Cockroach in Verka Dahi, complaint to DC Mohali

verka

ਹੁਣ ਵੇਰਕਾ ਦੀ ਦਹੀ ਵਿੱਚੋਂ ਨਿਕਲਿਆ ਕਾਕਰੋਚ

ਐਸ ਏ ਐਸ ਨਗਰ, 29 ਸਤੰਬਰ : ਵੇਰਕਾ ਦੁੱਧ ਵਿੱਚ ਮਿਲਾਵਟ ਹੋਣ ਦੀ ਚਰਚਾ ਹਾਲੇ ਠੰਢੀ ਵੀ ਨਹੀਂ ਸੀ ਹੋਈ ਕਿ ਹੁਣ ਵੇਰਕਾ ਦੇ ਦਹੀ ਦੇ ਪੈਕੇਟ ਵਿੱਚ ਕਾਕਰੋਚ ਨਿਕਲਣ ਦਾ  ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਸੈਕਟਰ-67 ਵਸਨੀਕ ਹਰਭਜਨ ਸਿੰਘ ਨੇ ਵੇਰਕਾ ਮੈਨੇਜਮੇਂਟ ਅਤੇ ਡੀਸੀ ਨੂੰ ਸ਼ਿਕਾਇਤ ਭੇਜੀ ਹੈ| ਇਸ ਸ਼ਿਕਾਇਤ ਤੇ ਇਲਾਕੇ ਦੀ ਕੌਂਸਲਰ ਸਮੇਤ ਵੀਹ ਵਲੋਂ ਜਿਆਦਾ ਲੋਕਾਂ ਨੇ ਦਸਤਖਤ ਕੀਤੇ ਹਨ ਅਤੇ ਮਾਮਲੇ ਸਬੰਧੀ ਉਚਿਤ ਕਾਰਵਾਈ ਦੀ ਮੰਗ ਕੀਤੀ ਹੈ ਤਾਂਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਨਾ ਹੋ ਸਕੇ|
ਵੇਰਕਾ ਦੇ ਡਿਪਟੀ ਮੈਨੇਜਰ ਕਵਾਲਿਟੀ ਰਾਕੇਸ਼ ਮੋਹਨ ਨੇ ਕਿਹਾ ਕਿ ਦਹੀ ਦੇ ਪੈਕੇਟ ਵਿੱਚ ਕਾਕਰੋਚ ਨਿਕਲਣਾ ਸੰਭਵ ਨਹੀਂ ਹੈ|  ਕਿਉਂਕਿ ਪੂਰੀ ਜਾਂਚ ਤੋਂ ਬਾਅਦ ਪੈਕੇਟ ਸੀਲ ਹੁੰਦੇ ਹਨ| ਉਨ੍ਹਾਂ ਕਿਹਾ ਕਿ ਫਿਰ ਵੀ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ|

ਇਹ ਮਾਮਲਾ 27 ਸਤੰਬਰ ਦਾ ਹੈ|  ਸ਼ਿਕਾਇਕਰਤਾ ਨੇ ਡੀਸੀ ਨੂੰ ਭੇਜੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸਨੇ ਸੈਕਟਰ-67 ਸਥਿਤ ਇੱਕ ਨਾਮੀ ਦੁਕਾਨ ਤੋਂ ਦਹੀ ਦੇ ਦੋ ਪੈਕੇਟ ਖਰੀਦੇ ਸਨ| ਜਦੋਂ ਉਨ੍ਹਾਂ ਨੇ ਘਰ ਜਾਕੇ ਦਹੀ ਦਾ ਦੂਜਾ ਪੈਕੇਟ ਖੋਲਿਆ ਤਾਂ ਉਸ ਵਿੱਚੋਂ ਕਾਕਰੋਚ ਨਿਕਲਿਆ| ਉਨ੍ਹਾਂ ਤੁਰੰਤ ਦੁਕਾਨ ਦੇ ਮਾਲਿਕ ਨੂੰ ਇਸ ਬਾਰੇ ਵਿੱਚ ਸੂਚਿਤ ਕੀਤਾ| ਦੁਕਾਨਦਾਰ ਵੀ ਦਹੀ ਵਿੱਚ ਕਾਕਰੇਚ ਨੂੰ ਵੇਖ ਕੇ ਹੈਰਾਨ ਰਹਿ ਗਿਆ|  ਇਸ ਤੋਂ ਬਾਅਦ ਉਸਨੇ ਵੇਰਕਾ ਪ੍ਰਬੰਧਕਾਂ  ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ| ਇਸ ਤੋਂ ਬਾਅਦ ਵੇਰਕਾ ਦੀ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਘਟਨਾ ਦਾ ਜਾਇਜਾ ਲਿਆ| ਹਾਲਾਂਕਿ ਉਹ ਵੀ ਇਸ ਗੱਲ ਨੂੰ ਲੈ ਕੇ ਕਾਫ਼ੀ ਹੈਰਾਨ ਸਨ| ਹੈਰਾਨੀ ਦੀ ਗੱਲ ਇਹ ਹੈ ਕਿ ਵੇਰਕਾ ਦੀ ਉਕਤ ਟੀਮ ਨੇ ਸ਼ਿਕਾਇਤ ਲੈਣ ਤੋਂ ਮਨ੍ਹਾਂ ਕਰ ਦਿੱਤਾ|  ਇਸ ਤੋਂ ਬਾਅਦ ਉਨ੍ਹਾ  ਇਸ ਮਾਮਲੇ ਵਿੱਚ ਇਲਾਕੇ ਦੀ ਕੌਂਸਲਰ  ਸਮੇਤ ਸ਼ਿਕਾਇਤ ਦਿੱਤੀ|  ਉਨ੍ਹਾਂ ਡੀਸੀ ਤੋਂ ਇਸ ਸਬੰਧੀ ਕਾਰਵਾਈ ਦੀ ਮੰਗ ਕੀਤੀ ਹੈ |

Leave a Reply

Your email address will not be published. Required fields are marked *