Congress leader Kirat Singh join All India Hindu Student Federation

ਕਾਂਗਰਸੀ ਆਗੂ ਕੀਰਤ ਸਿੰਘ ਸਾਥੀਆਂ ਸਮੇਤ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਵਿੱਚ ਸ਼ਾਮਿਲ
ਐਸ.ਏ.ਐਸ.ਨਗਰ, 12 ਦਸੰਬਰ (ਸ.ਬ.) ਕਾਂਗਰਸੀ ਆਗੂ ਤੇ ਵਿਕਾਸ ਮੰਚ ਖਰੜ ਦੇ ਸਰਕਿਲ ਪ੍ਰਧਾਨ ਕੀਰਤ ਸਿੰਘ ਮੁਹਾਲੀ ਆਪਣੀ ਪੂਰੀ ਟੀਮ ਨਾਲ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਵਿੱਚ ਸ਼ਾਮਿਲ ਹੋਏ| ਕੀਰਤ ਸਿੰਘ ਦੇ ਫੈਡਰੇਸ਼ਨ ਵਿੱਚ ਸ਼ਾਮਿਲ ਹੋਣ ਉੱਤੇ ਉੱਤਰ ਭਾਰਤ ਪ੍ਰਮੁੱਖ ਨਿਸਾਂਤ ਸ਼ਰਮਾ ਨੇ ਉਨ੍ਹਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ| ਇਸ ਮੌਕੇ ਕੀਰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜੋ             ਜਿੰਮੇਵਾਰੀ ਫੈਡਰੇਸ਼ਨ ਵੱਲੋਂ ਦਿੱਤੀ ਜਾਏਗੀ ਉਸ ਨੂੰ ਉਹ ਪੂਰੀ ਇਮਾਨਦਾਰੀ ‘ਤੇ ਤਨਦੇਹੀ ਨਾਲ ਨਿਭਾਉਣਗੇ|
ਇਸ ਮੌਕੇ ਸ੍ਰੀ ਨਿਸ਼ਾਂਤ ਸ਼ਰਮਾ ਨੇ ਸ੍ਰ. ਕੀਰਤ ਸਿੰਘ ਨੂੰ ਦੋਆਬਾ ਸਰਕਲ ਦਾ ਪ੍ਰਧਾਨ ਥਾਪਿਆ| ਉਹਨਾਂ ਕਿਹਾ ਕਿ ਤਖਤ ਵੱਲੋਂ ਬੀਤੇ ਦਿਨੀਂ ਨਾਭਾ ਜੇਲ੍ਹ ਕਾਂਡ ਦੌਰਾਨ ਭੱਜੇ ਅੱਤਵਾਦੀ ‘ਤੇ ਗੈਂਗਸਟਰਾਂ ਨੂੰ ਫੜਨ ਵਾਲੇ ਪੁਲਿਸ ਅਧਿਕਾਰੀਆਂ ਦੀ ਤਰੱਕੀ ਦੇ ਸਬੰਧ ਵਿੱਚ ਡੀਜੀਪੀ ਪੰਜਾਬ ਨੂੰ 15 ਦਸੰਬਰ ਨੂੰ ਇੱਕ ਮੰਗ ਪੱਤਰ ਦਿੱਤਾ ਜਾਏਗਾ|

Leave a Reply

Your email address will not be published. Required fields are marked *