CM Tirath Darshan yatra Bus overturned, 60 injured

 ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਤਹਿਤ ਅੰਮ੍ਰਿਤਸਰ ਜਾ ਰਹੀ ਬੱਸ ਪਲਟਣ ਕਾਰਨ ਇਸ ਵਿਚ ਸਵਾਰ ਲਗਪਗ 60 ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਹਨਾਂ ਨੂੰ ਰਾਜਪੁਰਾ, ਫਤਿਹਗੜ ਸਾਹਿਬ ਅਤੇ ਪਟਿਆਲਾ ਦੇ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਤੜਕੇ ਉਸ ਸਮੇਂ ਵਾਪਰਿਆ, ਜਦੋਂ ਘਨੌਰ (ਪਟਿਆਲਾ) ਤੋਂ ਚੱਲ ਕੇ ਇਹ ਬੱਸ ਰਾਜਪੁਰਾ ਹੁੰਦੇ ਹੋਏ ਅੰਮ੍ਰਿਤਸਰ ਨੂੰ ਜਾ ਰਹੀ ਸੀ, ਪਰ ਰਾਜਪੁਰੇ ਨੇੜੇ ਪਿੰਡ ਸਾਧੂਗੜ ਪੁਲ ਚੜਣ ਲੱਗਿਆਂ ਸੰਤੁਲਨ ਵਿਗੜਣ ਕਾਰਨ ਪਲਟ ਗਈ। ਜ਼ਖ਼ਮੀਆਂ ਵਿਚ ਬੱਸ ਦਾ ਡਰਾਈਵਰ ਅਤੇ ਕੰਡਕਟਰ ਵੀ ਸ਼ਾਮਿਲ ਹਨ। ਇਸ ਬੱਸ ਵਿਚ ਬੱਚੇ, ਬਜ਼ੁਰਗ ਅਤੇ ਔਰਤਾਂ ਵੀ ਸ਼ਾਮਿਲ ਸਨ। 

Leave a Reply

Your email address will not be published. Required fields are marked *