Congress Committee Rural Mohali burnt effigy of Virsa Singh Valtoha

ਐਸ ਏ ਐਸ ਨਗਰ, 18 ਸਤੰਬਰ : ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੁਆਰਾ ਕਾਂਗਰਸੀ ਵਿਧਾਇਕ ਤਰਲੋਚਨ ਸਿੰਘ ਸੂੰਢ ਨੂੰ ਜਾਤੀਸੂਚਕ ਸ਼ਬਦ ਬੋਲਣ ਦੇ ਵਿਰੋਧ ਵਿੱਚ ਅੱਜ ਲਾਂਡਰਾ-ਬਨੂੜ ਰੋਡ ਉੱਤੇ ਨੇੜੇ ਪਿੰਡ ਸਨੇਟਾ ਵਿਖੇ ਬਲਾਕ ਕਾਂਗਰਸ ਕਮੇਟੀ ਮੁਹਾਲੀ (ਦਿਹਾਤੀ) ਵੱਲੋਂ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ| ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਹਦਾਇਤਾਂ ਅਨੁਸਾਰ ਇਸ ਧਰਨੇ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਵਿਰਸਾ ਸਿੰਘ ਵਲਟੋਹਾ ਦਾ ਪੁਤਲਾ ਫੂਕ ਕੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ| ਬਲਾਕ ਕਾਂਗਰਸ ਕਮੇਟੀ ਮੁਹਾਲੀ (ਦਿਹਾਤੀ) ਤੇ ਪ੍ਰਧਾਨ ਠੇਕੇਦਾਰ ਮੋਹਣ ਸਿੰਘ ਬਠਲਾਣਾਂ ਦੀ ਅਗਵਾਈ ਹੇਠ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਵੀ ਸ਼ਮੂਲੀਅਤ ਕੀਤੀ| ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ੍ਰੀ ਸਿੱਧੂ ਨੇ ਕਿਹਾ ਕਿ ਵਿਧਾਨ ਸਭਾ ਅੰਦਰ ਵਿਰਸਾ ਸਿੰਘ ਵਲਟੋਹਾ ਨੇ ਕਾਂਗਰਸੀ ਵਿਧਾਇਕ ਤਰਲੋਚਨ ਸਿੰਘ ਸੂੰਢ ਨੂੰ ਜੋ ਜਾਤੀਸੂਚਕ ਸ਼ਬਦ ਬੋਲੇ ਹਨ ਉਸ ਨਾਲ ਵਿਧਾਨ ਸਭਾ ਦੀ ਮਰਿਆਦਾ ਤਾਰ-ਤਾਰ ਹੋਈ ਹੈ ਅਤੇ ਕਾਂਗਰਸ ਪਾਰਟੀ ਇਸ ਘਟਨਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ ਕਿਉਂਕਿ ਵਿਰਸਾ ਸਿੰਘ ਵਲਟੋਹਾ ਨੇ ਜਾਤੀਸੂਚਕ ਸ਼ਬਦ ਆਖ ਕੇ ਇਕੱਠੇ ਸ੍ਰੀ ਸੂੰਢ ਦਾ ਹੀ ਨਹੀਂ ਬਲਕਿ ਸਮੁੱਖੇ ਦਲਿਤ ਸਮਾਜ ਦਾ ਅਪਮਾਨ ਕੀਤਾ ਹੈ| ਉਨ੍ਹਾਂ ਕਿਹਾ ਕਿ ਇਸ ਮਾਮਲੇ ਉੱਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਰਸਾ ਸਿੰਘ ਵਲਟੋਹਾ ਦਾ ਹੱਕ ਪੂਰ ਕੇ ਆਪਣਾ ਦਲਿਤ ਵਿਰੋਧੀ ਚਿਹਰਾ ਦਿਖਾਇਆ ਹੈ ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਨੂੰ ਜੇਕਰ ਦਲਿਤ ਸਮਾਜ ਨਾਲ ਜਰ੍ਹਾ ਜਿੰਨੀ ਵੀ ਹਮਦਰਦੀ ਹੁੰਦੀ ਤਾਂ ਉਹ ਤੁਰੰਤ ਵਿਰਸਾ ਸਿੰਘ ਵਲਟੋਹਾ ਖਿਲਾਫ ਕਾਰਵਾਈ ਜਰੂਰ ਕਰਦੇ| ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਦਾ ਰਵੱਈਆ ਵੀ ਇਸ ਮਾਮਲੇ ਦੇ ਪੱਖ-ਪਾਤੀ ਰਿਹਾ ਹੈ ਜਦਕਿ ਸਪੀਕਰ ਖੁਦ ਦਲਿਤ ਵਰਗ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦੀ ਹਾਜਰੀ ਦੌਰਾਨ ਹੀ ਵਿਰਸਾ ਸਿੰਘ ਵਲਟੋਹਾ ਅਜਿਹਾ ਵੱਡਾ ਜੁਰਮ ਕੀਤਾ ਹੈ| ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਮਾਮਲੇ ਤੇ ਬਿਲਕੁਲ ਵੀ ਚੁੱਪ ਨਹੀਂ ਬੈਠੇਗੀ ਕਿਉਂਕਿ ਇਹ ਇਕੱਲੇ ਸ੍ਰੀ ਸੂੰਢ ਦਾ ਨਹੀਂ ਬਲਕਿ ਸਮੁਚੇ ਦਲਿਤ ਭਾਈਚਾਰੇ ਦਾ ਅਪਮਾਨ ਹੈ|
ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਠੇਕੇਦਾਰ ਮੋਹਣ ਸਿੰਘ ਬਠਲਾਣਾਂ ਨੇ ਜੋਰਦਾਰ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਵਿਰਸਾ ਸਿੰਘ ਵਲਟੋਹਾ ਖਿਲਾਫ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ| ਇਸ ਮੌਕੇ ਹੋਰਨਾ ਤੋਂ ਇਲਾਵਾ ਸੂਬਾ ਸਕੱਤਰ ਚੌਧਰੀ ਹਰਪਾਲ ਸਿੰਘ ਚੋਲ੍ਹਟਾ ਕਲਾਂ, ਸੂਬਾ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਗੁਰਚਰਨ ਸਿੰਘ ਭਮਰਾ, ਮਨਜੀਤ ਸਿੰਘ ਸਾਬਕਾ ਸਰਪੰਚ ਤੰਗੋਰੀ, ਚੌਧਰੀ ਰਿਸ਼ੀ ਪਾਲ ਸਨੇਟਾ, ਚੌਧਰੀ ਹਰਨੇਕ ਸਿੰਘ ਨੇਕੀ, ਗੁਰਜੰਟ ਸਿੰਘ ਸਨੇਟਾ, ਰੋਸ਼ਨ ਅਲੀ ਸਨੇਟਾ, ਸਰਪੰਚ ਕਰਮ ਸਿੰਘ ਮਾਣਕਪੁਰ ਕੱਲਰ, ਐਡਵੋਕੇਟ ਕੰਵਰਬੀਰ ਸਿੰਘ ਸਿੱਧੂ, ਰਣਧੀਰ ਸਿੰਘ ਚਾਓ ਮਾਜਰਾ, ਗੁਰਚਰਨ ਸਿੰਘ ਗੀਗੇਮਾਜਰਾ, ਮੇਜਰ ਸਿੰਘ ਸਾਬਕਾ ਸਰਪੰਚ ਮਨੌਲੀ, ਬਚਨ ਸਿੰਘ ਪ੍ਰੇਮਗੜ, ਪੰਡਤ ਭੁਪਿੰਦਰ ਕੁਮਾਰ ਨਗਾਰੀ, ਗੁਰਪ੍ਰੀਤ ਸਿੰਘ ਨੰਬਰਦਾਰ ਗੁਡਾਣਾਂ, ਗੁਰਦੀਪ ਸਿੰਘ ਦੈੜੀ, ਸਤਪਾਲ ਸਿੰਘ, ਐਚ.ਐਸ. ਢਿੱਲੋਂ, ਸ਼ੇਰ ਸਿੰਘ ਦੈੜੀ, ਗੁਰਿੰਦਰ ਸਿੰਘ ਦੈੜੀ, ਜਗੀਰ ਸਿੰਘ ਪੰਚ ਗੋਬਿੰਦਗੜ੍ਹ , ਹਰਭਜਨ ਸਿੰਘ ਰਾਏਪੁਰ ਕਲਾਂ, ਜਸਮੇਰ ਸਿੰਘ ਸ਼ਾਮਪੁਰ, ਡਿੰਪਲ, ਸੰਜੂ ਸ਼ਾਮਪੁਰ, ਅਮਰਜੀਤ ਸਿੰਘ ਸੁੱਖਗੜ੍ਹ, ਬਜੀਰ ਸਿੰਘ ਸਰਪੰਚ ਬਠਲਾਣਾਂ, ਕਪਤਾਨ ਸਿੰਘ, ਹੈਪੀ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ|

Leave a Reply

Your email address will not be published. Required fields are marked *