Cong. Youth & sports cell gets new Gen.Secy. Garcha handed over appointment letter

16garcha

ਕਾਂਗਰਸ ਯੂਥ ਐਂਡ ਸਪੋਰਟਸ ਸੈਲ ਦੇ ਨਵੇਂ ਜਨਰਲ ਸਕੱਤਰ ਕਰਮਜੀਤ ਸਿੰਘ ਨੂੰ ਬੀਬੀ ਗਰਚਾ ਨੇ ਸੌਂਪਿਆ ਨਿਯੁਕਤੀ ਪੱਤਰ

ਖਰੜ, 16 ਸਤੰਬਰ : ਵਿਧਾਨ ਸਭਾ ਹਲਕਾ ਖਰੜ ਤੋਂ ਕਾਂਗਰਸ ਦੀ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ-2017 ਦੀ ਪ੍ਰਾਪਤੀ ਲਈ ਹਲਕਾ ਖਰੜ ਵਿਖੇ ਯੂਥ ਅਤੇ ਆਮ ਲੋਕਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਨ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਕਾਂਗਰਸ ਦੇ ਯੂਥ ਅਤੇ ਸਪੋਰਟਸ ਵਿੰਗ ਵਿੱਚ ਵਾਧਾ ਕਰਦੇ ਹੋਏ ਕਰਮਜੀਤ ਸਿੰਘ ਨੂੰ ਪੰਜਾਬ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ| ਸ੍ਰੀਮਤੀ ਗਰਚਾ ਨੇ ਕਰਮਜੀਤ ਸਿੰਘ ਨੂੰ ਇਹ ਨਿਯੁਕਤੀ ਪੱਤਰ ਸੈੱਲ ਦੇ ਹੋਰਨਾਂ ਆਗੂਆਂ ਦੀ ਹਾਜ਼ਰੀ ਵਿੱਚ ਸੌਂਪਿਆ ਅਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕਰਨ ਲਈ ਕਿਹਾ ਅਤੇ ਯੂਥ ਨੂੰ ਕਾਂਗਰਸ ਪਾਰਟੀ ਨਾਲ ਜੋੜਨ ਲਈ ਕਿਹਾ| ਂਿJਸ ਮੌਕੇ ਅਮਰੀਕ ਸਿੰਘ ਹੈਪੀ ਸੀਨੀਅਰ ਵਾਈਸ ਚੇਅਰਮੈਨ ਯੂਥ ਐਂਡ ਸਪੋਰਟਸ ਸੈੱਲ ਪੰਜਾਬ, ਮਲਕੀਤ ਸਿੰਘ ਕੰਗ, ਜਸਪਾਲ ਸਿੰਘ, ਨਰਿੰਦਰ ਸਿੰਘ ਪਡਿਆਲਾ, ਰੁਪਿੰਦਰ ਸਿੰਘ ਬਰਾੜ, ਅਜੀਤ ਸਿੰਘ ਕੰਗ ਅਤੇ ਬਹਾਦਰ ਸਿੰਘ ਆਦਿ ਵੀ ਹਾਜ਼ਰ ਸਨ|

ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀਮਤੀ ਗਰਚਾ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਭਾਵੇਂ ਕਈ ਵੱਖ ਵੱਖ ਪਾਰਟੀਆਂ ਚੋਣ ਮੈਦਾਨ ਵਿੱਚ ਕੁੱਦਣ ਲਈ ਤਿਆਰ ਹੋ ਰਹੀਆਂ ਹਨ ਪ੍ਰੰਤੂ ਕਾਂਗਰਸ ਪਾਰਟੀ ਸਭ ਤੋਂ ਪੁਰਾਣੀ ਅਤੇ ਨੈਸ਼ਨਲ ਪਾਰਟੀ ਹੈ| ਕਾਂਗਰਸ ਪਾਰਟੀ ਨੇ ਹੀ ਹਮੇਸ਼ਾਂ ਦੇਸ਼ ਨੂੰ ਅੱਗੇ ਵਧਾਇਆ ਹੈ ਅਤੇ ਪੰਜਾਬ ਵਿੱਚ ਵਿਕਾਸ ਕਾਰਜ ਅਤੇ ਨੌਜਵਾਨੀ ਦਾ ਸਾਥ ਦਿੱਤਾ ਹੈ| ਇਸ ਲਈ ਕਾਂਗਰਸ ਪਾਰਟੀ ਨਾਲ ਯੂਥ ਨੂੰ ਜੋੜਨ ਲਈ ਵੱਧ ਤੋਂ ਵੱਧ ਯਤਨ ਕੀਤੇ ਜਾਣ ਅਤੇ ਅਕਾਲੀ-ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਪੰਜਾਬ ਵਿੱਚ ਫੈਲੇ ਨਸ਼ਿਆਂ ਬਾਰੇ ਯੂਥ ਨੂੰ ਜਾਗਰੂਕ ਕੀਤਾ ਜਾਵੇ|

ਇਸ ਮੌਕੇ ਨਵ ਨਿਯੁਕਤ ਜਨਰਲ ਸਕੱਤਰ ਕਰਮਜੀਤ ਸਿੰਘ ਨੇ ਸ੍ਰੀਮਤੀ ਗਰਚਾ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਕਾਂਗਰਸ ਪਾਰਟੀ ਦੀਆਂ ਨੀਤੀਆਂ ਮੁਤਾਬਕ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ-2017 ਦੀ ਪ੍ਰਾਪਤੀ ਲਈ ਵੱਧ ਤੋਂ ਵੱਧ ਯੂਥ ਨੂੰ ਕਾਂਗਰਸ ਨਾਲ ਜੋੜਨਗੇ ਤਾਂ ਜੋ ਆਉਂਦੀਆਂ ਚੋਣਾਂ ਵਿੱਚ ਯੂਥ ਦਾ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਅਹਿਮ ਯੋਗਦਾਨ ਹੋਵੇ|

Leave a Reply

Your email address will not be published. Required fields are marked *