Class Four, Sanitation Employees burnt effigy of Center and Punjab Govt.

ਕਲਾਸ ਫੋਰ, ਸਫਾਈ ਕਾਮਿਆਂ ਨੇ ਸਾੜੀ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਰਥੀ
ਐਸ.ਏ.ਐਸ. ਨਗਰ 14 ਅਗਸਤ : ਅੱਜ ਇੱਥੇ ਕਲਾਸ-ਫੌਰ, ਸਫਾਈ ਕਾਮਿਆਂ ਵੱਲੋਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ
ਫੇਜ਼-6 ਵਿਖੇ ਰੋਸ ਰੈਲੀ ਕੀਤੀ ਗਈ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ|
ਅਰਥੀ ਸਾੜਨ ਸਮੇਂ ਕੇਂਦਰ ਸਰਕਾਰ ਦੇ ਪੇ-ਕਮਿਸ਼ਨ ਦੀ ਰਿਪੋਰਟ ਦਾ ਨੋਟੀਫਿਕੇਸ਼ਨ ਇਸ ਕਰਕੇ ਸਾੜਿਆ ਗਿਆ ਕਿ ਇਸ ਵਿੱਚ ਕਲਾਸ-ਫੋਰ ਸਫਾਈ ਸੇਵਕਾਂ ਦੇ ਸਕੇਲ ਨਹੀਂ ਹੈ ਅਤੇ ਅਗਲੀ ਭਰਤੀ ਵੀ ਵੱਡੀ ਯੋਗਤਾ ਵਾਲੇ ਦੀ ਕੀਤੀ ਜਾਵੇਗੀ| ਹੁਣ ਗਰੀਬ ਪਰਿਵਾਰਾਂ ਵਿੱਚੋਂ ਕਲਾਸ-ਫੌਰ ਦੀ ਭਰਤੀ ਨਹੀਂ ਹੋ ਸਕੇਗੀ| ਪੰਜਾਬ ਸਰਕਾਰ ਨੇ 6ਵੇਂ ਪੇ-ਕਮਿਸ਼ਨ ਨੂੰ ਤਨਖਾਹ ਸਕੇਲ ਬਣਾਉਣ ਦਾ ਕੰਮ ਅਜੇ ਤੱਕ ਨਹੀਂ ਦਿੱਤਾ ਜਦੋਂ ਕਿ ਕੇਂਦਰ ਨੇ ਸਕੇਲ ਲਾਗੂ ਕਰ ਦਿੱਤੇ ਹਨ| ਪੰਜਾਬ ਦੇ ਮੁਲਾਜ਼ਮਾਂ ਦੇ ਡੀ.ਏ. ਦੇ ਬਕਾਏ ਰੋਕ ਦਿੱਤੇ ਗਏ ਹਨ ਅਤੇ ਡੀ.ਏ ਦੀ ਕਿਸ਼ਤ ਵੀ ਨਹੀਂ ਦਿੱਤੀ ਗਈ| ਪੰਜਾਬ ਸਰਕਾਰ ਮੁਲਾਜ਼ਮ ਵਰਗ ਦੇ ਵਿਸ਼ੇਸ਼ ਕਰਕੇ ਕਲਾਸ-ਫੌਰ ਦੇ ਬਿਲਕੁਲ ਉਲਟ ਜਾ ਰਹੀ ਹੈ ਜਿਸ ਕਰਕੇ ਮੁਲਾਜ਼ਮਾਂ ਵਿੱਚ ਬਹੁਤ ਵੱਡਾ ਰੋਸ ਹੈ| ਇਸ ਰੋਸ ਰੈਲੀ ਨੂੰ ਸੰਬੋਧਨ ਕਰਨ ਵਾਲੇ ਮੁਲਾਜ਼ਮ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਸੱਜਨ ਸਿੰਘ, ਸਫਾਈ ਮਜ਼ਦੂਰ ਫੈਡਰੇਸ਼ਨ ਦੇ ਸੀਨੀਅਰ ਉਪ ਪ੍ਰਧਾਨ ਮੋਹਣ ਸਿੰਘ (ਸਰਪੰਚ), ਸਕੱਤਰ ਪਵਨ ਗੋਡਯਾਲ, ਮੁਹਾਲੀ ਦੇ ਪ੍ਰਧਾਨ ਰਾਜਨ ਚਵੱਰੀਆ, ਨਗਰ ਨਿਗਮ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੋਭਾ ਰਾਮ, ਮਹੀਪਾਲ, ਜਗੀਰ ਸਿੰਘ, ਠੇਕੇ ਤੇ ਕੰਮ ਕਰਦੇ ਗੁਰਪ੍ਰੀਤ ਸਿੰਘ, ਅਨਿਲ ਕੁਮਾਰ ਸਮੇਤ ਹੋਰ ਕਈ ਆਗੂਆਂ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ’ਚ ਵੱਡੇ ਸੰਘਰਸ਼ ਵੱਲ ਵੱਧਣਗੇ ਜਿਸ ਵਿੱਚ ਹੜਤਾਲਾਂ ਆਦਿ ਸ਼ਾਮਲ ਹਨ| ਆਉਣ ਵਾਲੀਆਂ ਚੋਣਾਂ ਵਿੱਚ ਵੀ ਰਾਜ ਕਰਦੀ ਪਾਰਟੀ ਨੂੰ ਪੂਰੀ ਤਰ੍ਹਾਂ ਘੇਰਿਆ ਜਾਵੇਗਾ| ਆਗੂਆਂ ਨੇ ਮੰਗ ਕੀਤੀ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ, ਲੇਬਰ ਠੇਕੇਦਾਰਾਂ ਨੂੰ ਵਿਭਾਗਾਂ ਵਿੱਚੋਂਂ ਬਾਹਰ ਕੱਢਿਆ ਜਾਵੇ, 26‚ ਮੁੱਢਲੀ ਤਨਖਾਹ ਵਿੱਚ ਵਾਧਾ ਕਰਕੇ, 19‚ ਡੀ.ਏ. ਮਰਜ ਕਰਕੇ, ਭੱਤਿਆਂ ਵਿੱਚ 100‚ ਵਾਧਾ ਕਰਕੇ, ਮੁੱਢਲੀ ਤਨਖਾਹ ਵਿੱਚ 26‚ ਵਾਧਾ ਕਰਕੇ, ਪੇ-ਕਮਿਸ਼ਨ ਤੋਂ ਆਰਜੀ ਰਿਪੋਰਟ ਲੈ ਕੇ ਲਾਗੂ ਕੀਤੀ ਜਾਵੇ ਅਤੇ ਸਕੇਲ ਬਣਾਉਣ ਦਾ ਕੰਮ ਪੇ-ਕਮਿਸ਼ਨ ਤੋਂ ਅੱਗੇ ਚਾਲੂ ਕਰਵਾਇਆ ਜਾਵੇ|

Leave a Reply

Your email address will not be published. Required fields are marked *