲਾਂਕਿ ਚਾਰ ਬਾਜ਼ੀਆਂ ਵਿੱਚ ਦੂਜੇ ਡਰਾਅ ਨਾਲ ਇਹ ਭਾਰਤੀ ਸਟਾਰ ਖਿਤਾਬ ਦੀ ਦੌੜ ਵਿੱਚ ਬਣਿਆ ਹੋਇਆ ਹੈ| ਅਮਰੀਕਾ ਦੇ ਹਿਕਾਰੂ ਨਕਾਮੁਰਾ ਨੇ ਪਹਿਲੇ ਦੌਰ ਤੇ ਘਟੀਆ ਪ੍ਰਦਰਸ਼ਨ ਦੇ ਬਾਅਦ ਆਪਣੀ ਖੇਡ ਜਾਰੀ ਰੱਖੀ ਅਤੇ ਬੁਲਗਾਰੀਆ ਦੇ ਵੇਸਲਿਨ ਟੋਪਾਲੋਵ ਨੂੰ ਹਰਾਇਆ| ਇਹ ਚੌਥੇ ਦੌਰ ਦਾ ਇਕਮਾਤਰ ਮੈਚ ਰਿਹਾ ਜਿਸ ਦਾ ਨਤੀਜਾ ਨਿਕਲਿਆ|
ਤੀਜੇ ਦੌਰ ਵਿੱਚ ਸਿਰਫ ਇਕ ਬਾਜ਼ੀ ਦਾ ਨਤੀਜਾ ਨਿਕਲਿਆ ਸੀ ਜਿਸ ਵਿੱਚ ਨਕਾਮੁਰਾ ਨੇ ਆਨੰਦ ਨੂੰ ਹਰਾਇਆ ਸੀ| ਹੋਰਨਾ ਬੋਰਡ ਤੇ ਬਾਜ਼ੀਆਂ ਡਰਾਅ ਹੋਣ ਨਾਲ ਟੂਰ ਅਤੇ ਟੂਰਨਾਮੈਂਟ ਵਿੱਚ ਚੋਟੀ ਤੇ ਚਲ ਰਹੇ ਅਮਰੀਕਾ ਦੇ ਵੇਸਲੀ ਨੇ ਸਕੋਰ ਬੋਰਡ ਵਿੱਚ ਚੋਟੀ ਦਾ ਸਥਾਨ ਬਰਕਰਾਰ ਰਖਿਆ ਰਿਹਾ ਹੈ| ਉਨ੍ਹਾਂ ਦੇ ਚਾਰ ਵਿੱਚੋਂ ਤਿੰਨ ਅੰਕ ਹਨ| ਅਮਰੀਕਾ ਦੇ ਫੈਬੀਆਨੋ ਕਾਰੂਆਨਾ, ਰੂਸ ਦੇ ਵਲਾਦਿਮੀਰ ਕ੍ਰੈਮਨਿਕ, ਆਰਮੇਨੀਆ ਦੇ ਲੇਵੋਨ ਆਰੋਨਅਨ ਅਤੇ ਨਕਾਮੁਰਾ ਸਾਰਿਆਂ ਦੇ 2.5 ਅੰਕ ਹਨ ਅਤੇ ਉਹ ਸੰਯੁਕਤ ਦੂਜੇ ਸਥਾਨ Tੁੱਤੇ ਹਨ| ਆਨੰਦ ਅਤੇ ਨੀਦਰਲੈਂਡ ਦੇ ਅਨੀਸ ਗਿਰੀ ਦੋਹਾਂ ਦੇ 2-2 ਅੰਕ ਹਨ ਅਤੇ ਉਹ ਸੰਯੁਕਤ ਛੇਵੇਂ ਸਥਾਨ ‘ਤੇ ਹਨ|

Leave a Reply

Your email address will not be published. Required fields are marked *