Cold conditions fall in the villages of Siberia, Mongolia, temperature 53 degrees and reached

ਵੇਖਰੋਂਸਕ, 10 ਦਸੰਬਰ (ਸ.ਬ.) ਸਾਈਬੇਰੀਆ ਦੇ ਇਸ ਬਾਤਾਗਈ ਪਿੰਡ ਵਿੱਚ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ| ਇੱਥੇ ਤਾਪਮਾਨ 53 ਡਿਗਰੀ ਸੈਲਸੀਅਸ ਤੇ ਪਹੁੰਚ ਗਿਆ ਹੈ| ਇਸ ਦੇ ਬਾਵਜੂਦ ਇੱਥੇ ਬੱਚਿਆਂ ਦੇ ਸਕੂਲ ਖੁੱਲ੍ਹੇ ਹੋਏ ਹਨ ਅਤੇ ਉਨ੍ਹਾਂ ਨੂੰ ਰੋਜ਼ਾਨਾ ਕਲਾਸ ਲਾਉਣੀ ਪੈਂਦੀ ਹੈ| ਯਾਕੁਤੀਆ ਇਲਾਕੇ ਦੇ ਇਸ ਪਿੰਡ ਦੀ ਕੁਝ ਆਬਾਦੀ ਚਾਰ ਹਜ਼ਾਰ ਦੇ       ਨੇੜੇ-ਤੇੜੇ ਹੈ| ਧਰਤੀ ਦੇ ਇਸ ਹਿੱਸੇ ਤੇ ਜਾਨਲੇਵਾ ਠੰਡ ਦੇ ਚੱਲਦੇ ਜ਼ਿੰਦਗੀ ਸਭ ਤੋਂ ਮੁਸ਼ਕਲ ਹੈ|
ਪ੍ਰਾਪਤ ਜਾਣਕਾਰੀ ਮੁਤਾਬਕ ਇਸ ਯਾਕੁਤੀਆ ਇਲਾਕੇ ਨੂੰ ਆਫੀਸ਼ਅਲ ਤੌਰ ਤੇ ਸਖਾ ਰੀਪਬਲਿਕਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ| ਰਸ਼ੀਅਨ ਫੈੱਡਰੇਸ਼ਨ ਦੀ ਇਹ ਸਭ ਤੋਂ ਵੱਡੀ ਇਕਾਈ ਹੈ| ਇਹ ਦੁਨੀਆ ਦਾ ਸਭ ਤੋਂ ਠੰਡਾ ਇਲਾਕੇ ਹੈ ਅਤੇ ਆਕਾਰ ਵਿੱਚ ਭਾਰਤ ਦੇ ਬਰਾਬਰ ਹੈ| ਹਾਲਾਂਕਿ ਯਾਕੁਤੀਆ ਦੇ ਸਾਰੇ ਇਲਾਕਿਆਂ ਵਿੱਚ ਸਰਦੀ ਦਾ ਆਲਮ ਇੱਕੋ ਜਿਹਾ ਨਹੀਂ ਹੈ| ਇੱਥੋਂ ਦੀ ਵੇਖਰੋਯਾਨਸਕ ਸਿਟੀ ਦੁਨੀਆ ਦੇ ਸਭ ਤੋਂ ਠੰਡੇ ਸ਼ਹਿਰਾਂ ਵਿੱਚੋਂ ਇੱਕ ਹੈ, ਜਿਸ ਦੀ ਆਬਾਦੀ ਕਰੀਬ 269,601 ਹੈ| 13 ਸਾਲ ਤੋਂ ਸਾਰੇ ਵੱਡੇ ਬੱਚਿਆਂ ਲਈ -53 ਡਿਗਰੀ ਸੈਲਸੀਅਸ ਵਿੱਚ ਵੀ ਖੁੱਲ੍ਹਾ ਰਹਿੰਦਾ ਹੈ| ਇੱਥੋਂ ਦੇ ਬਾਗਾਤਾਈ ਪਿੰਡ ਵਿੱਚ ਵੀ ਹਾਲਾਤ ਅਜਿਹੇ ਹੀ ਹਨ| ਮਾਈਨਸ 53 ਡਿਗਰੀ ਸੈਲਸੀਅਸ ਵਿੱਚ ਵੀ ਸਾਰੇ ਕੰਮ ਇੱਕੋ ਤਰੀਕੇ ਨਾਲ ਹੁੰਦੇ ਹਨ| ਇੱਥੇ ਹੀ ਬਸ ਨਹੀਂ, ਇਸ ਕੜਾਕੇ ਵਾਲੀ ਠੰਡ ਵਿੱਚ ਇਨ੍ਹਾਂ ਬੱਚਿਆਂ ਲਈ ਸਕੂਲ ਵਿੱਚ ਹਾਜ਼ਰੀ ਵੀ ਜ਼ਰੂਰੀ ਹੈ| ਦੱਸਣਯੋਗ ਹੈ ਕਿ ਇਹ ਇਲਾਕਾ ਡਾਇਮੰਡ ਅਤੇ ਊਨ ਵਾਲੀਆਂ ਭੇਡਾਂ ਲਈ ਜਾਣਿਆ ਜਾਂਦਾ ਹੈ| ਕਈ ਇਲਾਕਿਆਂ ਵਿੱਚ ਜਿੱਥੇ ਇੰਨੀ ਠੰਡ ਹੈ, ਉੱਥੇ ਆਰਕਟਿਕ ਸਰਕਲ ਤੇ ਮੌਜੂਦ ਕਸਬੇ ਚਸਕਰੀ ਦਾ ਤਾਪਮਾਨ ਬਹੁਤ ਘੱਟ ਹੈ|

Leave a Reply

Your email address will not be published. Required fields are marked *