Child born with rape is eligible for extra compensation: High court

ਰੇਪ ਨਾਲ ਪੈਦਾ ਹੋਇਆ ਬੱਚਾ ਵੱਖਰੇਮੁਆਵਜ਼ੇ ਦਾ ਹੱਕਦਾਰ: ਹਾਈ ਕੋਰਟ
ਨਵੀਂ ਦਿੱਲੀ, 14 ਦਸੰਬਰ (ਸ.ਬ.) ਦਿੱਲੀ ਹਾਈ ਕੋਰਟ ਨੇ ਰੇਪ ਪੀੜਤਾ ਦੇ ਬੱਚੇ ਦੇ ਹੱਕ ਵਿੱਚ ਇਕ ਅਹਿਮ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਬਲਾਤਕਾਰ ਕਾਰਨ ਜਨਮ ਲੈਣ ਵਾਲਾ ਬੱਚਾ ਆਪਣੀ ਮਾਂ ਨੂੰ ਮਿਲਣ ਵਾਲੇ ਮੁਆਵਜ਼ੇ ਤੋਂ ਵੱਖਰਾ ਮੁਆਵਜ਼ਾ ਪਾਉਣ ਦਾ ਹੱਕਦਾਰ ਹੈ| ਹਾਈ ਕੋਰਟ ਨੇ ਇਹ ਫੈਸਲਾ ਨਾਬਾਲਗ ਸੌਤੇਲੀ ਬੇਟੀ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਪਿਤਾ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੈ| ਹਾਲਾਂਕਿ ਹਾਈ ਕੋਰਟ ਨੇ ਕਿਹਾ ਕਿ ਬਾਲ ਯੌਨ ਅਪਰਾਧ ਸੁਰੱਖਿਆ ਕਾਨੂੰਨ ਜਾਂ ਦਿੱਲੀ ਸਰਕਾਰ ਦੀ ਪੀੜਤ ਮੁਆਵਜ਼ਾ ਯੋਜਨਾ ਵਿੱਚ ਅਜਿਹੀ ਕੋਈ ਵਿਵਸਥਾ ਨਹੀਂ ਹੈ|
ਹਾਈ ਕੋਰਟ ਨੇ ਬਲਾਤਕਾਰ ਪੀੜਤ ਨੂੰ ਮੁਆਵਜ਼ੇ ਦੀ ਰਾਸ਼ੀ              ਹੇਠਲੀ ਅਦਾਲਤ ਵੱਲੋਂ ਤੈਅ 15 ਲੱਖ ਰੁਪਏ ਦੀ ਰਾਸ਼ੀ ਨੂੰ ਘਟਨਾ ਕੇ 7.30 ਲੱਖ ਰੁਪਏ ਕਰ ਦਿੱਤਾ ਹੈ| ਬੈਂਚ ਨੇ ਕਿਹਾ ਕਿ ਉੱਚ ਰਾਸ਼ੀ ਦਿੱਲੀ ਸਰਕਾਰ ਵੱਲੋਂ ਤੈਅ ਸਾਲ 2011 ਦੀ ਮੁਆਵਜ਼ਾ ਯੋਜਨਾ ਦੇ ਤੈਅ ਰਕਮ ਤੋਂ ਕਿਤੇ ਜ਼ਿਆਦਾ ਹੈ| ਬੈਂਚ ਨੇ ਕਿਹਾ ਕਿ ਨਾਬਾਲਗ ਅਤੇ ਬਾਲਗ ਔਰਤ ਨਾਲ ਬਲਾਤਕਾਰ ਨਾਲ ਜਨਮ ਲੈਣ ਵਾਲੀ ਸੰਤਾਨ ਯਕੀਨੀ ਰੂਪ ਨਾਲ ਅਪਰਾਧੀ ਦੇ ਜ਼ੁਰਮ ਨਾਲ ਪੀੜਤ ਹੁੰਦੀ ਹੈ| ਇਸੇ ਕਾਰਨ ਇਹ ਬੱਚਾ ਮਾਂ ਨੂੰ ਮਿਲਣ ਵਾਲੇ ਮੁਆਵਜ਼ੇ ਦੀ ਰਕਮ ਤੋਂ ਵੱਖਰਾ ਮੁਆਵਜ਼ਾ ਪਾਉਣ ਦਾ ਹੱਕਦਾਰ ਹੈ|
ਕਾਨੂੰਨ ਵਿੱਚ ਤਬਦੀਲੀ ਦੀ ਜ਼ਰੂਰਤ ਦੀ ਗੱਲ ਹਾਈ ਕੋਰਟ ਨੇ ਉਸ ਸਮੇਂ ਚੁੱਕੀ, ਜਦੋਂ ਉਹ ਨਾਬਾਲਗ     ਸੌਤੇਲੀ ਬੇਟੀ ਦੇ ਬਲਾਤਕਾਰ ਦੇ ਦੋਸ਼ੀ ਦੀ ਉਮਰ ਕੈਦ ਦੇ ਖਿਲਾਫ ਦਾਇਰ ਅਪੀਲ ਤੇ ਸੁਣਵਾਈ ਕਰ ਰਹੀ ਸੀ| ਬਲਾਤਕਾਰ ਦੀ ਸ਼ਿਕਾਰ ਪੀੜਤਾ ਨੇ 14 ਸਾਲ ਦੀ ਉਮਰ ਵਿੱਚ ਬੱਚੇ ਨੂੰ ਜਨਮ ਦਿੱਤਾ ਸੀ| ਅਦਾਲਤ ਨੇ ਦੋਸ਼ੀ ਦੀ ਦੋਸ਼ ਸਿੱਧ ਅਤੇ ਸਜ਼ਾ ਬਰਕਰਾਰ ਰੱਖਦੇ ਹੋਏ ਸਪੱਸ਼ਟ ਕੀਤਾ ਕਿ ਦੋਸ਼ੀ ਆਪਣੀ ਮੌਤ ਤੱਕ ਸਲਾਖਾਂ ਦੇ ਪਿੱਛੇ ਰਹੇਗਾ| ਹਾਈ ਕੋਰਟ ਨੇ ਕਿਹਾ ਕਿ ਸਾਨੂੰ ਸਜ਼ਾ ਦੇ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਦਯਾ ਦੀ ਕੋਈ ਗੁੰਜਾਇਸ਼ ਨਜ਼ਰ ਨਹੀਂ ਆ ਰਹੀ ਹੈ|

Leave a Reply

Your email address will not be published. Required fields are marked *